ਪਾਤੜਾਂ, 5 ਮਾਰਚ (ਜਗਦੀਸ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ 'ਚ ਅਕਾਲੀ ਦਲ ਦੇ ਟਕਸਾਲੀ ਆਗੂ ਨਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਹਲਕਾ ਇੰਚਾਰਜ ਕਬੀਰ ਦਾਸ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ ਹੈ ਅਤੇ ਹਮੇਸ਼ਾ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਕੰਮ ਕਰਦਾ ਰਹਾਂਗਾ | ਬਜਾਜ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕਈ ਪੀੜੀਆਂ ਤੋਂ ਅਕਾਲੀ ਦਲ 'ਚ ਕੰਮ ਕਰ ਰਿਹਾ ਹੈ ਅਤੇ ਮੇਰੇ ਪਿਤਾ ਸਵ. ਮੱਖਣ ਸਿੰਘ ਬਜਾਜ ਜਿੱਥੇ ਲੰਮਾ ਸਮਾਂ ਅਕਾਲੀ ਦਲ 'ਚ ਬਤੌਰ ਅਹੁਦੇਦਾਰ ਵਜੋਂ ਕੰਮ ਕਰਦੇ ਰਹੇ ਹਨ ਅਤੇ ਉਨ੍ਹਾਂ ਨੇ ਸਵ. ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਨਾਲ ਪਾਰਟੀ ਲਈ ਕੰਮ ਕੀਤਾ ਅਤੇ ਪਾਰਟੀ ਵਲੋਂ ਪੰਜਾਬ ਦੇ ਭਲੇ ਲਈ ਲੜੇ ਗਏ ਹਰ ਸੰਘਰਸ਼ 'ਚ ਹਿੱਸਾ ਲੈਂਦਿਆਂ ਕਈ ਵਾਰ ਜੇਲ੍ਹਾਂ ਵੀ ਕੱਟੀਆਂ ਸਨ ਅਤੇ ਉਨ੍ਹਾਂ ਵਲੋਂ ਦਿੱਤੀ ਗਈ ਸਿੱਖਿਆ 'ਤੇ ਚੱਲਦਿਆਂ ਮੇਰੇ ਵਲੋਂ ਅਕਾਲੀ ਦਲ ਨਾਲ ਹਰ ਔਖੀ ਸੌਖੀ ਘੜੀ 'ਚ ਸਾਥ ਦਿੱਤਾ ਜਾ ਰਿਹਾ ਹੈ ਅਤੇ ਹਮੇਸ਼ਾ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ ਰਹਾਂਗਾ | ਹਲਕਾ ਮੁਖੀ ਕਬੀਰ ਦਾਸ ਨੇ ਕਿਹਾ ਕਿ ਬਜਾਜ ਪਰਿਵਾਰ ਦੀ ਅਕਾਲੀ ਦਲ ਨੂੰ ਬਹੁਤ ਵੱਡੀ ਦੇਣ ਹੈ ਅਤੇ ਇਸ ਪਰਿਵਾਰ ਵਲੋਂ ਹਰ ਤਰਾਂ ਦੀਆਂ ਚੋਣਾਂ 'ਚ ਅਕਾਲੀ ਦਲ ਦਾ ਸਾਥ ਦਿੱਤਾ ਜਾਂਦਾ ਰਿਹਾ ਹੈ ਅਤੇ ਅਜਿਹੇ ਪਰਿਵਾਰਾਂ ਦੀ ਬਦੌਲਤ ਹੀ ਅਕਾਲੀ ਦਲ ਸਤ੍ਹਾ 'ਚ ਆ ਕੇ ਪੰਜਾਬ ਦਾ ਸਰਵਪੱਖੀ ਵਿਕਾਸ ਕਰਦਾ ਰਿਹਾ ਹੈ ਅਤੇ ਸਾਨੂੰ ਆਸ ਹੈ ਕਿ ਬਜਾਜ ਪਰਿਵਾਰ ਪਹਿਲਾਂ ਤੋਂ ਵੱਧ ਅਕਾਲੀ ਦਲ ਲਈ ਕੰਮ ਕਰਦਾ ਰਹੇਗਾ | ਇਸ ਮੌਕੇ ਅਕਾਲੀ ਦਲ ਦੇਵ ਪਾਤੜਾਂ ਸ਼ਹਿਰੀ ਪ੍ਰਧਾਨ ਵਿਸ਼ਾਲ ਗੋਇਲ, ਰਣਜੀਤ ਸਿੰਘ ਸ਼ਾਹੀ ਪ੍ਰਧਾਨ ਸਰਕਲ ਘੱਗਾ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ, ਕਾਕਾ ਸਿੰਘ, ਰੇਸ਼ਮ ਸਿੰਘ, ਸੁਭਾਸ਼ ਚੰਦ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਬਿੱਲ ਅਤੇ ਮਾਂਗਾ ਸਿੰਘ ਸੁੰਦਰਬਸਤੀ, ਬਲਜੀਤ ਸਿੰਘ, ਸੰਨੂ ਕੁਮਾਰ ਆਦਿ ਮੌਜੂਦ ਸਨ |