ਸਮਾਣਾ, 9 ਮਾਰਚ (ਹਰਵਿੰਦਰ ਸਿੰਘ ਟੋਨੀ)-ਸੀਨੀਅਰ ਸਿਟੀਜ਼ਨ ਕੌਂਸਲ (ਹੋਮ) ਸਮਾਣਾ ਦੀ ਮਹੀਨਾਵਾਰ ਮੀਟਿੰਗ ਸੰਸਥਾ ਪ੍ਰਧਾਨ ਆਸਾ ਨੰਦ ਟੁਲਾਨੀ ਦੀ ਪ੍ਰਧਾਨਗੀ 'ਚ ਸਤੀ ਮਾਤਾ ਮੰਦਿਰ ਧਰਮਸ਼ਾਲਾ 'ਚ ਹੋਈ | ਮੀਟਿੰਗ ਦੌਰਾਨ ਜਿਨ੍ਹਾਂ ਮੈਂਬਰਾਂ ਮਹਿੰਦਰ ਕੁਮਾਰ ਗੋਇਲ, ਵਰਿੰਦਰਪਾਲ ਸਿੰਘ ਵੜੈਚ, ਬਾਰੂ ਰਾਮ ਗੋਇਲ ਅਤੇ ਰਾਜ ਕੁਮਾਰ ਜੈ ਸਿੰਘ ਦੇ ਜਨਮ ਦਿਨ ਫਰਵਰੀ ਮਹੀਨੇ 'ਚ ਆਏ ਸਨ | ਉਨ੍ਹਾਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਸੋਮ ਪ੍ਰਕਾਸ਼ ਸ਼ਰਮਾ, ਪ੍ਰਧਾਨ ਆਸ਼ਾ ਨੰਦ ਟੁਲਾਨੀ ਅਤੇ ਬਲਬੀਰ ਸਿੰਘ ਵੜੈਚ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਛੋਟੀ ਉਮਰ ਦੇ ਬੱਚਿਆਂ 'ਚ ਜੋ ਮੋਬਾਈਲ ਦੀ ਵਰਤੋਂ ਦਾ ਰੁਝਾਨ ਵੱਧ ਗਿਆ ਹੈ, ਚਿੰਤਾ ਦੀ ਵਿਸ਼ਾ ਹੈ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਛੋਟੇ ਬੱਚਿਆਂ ਨੂੰ ਮੋਬਾਈਲ ਫ਼ੋਨ ਨਾ ਦੇਣ ਅਤੇ ਚੰਗੇ ਸੰਸਕਾਰ ਦੇ ਕੇ ਸਮਾਜ ਦੇ ਹਾਣੀ ਬਣਾਉਣ | ਇਸ ਮੌਕੇ ਸੁਭਾਸ਼ ਕੈਟਰਿੰਗ ਵਾਲੇ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਾਰੇ ਬਜ਼ੁਰਗਾਂ ਦੀ ਤੰਦਰੁਸਤੀ ਲਈ ਕਾਮਨਾ ਕੀਤੀ | ਇਸ ਮੌਕੇ ਖ਼ਜ਼ਾਨਚੀ ਨਛੱਤਰ ਸਿੰਘ, ਰਾਜਿੰਦਰ ਪਾਲ, ਪਿ੍ਤਪਾਲ ਸਿੰਘ ਸੰਧੂ, ਸੀਤਾ ਰਾਮ ਮਾਨ, ਗਿਰਧਾਰੀ ਸਿੰਘ, ਪ੍ਰਗਟ ਸਿੰਘ, ਜੀਤ ਸਿੰਘ, ਅਸ਼ੋਕ ਕੁਮਾਰ, ਰਾਜ ਕਿ੍ਸ਼ਨ, ਨਿਸ਼ਾਨ ਸਿੰਘ ਸੰਧੂ, ਰੁਪਿੰਦਰ ਸਿੰਘ, ਕੇਵਲ ਕਿ੍ਸ਼ਨ, ਚਮਨ ਲਾਲ ਧਨੇਠਾ, ਰਾਜਿੰਦਰ ਸਿੰਘ ਵਿਰਕ, ਰਮੇਸ਼ ਕੁਮਾਰ, ਸੁਖਦੇਵ, ਸੀਤਲ ਸਿੰਘ, ਰਾਮ ਕਿਸ਼ਨ ਨਿਰੰਕਾਰੀ, ਭੀਮਸੈਨ ਸ਼ਰਮਾ ਆਦਿ ਵੀ ਮੌਜੂਦ ਸਨ |