11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਅਮਿਤ ਸ਼ਾਹ ਦੀ 'ਬਦਲਾਅ ਰੈਲੀ' ਪੰਜਾਬ ਦੇ ਸਿਆਸੀ ਦਿ੍ਸ਼ ਨੂੰ ਬਦਲ ਕੇ ਰੱਖ ਦੇਵੇਗੀ - ਬੱਬੂ, ਬਿੱਟੂ

Ad Position 21
No active advertisement
ਅਜੀਤ ਡੈਸਕ 11-03-2026
ਨਾਭਾ, 10 ਮਾਰਚ (ਜਗਨਾਰ ਸਿੰਘ ਦੁਲੱਦੀ)-ਭਾਰਤੀ ਜਨਤਾ ਪਾਰਟੀ ਵਪਾਰ ਵਿੰਗ ਦੇ ਸੂਬਾ ਵਾਈਸ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਅਤੇ ਨਾਭਾ ਹਲਕੇ ਦੇ ਸੇਵਾਦਾਰ ਬਰਿੰਦਰ ਬਿੱਟੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਆਉਣ ਵਾਲੀ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ 'ਬਦਲਾਅ ਰੈਲੀ' ਪੰਜਾਬ ਦੇ ਸਿਆਸੀ ਦਿ੍ਸ਼ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗੀ ¢ ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤÏਰ 'ਤੇ ਪਹੁੰਚ ਰਹੇ ਹਨ, ਜੋ ਪੰਜਾਬ ਦੇ ਭਵਿੱਖ ਲਈ ਇਕ ਨਵੀਂ ਰੂਪ-ਰੇਖਾ ਪੇਸ਼ ਕਰਨਗੇ ¢ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਉਨ੍ਹਾਂ ਕਿਹਾ ਕਿ 'ਆਪ' ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦÏਰਾਨ ਜਨਤਾ ਨੂੰ ਸਿਰਫ਼ ਖੋਖਲੇ ਵਾਅਦੇ ਅਤੇ ਗਰੰਟੀਆਂ ਹੀ ਦਿੱਤੀਆਂ ਹਨ ¢ ਭਾਜਪਾ ਆਗੂ ਬੱਬੂ ਅਤੇ ਬਿੱਟੂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਅਤੇ ਆਮ ਨਾਗਰਿਕ ਹੁਣ ਬਦਲਾਅ ਚਾਹੁੰਦਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਸੂਬੇ ਦੇ ਲੋਕ ਭਾਜਪਾ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ¢
Ad Position 22
No active advertisement
ਪਿਛਲੀ ਖ਼ਬਰ ਈਰਾਨ 'ਚ ਜੰਗ ਤੋਂ ਘਬਰਾਏ ਪਾਕਿ ਨੇ ਰੱਖਿਆ ਲਈ ਆਪਣੀ ਜਲ ਸੈਨਾ ਕੀਤੀ ਤਾਇਨਾਤ ਅਗਲੀ ਖ਼ਬਰ ਤੰਗ ਆ ਕੇ ਵਿਅਕਤੀ ਨੇ ਪੀਤਾ ਤੇਜ਼ਾਬ, ਹੋਈ ਮੌਤ
Ad Position 24