ਪਟਿਆਲਾ, 5 ਮਾਰਚ (ਅ.ਸ. ਆਹਲੂਵਾਲੀਆ)-ਸ਼ੀਸ਼ ਮਹਿਲ ਵਿਖੇ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲਗਾਏ ਗਏ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੇ ਆਖ਼ਰੀ ਦਿਨ ਬੇਬੀ ਸ਼ੋਅ ਕਰਵਾਇਆ ਗਿਆ | ਬੇਬੀ ਸ਼ੋਅ ਦੌਰਾਨ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ 'ਚੋਂ ਜਸਕੀਰਤ ਕੌਰ ਪਹਿਲੇ, ਸ਼ਾਨਮੀਤ ਕੌਰ ਦੂਸਰੇ ਤੇ ਤਾਨਵੀ ਤੀਸਰੇ ਸਥਾਨ 'ਤੇ ਰਹੀ | ਪੰਜ ਸਾਲ ਤੋਂ ਵੱਧ ਉਮਰ ਵਰਗ ਦੇ ਬੱਚਿਆਂ 'ਚੋਂ ਮੰਨਤ ਪਹਿਲੇ, ਜਸ਼ਨਨੀਤ ਸਿੰਘ ਤੇ ਮਨਸ਼ੀਸਪਾਲ ਸਿੰਘ ਦੂਸਰੇ, ਅਰਸ਼ਨੂਰ ਸਿੰਘ ਤੇ ਅਵਿਰਾਜ ਸਿੰਘ ਤੀਸਰੇ ਸਥਾਨ 'ਤੇ ਰਹੇ | ਦਿਵਾਂਸ਼ੀ ਨੂੰ ਸਰਵੋਤਮ ਪੇਸ਼ਕਾਰ ਤੇ ਅਮਨਨੂਰ ਕੌਰ ਨੂੰ ਸਭ ਤੋਂ ਵੱਧ ਸਵੈਵਿਸ਼ਵਾਸੀ ਕਲਾਕਾਰ ਚੁਣਿਆ ਗਿਆ | ਇਨ੍ਹਾਂ ਮੁਕਾਬਲਿਆਂ 'ਚ ਵੱਡੀ ਗਿਣਤੀ 'ਚ ਬੱਚਿਆਂ ਨੇ ਹਿੱਸਾ ਲਿਆ ਅਤੇ ਕਲਾ ਦੀਆਂ ਵੱਖ-ਵੱਖ ਵੰਨਗੀਆਂ ਦਿਖਾਈਆਂ | ਮੁਕਾਬਲਿਆਂ ਦੀ ਜੱਜਮੈਂਟ ਪ੍ਰੋ. ਮਮਤਾ ਸ਼ਰਮਾ ਤੇ ਜਗਪ੍ਰੀਤ ਕੌਰ ਨੇ ਕੀਤੀ | ਰੂਪਵੰਤ ਕੌਰ ਦੀ ਨਿਗਰਾਨੀ ਹੇਠ ਹੋਏ ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਨਰਿੰਦਰ ਸਿੰਘ ਤੇਜਾ ਤੇ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖ਼ੂਬੀ ਕੀਤਾ | ਲਈ ਯੋਗਦਾਨ ਪਾਇਆ |