12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੰਜਾਬ ਸਰਕਾਰ ਅਧਿਆਪਕਾਂ ਦੀ ਤਨਖ਼ਾਹ ਕਢਾਉਣ ਲਈ ਲੋੜੀਂਦਾ ਬਜਟ ਜਾਰੀ ਕਰੇ-ਅਧਿਆਪਕ ਦਲ ਪੰਜਾਬ

Ad Position 21
No active advertisement
ਅਜੀਤ ਡੈਸਕ 11-03-2026
ਨਾਭਾ, 10 ਮਾਰਚ (ਕਰਮਜੀਤ ਸਿੰਘ)-ਪੰਜਾਬ ਸਰਕਾਰ ਇਕ ਪਾਸੇ ਸਿੱਖਿਆ ਕ੍ਰਾਂਤੀ ਦੇ ਨਾਂ 'ਤੇ ਵੱਡੇ-ਵੱਡੇ ਇਸ਼ਤਿਹਾਰ ਲਗਾ ਕੇ ਸਿੱਖਿਆ 'ਚ ਸੁਧਾਰ ਲਾਉਣ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਅਧਿਆਪਕਾਂ ਨੂੰ ਫਰਵਰੀ ਮਹੀਨੇ ਦੀ ਤਨਖ਼ਾਹ ਨਾ ਦੇ ਅਧਿਆਪਕਾਂ ਦੀ ਸੰਘੀ ਘੁੱਟ ਰਹੀ ਹੈ | ਤਨਖ਼ਾਹ ਨਾ ਮਿਲਣ ਕਰਕੇ ਅਧਿਆਪਕ ਉਧਾਰ ਚੁੱਕ ਕੇ ਘਰੇਲੂ ਖਰਚੇ ਚਲਾ ਰਹੇ ਹਨ | ਘਰ ਦੇ ਘਰੇਲੂ ਖ਼ਰਚਿਆਂ ਤੋਂ ਇਲਾਵਾ ਕਈ ਤਰ੍ਹਾ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਵੀ ਭਰਨੀਆਂ ਹੁੰਦੀਆਂ ਹਨ | ਕਿਸ਼ਤਾਂ ਸਮੇਂ ਸਿਰ ਨਾ ਭਰਨ ਕਰਕੇ ਬੈਂਕਾਂ ਵਲੋਂ ਜੁਰਮਾਨੇ ਹੋ ਰਹੇ ਹਨ, ਜਿਸ ਕਰਕੇ ਅਧਿਆਪਕ ਮਾਨਸਿਕ ਪੀੜਾਂ 'ਚੋਂ ਲੰਘ ਰਹੇ ਹਨ | ਅਧਿਆਪਕ ਦਲ ਪੰਜਾਬ ਦੇ ਮੁੱਖ ਸਲਾਹਕਾਰ ਪਿਸ਼ੌਰਾ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਟਿਵਾਣਾ, ਸੀਨੀ. ਮੀਤ ਪ੍ਰਧਾਨ ਬਲਜੀਤ ਸਿੰਘ ਧਾਰੌਕੀ, ਜਨ ਸਕੱਤਰ ਪ੍ਰਵੀਨ ਕੁਮਾਰ ਤੇ ਜਗਦੇਵ ਸਿੰਘ ਬੌੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਤਨਖ਼ਾਹ ਦੇਣ ਲਈ ਲੋੜੀਂਦਾ ਬਜਟ ਵੱਖ-ਵੱਖ ਸਕੂਲਾਂ ਨੂੰ ਤੁਰੰਤ ਜਾਰੀ ਜਾਵੇ ਤੇ 16 ਫ਼ੀਸਦੀ ਡੀ.ਏ. ਦੇਣ ਦਾ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਜਾਵੇ | ਇਸ ਮੌਕੇ ਸੁਖਵਿੰਦਰਜੀਤ ਸਿੰਘ ਰੈਹਿਲ, ਹਰਿੰਦਰ ਸਿੰਘ ਸੋਹੀ, ਜਸਪਾਲ ਸਿੰਘ ਧਾਰੌਕੀ, ਗੁਰਪ੍ਰੀਤ ਸਿੰਘ ਟਿਵਾਣਾ, ਜਸਵਿੰਦਰ ਸਿੰਘ ਸੰਧੂ, ਤਰਸੇਮ ਸਿੰਘ ਤੇਜਾ, ਰਵਿੰਦਰ ਸੋਰੀ, ਅੰਮਿ੍ਤਪਾਲ ਸਿੰਘ ਕਮੇਲੀ, ਪਰਮਜੀਤ ਬਾਵਾ, ਅਮਰੀਕ ਸਿੰਘ ਸੂਧੇਵਾਲ, ਮਨਮੋਹਨ ਕੁਮਾਰ ਤੇ ਅਸ਼ੋਕ ਕੁਮਾਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਣਜੋਧ ਸਿੰਘ ਹਡਾਣਾ ਵਲੋਂ ਦਰਜਨਾਂ ਪਿੰਡਾਂ ਨੂੰ ਜੋੜਣ ਵਾਲੀਆਂ ਨਵੀਂਆਂ ਸੜਕਾਂ ਦੇ ਉਦਘਾਟਨ ਅਗਲੀ ਖ਼ਬਰ ਮਾਈ ਭਾਗੋ ਬਿ੍ਗੇਡ ਵਲੋਂ ਮਹਿਲਾ ਦਿਵਸ 'ਤੇ ਸੈਮੀਨਾਰ ਤੇ ਸਨਮਾਨ ਸਮਾਗਮ
Ad Position 24