ਭਾਦਸੋਂ, 5 ਮਾਰਚ (ਪ੍ਰਦੀਪ ਦੰਦਰਾਲਾ)-ਸੈਂਟਰ ਅੱਡਾ ਸਹੌਲੀ, ਲੌਟ ਅਤੇ ਮਟੋਰੜਾ ਦੇ ਸਮੂਹ ਸੀ.ਐੱਚ.ਟੀ., ਐੱਚ.ਟੀ.ਅਤੇ ਸਕੂਲ ਇੰਚਾਰਜਾਂ ਦੀ ਕਲੱਸਟਰ ਅਕੈਡਮਿਕ ਮੀਟਿੰਗ ਸਰਕਾਰੀ ਪ੍ਰਾਇਮਰੀ ਸਕੂਲ ਕਨਸੂਹਾ ਕਲਾਂ ਵਿਖੇ ਕੀਤੀ ਗਈ | ਜਿਸ 'ਚ ਵਿਦਿਆਰਥੀਆਂ ਦੇ ਪੇਪਰਾਂ, ਨਵੇਂ ਸ਼ੈਸਨ ਦੇ ਦਾਖ਼ਲੇ, ਐੱਚ.ਪੀ.ਸੀ. ਤੇ ਵਿਭਾਗੀ ਗਤੀਵਿਧੀਆਂ ਸੰਬੰਧੀ ਗੱਲਬਾਤ ਕੀਤੀ ਗਈ | ਇਸ ਸਮੇਂ ਬੀ.ਪੀ.ਈ.ਓ. ਜਗਜੀਤ ਸਿੰਘ ਨੇ ਨਵੇਂ ਸ਼ੈਸਨ ਲਈ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਘਰ-ਘਰ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਤੇ ਹਰੇਕ ਸਕੂਲ ਤੋਂ ਨਵੇਂ ਦਾਖਲ ਹੋਣ ਵਾਲੇ ਬੱਚਿਆਂ ਸੰਬੰਧੀ ਰਿਪੋਰਟ ਇਕੱਤਰ ਕੀਤੀ ਗਈ | ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਗਤੀਵਿਧੀਆਂ ਅਤੇ ਸੈੱਟਅਪ ਵਧੀਆ ਤਰੀਕੇ ਨਾਲ ਬਣਾਉਣ ਲਈ ਪ੍ਰੇਰਤ ਕੀਤਾ | ਨਵੇਂ ਸ਼ੈਸਨ ਲਈ ਮਿਸ਼ਨ ਸਮਰੱਥ ਅਤੇ ਸਿਲੇਬਸ ਦੀਆਂ ਕਿਤਾਬਾਂ ਦੀ ਪਹੁੰਚ ਵੀ ਸਕੂਲਾਂ 'ਚ ਸ਼ੁਰੂ ਹੋ ਚੁੱਕੀ ਹੈ | ਇਸ ਸਮੇਂ ਬੀ.ਆਰ.ਸੀ. ਭਾਦਸੋਂ ਸਤਵੀਰ ਸਿੰਘ ਨੇ ਐੱਚ.ਪੀ.ਸੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਮੀਟਿੰਗ ਦੇ ਅੰਤ 'ਚ ਰਮਨਜੀਤ ਕੌਰ ਅੱਡਾ ਸਹੌਲੀ ਨੇ ਮੀਟਿੰਗ 'ਚ ਪਹੁੰਚੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ |