ਰਾਜਪੁਰਾ, 10 ਮਾਰਚ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਨਾਂ ਧਿਰਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸ਼ੋਰਗਿਰ ਬਸਤੀ ਵਾਸੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਈ-ਰਿਕਸ਼ੇ ਨੂੰ ਲੈ ਕੇ ਘਰ ਜਾ ਰਿਹਾ ਸੀ | ਸ਼ਿਕਾਇਤ ਮੁਤਾਬਿਕ ਸੰਜੀਵ ਕੁਮਾਰ ਹਾਲੇ ਘਰ ਦੇ ਨੇੜੇ ਹੀ ਗਿਆ ਸੀ ਉਸ 'ਤੇ ਅਰਸ਼ਦ ਖਾਨ, ਅਰਸ਼ਪਾਲ, ਪ੍ਰਭਸਿਮਰਨ, ਹਰਸ਼ਿਤ ਜੈਨ ਅਤੇ ਮੁਹੰਮਦ ਆਦਿ ਜਿਨ੍ਹਾਂ ਨੇ ਹੱਥਾਂ ਵਿਚ ਕਿਰਪਾਨਾਂ ਫੜੀਆਂ ਹੋਈਆਂ ਸਨ | ਉਨ੍ਹਾਂ ਨਾਲ ਸਾਈਡ ਦੇਣ ਨੂੰ ਲੈ ਕੇ ਕਹੀ ਸੁਣੀ ਹੋ ਗਈ | ਉਸ ਤੋ ਬਾਅਦ ਸੰਜੀਵ ਕੁਮਾਰ 'ਤੇ ਹਮਲਾ ਕਰ ਦਿਤਾ | ਜਦੋਂ ਸੰਜੀਵ ਕੁਮਾਰ ਹੇਠਾਂ ਗਿਰ ਗਿਆ | ਇੰਨੇ 'ਚ ਸ਼ੋਰ ਪੈ ਗਿਆ ਅਤੇ ਹੋਰ ਵਿਅਕਤੀ ਵੀ ਮੌਕੇ 'ਤੇ ਆ ਗਏ | ਜਿਨ੍ਹਾਂ 'ਚ ਸੋਨੂੰ, ਵਿਸ਼ਾਲ, ਉਸ ਦੀ ਦਾਦੀ ਕਿ੍ਸ਼ਨਾ ਨੇ ਆ ਕੇ ਛੁਡਾਉਣ ਲੱਗ ਪਏ | ਸ਼ਿਕਾਇਤ ਮੁਤਾਬਿਕ ਕਥਿਤ ਦੋਸ਼ੀ ਧਮਕੀਆਂ ਦਿੰਦੇ ਹੋਏ ਮੌਕੇ 'ਤੇ ਫ਼ਰਾਰ ਹੋ ਗਏ ਅਤੇ ਕਿ੍ਸ਼ਨਾ ਦੇਵੀ ਆਦਿ ਦੋਨਾਂ ਧਿਰਾਂ ਦੇ ਸੱਟਾਂ ਵੀ ਲੱਗੀਆਂ | ਇਸ 'ਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ |