04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬ੍ਰਹਿਮਾਕੁਮਾਰੀ ਆਸ਼ਰਮ ਵਿਖੇ ਸ਼ਿਵਰਾਤਰੀ, ਹੋਲੀ 'ਤੇ ਸਰਬ ਧਰਮ ਸੰਮੇਲਨ ਕਰਵਾਇਆ

Ad Position 21
No active advertisement
ਅਜੀਤ ਡੈਸਕ 06-03-2026
ਰਾਜਪੁਰਾ, 5 ਮਾਰਚ (ਜੀ.ਪੀ. ਸਿੰਘ)-ਸਥਾਨਕ ਬ੍ਰਹਿਮਾਕੁਮਾਰੀ ਆਸ਼ਰਮ ਵਰਦਾਨੀ ਭਵਨ ਵਿਖੇ ਸ਼ਿਵਰਾਤਰੀ, ਹੋਲੀ ਵਿਸ਼ੇ 'ਤੇ ਸਰਬ ਧਰਮ ਸੰਮੇਲਨ ਕਰਵਾਇਆ ਗਿਆ | ਜਿਸ ਵਿਚ ਹਰ ਧਰਮ ਦੇ ਵਿਦਵਾਨ ਸ਼ਾਮਲ ਹੋਏ ਤੇ ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਸ ਦੌਰਾਨ ਚੰਡੀਗੜ੍ਹ ਤੋਂ ਪਹੁੰਚੇ ਭੈਣ ਅਨੀਤਾ ਨੇ ਕਿਹਾ ਕਿ ਸਾਰੇ ਧਰਮਾਂ ਦੇ ਲੋਕ ਆਪਣੇ ਗ੍ਰੰਥ ਨਹੀਂ ਪੜ੍ਹਦੇ, ਜੇ ਪੜ੍ਹਦੇ ਹਨ ਤਾਂ ਉਹ ਫੇਰ ਆਪਣੇ ਧਰਮ ਨੂੰ ਲੈ ਕੇ ਆਪਸ ਵਿਚ ਨਹੀਂ ਲੜਦੇ | ਉਨ੍ਹਾਂ ਹਾਜ਼ਰ ਲੋਕਾਂ ਨੂੰ ਕਿਹਾ ਅਪੀਲ ਕੀਤੀ ਕਿ ਉਹ ਆਪਸ ਵਿਚ ਧਰਮਾਂ ਪਿੱਛੇ ਨਾ ਲੜੋ | ਇਸ ਮੌਕੇ ਬ੍ਰਹਮਕੁਮਾਰੀ ਸੰਸਥਾ ਦੀ ਪਟਿਆਲਾ ਜ਼ਿਲ੍ਹਾ ਦੀ ਡਾਇਰੈਕਟਰ ਭੈਣ ਸ਼ਾਂਤਾ, ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ, ਸ਼ਿਆਮਵੀਰ ਆਰ.ਐੱਸ.ਐੱਸ. ਦੇ ਵਿਭਾਗ ਪ੍ਰਚਾਰਕ, ਭੈਣ ਡਾ. ਰਮਾ, ਭੈਣ ਗੀਤੂ, ਭੈਣ ਕਮਲੇਸ਼, ਪ੍ਰਦੀਪ ਕੌਂਸ਼ਲ, ਆਰ.ਐੱਸ.ਐੱਸ. ਨਗਰ ਸੰਘ ਚਾਲਕ ਮਹਿੰਦਰ ਅਰੋੜਾ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਸਾਬਕਾ ਪ੍ਰਧਾਨ ਅਤੇ ਇੰਡਸਟਰੀਅਲ ਕਾਰਪੋਰੇਸ਼ਨ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ, ਪ੍ਰਮੋਦ ਬੱਬਰ ਤੋਂ ਇਲਾਵਾ ਵੱਡੀ ਗਿਣਤੀ 'ਚ ਗੁਰਦੁਆਰਾ ਸਾਹਿਬ, ਮੰਦਰਾਂ ਦੇ ਪ੍ਰਤੀਨਿਧੀ, ਧਾਰਮਿਕ, ਸਮਾਜਸੇਵੀ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ ਨੇ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਮੰਗਾਂ ਨੂੰ ਪੂਰਾ ਨਾ ਕੀਤੇ ਜਾਣ ਤੋਂ ਭੜਕੇ ਸਾਬਕਾ ਸੈਨਿਕਾਂ ਨੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਕਲੱਸਟਰ ਅਕੈਡਮਿਕ ਮੀਟਿੰਗ 'ਚ ਵਿਭਾਗੀ ਗਤੀਵਿਧੀਆਂ ਸੰਬੰਧੀ ਕੀਤੀਆਂ ਵਿਚਾਰਾਂ
Ad Position 24