31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

-ਮਾਮਲਾ ਨਾਬਾਲਗ ਲੜਕੀ ਦਾ ਵਿਆਹ ਕਰਨ ਦਾ- ਡੀ.ਜੀ.ਪੀ. ਨੂੰ ਹਿਊਮਨ ਰਾਈਟਸ ਕਮਿਸ਼ਨ ਦਾ ਨੋਟਿਸ

Ad Position 21
No active advertisement
ਅਜੀਤ ਡੈਸਕ 10-03-2026
ਸਮਾਣਾ, 9 ਮਾਰਚ (ਹਰਵਿੰਦਰ ਸਿੰਘ ਟੋਨੀ)-ਕਰੀਬ ਦੋ ਸਾਲ ਪਹਿਲਾਂ ਨੇੜਲੇ ਪਿੰਡ ਗਾਜੇਵਾਸ ਵਿਖੇ ਰਹਿਣ ਵਾਲੀ ਇਕ ਨਾਬਾਲਗ ਲੜਕੀ ਦਾ ਉਸ ਦੇ ਮਾਪਿਆਂ ਵਲੋਂ ਵਿਆਹ ਕਰ ਦਿੱਤਾ ਗਿਆ ਸੀ | ਮਾਮਲੇ ਸੰਬੰਧੀ ਪਤਾ ਲੱਗਣ 'ਤੇ ਸਥਾਨਕ ਸ਼ਹਿਰ ਦੇ ਸਮਾਜ ਸੇਵੀ ਮਨੋਜ ਛਾਬੜਾ ਵਲੋਂ ਪੰਜਾਬ ਸਟੇਟ ਹਿਊਮਨ ਰਾਇਟਸ ਕਮਿਸ਼ਨ ਨੂੰ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਣ ਦੀ ਅਪੀਲ ਕਰਦਿਆਂ ਇਕ ਪੱਤਰ ਲਿਖਿਆ ਗਿਆ ਸੀ | ਜਿਸ ਦਾ ਕਮਿਸ਼ਨ ਨੇ ਨੋਟਿਸ ਲੈਂਦਿਆਂ ਡੀ.ਜੀ.ਪੀ. ਪੰਜਾਬ ਨੂੰ ਸੰਨ 2026 ਦੇ ਅਪ੍ਰੈਲ ਦੀ 9 ਤਾਰੀਖ਼ ਨੂੰ ਜਵਾਬ ਦੇਣ ਦੀ ਮੰਗ ਕੀਤੀ ਗਈ ਸੀ |
ਇਸ ਸੰਬੰਧੀ ਸ਼ਿਕਾਇਤਕਰਤਾ ਮਨੋਜ ਛਾਬੜਾ ਨੇ ਗਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਉਪ ਕਪਤਾਨ ਪੁਲਿਸ ਰਹਿ ਚੁੱਕੇ ਨੇਹਾ ਅਗਰਵਾਲ ਦੇ ਖ਼ਿਲਾਫ਼ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ ਜਿਨ੍ਹਾਂ ਨਾਬਾਲਗ ਲੜਕੀ ਦੀ ਉਮਰ ਸਹੀ ਦਸੀ ਗਈ ਸੀ ਜਦੋਂ ਕਿ ਲੜਕੀ ਦੇ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕਰਨ ਤੇ ਉਮਰ ਘੱਟ ਪਾਈ ਗਈ ਸੀ | ਕਮਿਸ਼ਨ ਵਲੋਂ ਇਸ ਮਾਮਲੇ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਪੱਤਰ ਲਿਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮੇਅਰ ਨੇ ਸ਼ਹਿਰ ਦੀ ਸਫ਼ਾਈ ਲਈ ''ਸਵੀਪਿੰਗ ਮਸ਼ੀਨਾਂ'' ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਸ਼ਹਿਰ 'ਚ ਪੁਲਿਸ ਪ੍ਰਸ਼ਾਸਨ ਨਰਮ, ਝਪਟਮਾਰ ਗਰੋਹ ਸਰਗਰਮ
Ad Position 24