01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

32ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

Ad Position 21
No active advertisement
ਅਜੀਤ ਡੈਸਕ 10-03-2026
ਸਮਾਣਾ, 9 ਮਾਰਚ (ਹਰਵਿੰਦਰ ਸਿੰਘ ਟੋਨੀ)-ਸ੍ਰੀ ਸ਼ਿਵ ਸ਼ਕਤੀ ਦੁਰਗਾ ਮੰਦਿਰ, ਮਹਿਲਾ ਸੰਕਿਰਤਨ ਮੰਡਲ ਅਤੇ ਖੱਤਰੀਆਂ ਮੁਹੱਲਾ ਨਿਵਾਸੀਆਂ ਵਲੋਂ 32ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਸੰਸਥਾ ਸਰਪ੍ਰਸਤ ਪ੍ਰਦੀਪ ਮੋਦਗਿਲ, ਪ੍ਰਧਾਨ ਮੋਤੀ ਜੈਨ, ਉਪ ਪ੍ਰਧਾਨ ਸੰਦੀਪ ਚੋਪੜਾ ਅਤੇ ਸੈਕਟਰੀ ਰਾਜੇਸ਼ ਮੋਦਗਿਲ ਦੀ ਅਗਵਾਈ 'ਚ ਪ੍ਰਾਚੀਨ ਸ਼ਿਵ ਮੰਦਿਰ ਵਿਚ ਕਰਵਾਏ ਇਸ ਜਾਗਰਣ 'ਚ ਮੁੱਖ ਮਹਿਮਾਨ ਵਜੋਂ ਅਸ਼ੋਕ ਮੋਦਗਿਲ ਨੇ ਆਪਣੇ ਪਰਿਵਾਰ ਸਣੇ ਸ਼ਾਮਲ ਹੋ ਕੇ ਜੋਤੀ ਪ੍ਰਚੰਡ ਕਰਕੇ ਸਮਾਗਮ ਦੀ ਆਰੰਭਤਾ ਕੀਤੀ | ਇਸ ਮੌਕੇ ਜਾਗਰਣ ਕਰਤਾ ਨੂਰ ਕਮਲ ਐਂਡ ਪਾਰਟੀ ਪਟਿਆਲਾ ਵਾਲਿਆਂ ਨੇ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰਦਿਆਂ ਭਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਜੋਲੀ ਜੈਨ, ਸੀਨੀਅਰ ਅਕਾਲੀ ਆਗੂ ਜਗਮੀਤ ਸਿੰਘ ਹਰਿਆਉ, ਕੌਂਸਲਰ ਦਰਸ਼ਨ ਮਿੱਤਲ, ਮਨਜੀਤ ਜੇ.ਈ, ਨੀਟਾ ਸ਼ਰਮਾ, ਹੀਰਾ ਜੈਨ, ਯਤਿੰਦਰ ਸ਼ਰਮਾ, ਬਿੱਟੂ ਧੀਮਾਨ ਤੋਂ ਵੱਡੀ ਗਿਣਤੀ 'ਚ ਸੰਗਤਾਂ ਨੇ ਵੀ ਸਮਾਗਮ 'ਚ ਸ਼ਮੂਲੀਅਤ ਕਰਕੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ (ਹੋਮ) ਵਲੋਂ 4 ਬਜ਼ੁਰਗਾਂ ਦਾ ਸਨਮਾਨ ਅਗਲੀ ਖ਼ਬਰ ਹੋਲਾ ਮਹੱਲਾ ਕਾਨਫ਼ਰੰਸ ਲਈ ਐਡ. ਰਵਿੰਦਰ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਭਾਦਸੋਂ ਤੋਂ ਵਿਸ਼ਾਲ ਕਾਫ਼ਲਾ ਰਵਾਨਾ
Ad Position 24