02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸਿਆਸੀ ਦਬਾਅ ਕਾਰਨ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਅਵਤਾਰ ਸਿੰਘ ਅਤੇ ਭੁਪਿੰਦਰ ਸਿੰਘ ਨੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 06-03-2026
ਪਟਿਆਲਾ, 5 ਮਾਰਚ (ਮਨਦੀਪ ਸਿੰਘ ਖਰੌੜ)-ਹਲਕਾ ਘਨੌਰ ਦੇ ਪਿੰਡ ਰੁੜਕੀ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਧੀ ਨਾਲ ਜਵਾਈ ਨੇ ਧੋਖਾ ਕਰ ਕੇ ਸਾਢੇ 4 ਕਰੋੜ ਰੁਪਏ ਦਾ ਧੋਖਾ ਕੀਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਟਿਆਲਾ ਮੀਡੀਆ ਕਲੱਬ ਵਿਚ ਪੱਤਰਕਾਰਾਂ ਨੂੰ ਅਵਤਾਰ ਸਿੰਘ ਸਾਬਕਾ ਸਰਪੰਚ ਰੁੜਕੀ, ਸਮਾਜ ਸੇਵੀ ਭੁਪਿੰਦਰ ਸਿੰਘ ਸ਼ੇਖੂਪੁਰ, ਪਰਮਿੰਦਰ ਸਿੰਘ ਚਪੜ, ਲਛਮਣ ਸਿੰਘ ਸਾਬਕਾ ਸਰਪੰਚ ਰਸੂਲਪੁਰ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੀ ਲੜਕੀ ਦਾ ਵਿਆਹ ਲਾਛੜੂ ਪਿੰਡ ਦੇ ਵਸਨੀਕ ਲੜਕੇ ਨਾਲ 2022 ਵਿਚ ਹੋਇਆ ਸੀ ਜਿਸ ਮਗਰੋਂ ਉਹ ਦੋਵੇਂ ਕੈਨੇਡਾ ਰਹਿਣ ਲੱਗ ਪਏ | ਉਨ੍ਹਾਂ ਦੱਸਿਆ ਕਿ ਲੜਕੀ ਦੀ ਪੀ.ਆਰ. ਦੇ ਆਧਾਰ 'ਤੇ ਲੜਕੇ ਦੀ ਵੀ ਪੀ.ਆਰ. ਹੋ ਗਈ | ਇਸ ਉਪਰੰਤ ਅਵਤਾਰ ਸਿੰਘ ਦੇ ਪੁੱਤਰ ਦਾ ਮੰਗਣਾ ਵੀ ਕੈਨੇਡਾ ਦੀ ਲੜਕੀ ਨਾਲ ਹੋ ਗਿਆ ਤੇ ਲੜਕੀ ਆਪਣੇ ਨਨਾਣ ਕੋਲ ਆ ਕੇ ਐਡਮਿੰਟਨ ਸ਼ਹਿਰ 'ਚ ਰਹਿਣ ਲੱਗ ਪਈ ਜਿੱਥੇ ਉਸ ਦੇ ਸੰਬੰਧ ਉਸ ਦੇ ਜਵਾਈ ਨਾਲ ਬਣ ਗਏ | ਉਨ੍ਹਾਂ ਦੱਸਿਆ ਕਿ ਇਸ ਸਾਲ ਜਨਵਰੀ ਵਿਚ ਅਵਤਾਰ ਸਿੰਘ ਦੇ ਪੁੱਤਰ ਦਾ ਵਿਆਹ ਰੱਖਿਆ ਸੀ ਜਿਸ ਵਾਸਤੇ ਉਹ ਭਾਰਤ ਆਏ ਪਰ ਇੱਥੇ ਆ ਕੇ ਹੋਣ ਵਾਲੀ ਨੂੰ ਹ ਤੇ ਜਵਾਈ ਦੀ ਆਪਸੀ ਚੈਟ ਤੋਂ ਦੋਵਾਂ ਦੇ ਨਜਾਇਜ਼ ਸੰਬੰਧਾਂ ਦਾ ਖ਼ੁਲਾਸਾ ਹੋ ਗਿਆ | ਉਨ੍ਹਾਂ ਇਹ ਵੀ ਦੱਸਿਆ ਕਿ ਅਵਤਾਰ ਸਿੰਘ ਦੇ ਜਵਾਈ ਨੇ ਸਾਜਿਸ਼ ਅਧੀਨ ਪਹਿਲਾਂ ਹੀ ਆਪਣੀ ਪਤਨੀ ਅਵਤਾਰ ਸਿੰਘ ਦੀ ਧੀ ਤੋਂ ਵਸੀਅਤਨਾਮਾ ਆਪਣੇ ਨਾਮ ਕਰਵਾ ਲਿਆ ਸੀ ਤੇ ਉਨ੍ਹਾਂ ਦੀ ਧੀ ਵਲੋਂ ਬਣਾਏ 16 ਤੋਲੇ ਸੋਨਾ, 15 ਕਿੱਲੋ ਚਾਂਦੀ ਅਤੇ ਰਿਸ਼ਤੇਦਾਰ ਦੇ 2 ਕਿੱਲੋ ਸੋਨੇ ਤੋਂ ਇਲਾਵਾ 80 ਹਜ਼ਾਰ ਡਾਲਰ ਆਪਣੇ ਖਾਤੇ ਵਿਚ ਟਰਾਂਸਫ਼ਰ ਕਰਵਾ ਲਏ ਸਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਵਾਈ ਨੇ ਪਤਨੀ ਦੇ ਨਾਮ 'ਤੇ ਕਰੋੜਾਂ ਰੁਪਏ ਦੇ ਸਿਹਤ ਬੀਮੇ ਤੇ ਮੈਡੀਕਲ ਬੀਮੇ ਵੀ ਕਰਵਾਏ ਸਨ | ਉਨ੍ਹਾਂ ਦੱਸਿਆ ਕਿ ਇੱਥੇ ਜਵਾਈ ਨੇ ਨਵੇਂ ਪਾਸਪੋਰਟ ਵਾਸਤੇ ਅਪਲਾਈ ਕਰ ਦਿੱਤਾ ਜਿਸ ਵਿਚ ਆਪਣੇ ਆਪ ਨੂੰ ਕਵਾਰਾ ਦੱਸਿਆ ਤੇ ਪਿੰਡ ਦੇ ਦੋ ਲੋਕਾਂ ਨੇ ਉਸ ਦੀ ਅਰਜ਼ੀ 'ਤੇ ਗਵਾਹੀ ਵੀ ਪਾ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ 18 ਫਰਵਰੀ 2026 ਨੂੰ ਘਨੌਰ ਪੁਲਿਸ ਨੇ ਫ਼ੌਜਦਾਰੀ ਮੁਕੱਦਮਾ ਤਾਂ ਦਰਜ ਕਰ ਲਿਆ ਹੈ ਪਰ ਪਰਿਵਾਰ ਦੇ ਸਿਆਸੀ ਸੰਬੰਧਾਂ ਕਾਰਨ ਪੁਲਿਸ ਮੁਲਜ਼ਮਾਂ ਨੂੰ ਗਿ੍ਫ਼ਤਾਰ ਨਹੀਂ ਕਰ ਰਹੀ | ਉਨ੍ਹਾਂ ਦੱਸਿਆ ਕਿ ਜਵਾਈ ਦੀ ਹਰਕਤ ਕਾਰਨ ਅਵਤਾਰ ਸਿੰਘ ਦੇ ਪੁੱਤਰ ਤੇ ਧੀ ਦੋਵਾਂ ਦੇ ਘਰ ਉੱਜੜ ਗਏ ਹਨ | ਉਨ੍ਹਾਂ ਕਿਹਾ ਕਿ ਹੁਣ ਜਵਾਈ ਫ਼ਰਾਰ ਹੈ ਪਰ ਲੁਕਿਆ ਹੋਇਆ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕਬੀਰ ਦਾਸ ਦੀ ਅਗਵਾਈ 'ਚ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ ਹਾਂ-ਨਰਿੰਦਰ ਬਜਾਜ ਅਗਲੀ ਖ਼ਬਰ ਸ਼ਹਿਰ 'ਚ ਚੋਰ ਚੁਸਤ ਅਤੇ ਪੁਲਿਸ ਸੁਸਤ
Ad Position 24