01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਨੁੱਖਤਾ ਦੇ ਭਲੇ ਲਈ ਹਰ ਇਕ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦੈ-ਪਾਲ ਸਿੰਘ ਖਰੌੜ

Ad Position 21
No active advertisement
ਅਜੀਤ ਡੈਸਕ 10-03-2026
ਭਾਦਸੋਂ, 9 ਮਾਰਚ (ਪ੍ਰਦੀਪ ਦੰਦਰਾਲਾ)-ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਦੰਦਰਾਲਾ ਖਰੌੜ ਵਿਖੇ ਆਪਣਾ ਫਰਜ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਪਾਲ ਸਿੰਘ ਖਰੌੜ ਨੇ ਇੱਕ ਨਿੱਜੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਆਖਿਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਲੋਕ ਭਲਾਈ ਦੇ ਕਾਰਜਾਂ ਵਿੱਚ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਆਪਣਾ ਜੀਵਨ ਸਫਲਾ ਹੋ ਸਕੇ ਅਤੇ ਬੇਆਸਰੇ ਤੇ ਬੇਸਹਾਰਾ ਦੀਨ ਦੁਖੀ ਲੋਕਾਂ ਨੂੰ ਆਸਰਾ ਮਿਲ ਸਕੇ ਅਤੇ ਉਨਾਂ ਦਾ ਜੀਵਨ ਚੰਗਾ ਗੁਜ਼ਰ ਸਕੇ | ਇਸ ਸਮੇਂ ਉਨ੍ਹਾਂ ਦੱਸਿਆ ਕਿ ਆਪਣਾ ਫਰਜ ਸੇਵਾ ਸਿਟੀ ਲਚਕਾਣੀ ਵਿਖੇ ਬੇਸਹਾਰਾ ਤੇ ਦੁਖੀ ਲੋਕਾਂ ਦੀ ਸੇਵਾ ਲਈ ਦਿਨ ਰਾਤ ਸੇਵਾ ਚੱਲ ਰਹੀ ਹੈ ਜਿਸ ਵਿਚ ਆਮ ਲੋਕਾਂ ਦੇ ਸਹਿਯੋਗ ਮਿਲ ਰਿਹਾ ਹੈ | ਇਸ ਮੌਕੇ ਰਾਜਿੰਦਰ ਕੁਮਾਰ ਕਾਲਾ, ਸੁਖਜੀਤ ਸ਼ਰਮਾ, ਹਨੀ ਖਰੌੜ, ਬਹਾਦਰ ਸਿੰਘ ਛੰਨਾ, ਗੁਰਦੀਪ ਸਿੰਘ, ਗੁਰਮੀਤ ਸਿੰਘ, ਟਿੰਕੂ ਬੱਤਾ, ਸਤਨਾਮ ਸ਼ਰਮਾ, ਗੁਰਜੰਟ ਸਿੰਘ, ਸਾਧਾ ਸਿੰਘ ਪੰਚ, ਹਰਵਿੰਦਰ ਸਿੰਘ, ਨਰੰਗ ਸਿੰਘ, ਕੇਸਰ ਸਿੰਘ ਤੋਂ ਇਲਾਵਾ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਔਰਤ ਦਿਵਸ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ (ਹੋਮ) ਵਲੋਂ 4 ਬਜ਼ੁਰਗਾਂ ਦਾ ਸਨਮਾਨ
Ad Position 24