25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੀਵਰੇਜ ਪਾਈਪਾਂ ਪਾਉਣ ਨੂੰ ਲੈ ਕੇ ਹਸਨਪੁਰ ਜੱਟਾਂ ਤੇ ਕਬੂਲਪੁਰ ਪੰਚਾਇਤਾਂ ਵਿਚਾਲੇ ਟਕਰਾਅ <br/>

Ad Position 21
No active advertisement
ਅਜੀਤ ਡੈਸਕ 07-03-2026
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਸੰਭਾਲੀ
ਘਨੌਰ, 6 ਮਾਰਚ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਅਧੀਨ ਪੈਂਦੇ ਗੁਆਂਢੀ ਪਿੰਡ ਹਸਨਪੁਰ ਜੱਟਾਂ ਅਤੇ ਕਬੂਲਪੁਰ ਦੀਆਂ ਪੰਚਾਇਤਾਂ ਵਿਚਕਾਰ ਸੀਵਰੇਜ ਦੀਆਂ ਪਾਈਪਾਂ ਦੱਬਣ ਦੇ ਮੁੱਦੇ ਨੂੰ ਲੈ ਕੇ ਸਥਿਤੀ ਉਸ ਵੇਲੇ ਕਾਫੀ ਤਣਾਅਪੂਰਨ ਹੋ ਗਈ, ਜਦੋਂ ਹਸਨਪੁਰ ਜੱਟਾਂ ਦੇ ਵਸਨੀਕਾਂ ਨੇ ਕਬੂਲਪੁਰ ਪੰਚਾਇਤ ਦੇ ਫ਼ੈਸਲੇ ਵਿਰੁੱਧ ਦੇਰ ਰਾਤ ਮੋਰਚਾ ਖੋਲ੍ਹ ਦਿੱਤਾ | ਪਿੰਡ ਵਾਸੀਆਂ ਨੇ ਕਬੂਲਪੁਰ ਦੇ ਸਰਪੰਚ ਅਤੇ ਪੰਚਾਇਤ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਹਾਈਡਰਾ ਮਸ਼ੀਨ ਦਾ ਕੰਮ ਰੁਕਵਾ ਕੇ ਧਰਨਾ ਲਾ ਦਿੱਤਾ | ਬਰਸਾਤੀ ਪਾਣੀ ਦੀ ਨਿਕਾਸੀ ਰੁਕਣ ਦਾ ਖ਼ਦਸ਼ਾ: ਹਸਨਪੁਰ ਜੱਟਾਂ ਦੇ ਸਰਪੰਚ ਰੂੜ ਸਿੰਘ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਥਾਂ 'ਤੇ ਪਾਈਪਾਂ ਦੱਬੀਆਂ ਜਾ ਰਹੀਆਂ ਹਨ, ਉੱਥੇ ਪਹਿਲਾਂ ਤੋਂ ਹੀ 19 ਫੁੱਟ ਚੌੜਾ ਖੁੱਲ੍ਹਾ ਨਾਲਾ ਮੌਜੂਦ ਹੈ | ਉਨ੍ਹਾਂ ਇਤਰਾਜ ਜਤਾਇਆ ਕਿ 19 ਫੁੱਟ ਦੇ ਨਾਲੇ ਦੀ ਥਾਂ ਸਿਰਫ 5 ਫੁੱਟ ਦੀਆਂ ਪਾਈਪਾਂ ਪਾਉਣ ਨਾਲ ਪਾਣੀ ਦੀ ਨਿਕਾਸੀ ਸੰਭਵ ਨਹੀਂ ਹੋਵੇਗੀ | ਲੋਕਾਂ ਅਨੁਸਾਰ, ਨੇੜਲੇ ਕਈ ਪਿੰਡਾਂ ਦਾ ਬਰਸਾਤੀ ਪਾਣੀ ਵੀ ਇਸੇ ਪਾਸੇ ਆਉਂਦਾ ਹੈ, ਜਿਸ ਕਾਰਨ ਪਾਈਪਾਂ ਛੋਟੀਆਂ ਹੋਣ ਕਾਰਨ ਪਾਣੀ ਪਿੰਡ ਦੇ ਘਰਾਂ ਵਿੱਚ ਵੜ ਸਕਦਾ ਹੈ | ਇਸ ਨਾਲ ਨਾ ਸਿਰਫ ਬਦਬੂ ਫੈਲੇਗੀ, ਸਗੋਂ ਮਕਾਨਾਂ ਦੀਆਂ ਨੀਂਹਾਂ ਨੂੰ ਨੁਕਸਾਨ ਪਹੁੰਚਣ ਅਤੇ ਹੜ੍ਹਾਂ ਵਰਗੀ ਸਥਿਤੀ ਬਣਨ ਦਾ ਵੀ ਡਰ ਹੈ |
ਅੱਧੀ ਰਾਤ ਨੂੰ ਹੋਇਆ ਹੰਗਾਮਾ: ਘਟਨਾ 5 ਮਾਰਚ ਦੀ ਦੇਰ ਰਾਤ ਦੀ ਹੈ, ਜਦੋਂ ਕਬੂਲਪੁਰ ਦੇ ਸਰਪੰਚ ਜਗਵੀਰ ਸਿੰਘ ਜੱਗੀ ਵੱਲੋਂ ਹਾਈਡਰਾ ਮਸੀਨ ਨਾਲ ਪਾਈਪਾਂ ਦੱਬਣ ਦੀ ਪ੍ਰਕਿਰਿਆ ਸੁਰੂ ਕੀਤੀ ਗਈ | ਇਸ ਦੀ ਸੂਚਨਾ ਮਿਲਦਿਆਂ ਹੀ ਹਸਨਪੁਰ ਜੱਟਾਂ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਕੰਮ ਦਾ ਤਿੱਖਾ ਵਿਰੋਧ ਕੀਤਾ | ਮਾਹੌਲ ਵਿਗੜਦਾ ਦੇਖ ਥਾਣਾ ਸੰਭੂ ਦੇ ਐਸ.ਆਈ. ਸਵਰਨ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਤੁਰੰਤ ਮਸੀਨਰੀ ਨੂੰ ਸਾਈਡ 'ਤੇ ਕਰਵਾਇਆ ਅਤੇ ਦੋਵਾਂ ਧਿਰਾਂ ਨੂੰ ਸਾਂਤ ਕਰਕੇ ਹਾਲਾਤ 'ਤੇ ਕਾਬੂ ਪਾਇਆ |
ਸਰਪੰਚਾਂ ਦੇ ਵੱਖੋ-ਵੱਖਰੇ ਦਾਅਵੇ: ਦੂਜੇ ਪਾਸੇ, ਕਬੂਲਪੁਰ ਦੇ ਸਰਪੰਚ ਜਗਵੀਰ ਸਿੰਘ ਜੱਗੀ ਨੇ ਇਨ੍ਹਾਂ ਦੋਸਾਂ ਨੂੰ ਨਕਾਰਦਿਆਂ ਕਿਹਾ ਕਿ ਸੀਵਰੇਜ ਦੀਆਂ ਪਾਈਪਾਂ ਪੂਰੇ ਮਾਪ ਅਨੁਸਾਰ ਪਾਈਆਂ ਜਾ ਰਹੀਆਂ ਹਨ | ਉਨ੍ਹਾਂ ਦਲੀਲ ਦਿੱਤੀ ਕਿ ਪਿੰਡ ਵਾਸੀ ਲੰਬੇ ਸਮੇਂ ਤੋਂ ਸੀਵਰੇਜ ਦੀ ਮੰਗ ਕਰ ਰਹੇ ਸਨ ਅਤੇ ਇਹ ਪ੍ਰੋਜੈਕਟ ਲੋਕ ਹਿੱਤ ਵਿੱਚ ਲਗਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪਬਲਿਕ ਕਾਲਜ 'ਚ ਰਾਸ਼ਟਰੀ ਸੇਵਾ ਸਕੀਮ ਦਾ ਕੈਂਪ-ਕਾਲਜ ਕੈਂਪਸ ਦੀ ਸਫ਼ਾਈ <br/> ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਵਲੋਂ ਦਾਖਲਾ ਮੁਹਿੰਮ ਸ਼ੁਰੂ <br/>
Ad Position 24