12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਵਿਚ ਕਵੀਆਂ ਨੇ ਰੰਗ ਬੰਨਿ੍ਹਆ

Ad Position 21
No active advertisement
ਅਜੀਤ ਡੈਸਕ 11-03-2026
ਰਾਜਪੁਰਾ, 10 ਮਾਰਚ (ਜੀ.ਪੀ. ਸਿੰਘ) ਲੋਕ ਸਾਹਿਤ ਸੰਗਮ ਦੀ ਮਾਸਿਕ ਬੈਠਕ ਰੋਟਰੀ ਭਵਨ ਵਿਖੇ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਆਪਣੇ ਗੀਤ ਨਾਲ ਕੀਤਾ | ਸਭ ਤੋਂ ਪਹਿਲਾਂ ਵਿੱਛੜੇ ਸਾਹਿਤਕ ਸਾਥੀ ਅੰਗਰੇਜ਼ ਕਲੇਰ ਨੂੰ ਇਕ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ 'ਬੁਰਾ ਕਿਸੇ ਦਾ ਸੋਚੇਗਾ, ਬੁਰਾ ਕਿਸੇ ਨੂੰ ਕਹਿਣਾ ਏ' ਸੁਣਕੇ ਮਾਹੌਲ ਬੰਨਿ੍ਹਆ | ਅਵਤਾਰ ਪੁਆਰ ਨੇ ਗ਼ਜ਼ਲ 'ਉਸ ਦਾ ਇਕ ਇਸ਼ਾਰਾ ਮਿਲਿਆ, ਡੁੱਬਦੇ ਨੂੰ ਸਹਾਰਾ ਮਿਲਿਆ' ਸੁਣਾ ਕੇ ਵਾਹ-ਵਾਹ ਖੱਟੀ | ਬੁਲੰਦ ਆਵਾਜ਼ ਵਿਚ ਸੁਰਿੰਦਰ ਕੌਰ ਬਾੜਾ ਨੇ 'ਕੌਣ ਭਰੂ ਜੁਰਮਾਨਾ ਔਰਤ ਦੇ ਅਪਮਾਨ ਦਾ' ਸੁਣਾ ਕੇ ਰੰਗ ਬੰਨਿ੍ਹਆ | ਹਰਪਾਲ ਸਿੰਘ ਪਾਲ ਨੇ 'ਕਰਨ ਪੜ੍ਹਾਈਆਂ ਮੈਂ ਕਾਲਜ ਵਿਚ ਆਵਾਂ' ਸੁਣਾ ਕੇ ਇਕ ਸੁਨੇਹਾ ਦਿੱਤਾ | ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ਔਰਤ ਬਾਰੇ ਕਿਹਾ 'ਸੋ ਕਿਉਂ ਮੰਦਾ ਆਖੀਐ' ਅਤੇ ਥਾਂ ਸਵਰਗਾਂ ਵਰਗੀ ਸੁਣਾਇਆ | ਰਾਜਵੰਤ ਕੌਰ ਨੇ 'ਜਦ ਮੈਂ ਛੋਟੀ ਬਾਲ ਹੁੰਦੀ ਸੀ' ਕਵਿਤਾ ਸੁਣਾ ਕੇ ਬਚਪਨ ਦੇ ਦਿਨਾਂ ਦੀ ਯਾਦ ਦਿਵਾਈ | ਇੰਦਰਜੀਤ ਸਿੰਘ ਲਾਂਬਾ ਨੇ ਬੁੱਲੇ੍ਹ ਸ਼ਾਹ ਦੀ ਕਾਫ਼ੀ ਸੁਣਾ ਕੇ ਮਾਹੌਲ ਸੰਗੀਤਕ ਕੀਤਾ | ਕੁਲਵੰਤ ਸਿੰਘ ਜੱਸਲ ਨੇ ਬਾਲ ਗੀਤ 'ਐਤਵਾਰ ਦੀ ਛੁੱਟੀ' ਸੁਣਾਇਆ | ਭੀਮ ਸਾਈਾ ਝੂਲੇ ਲਾਲ ਨੇ ਸਰਾਇਕੀ ਗੀਤ 'ਡਾਹਢੇ ਕੰਮ ਕਰਵਾਉਂਦਾ ਪੈਸਾ' ਸੁਣਾ ਕੇ ਰੰਗ ਬੰਨਿ੍ਹਆ | ਪ੍ਰਮੋਦ ਕਾਲੜਾ ਨੇ 'ਕੀ ਵਡਿਆਈਆਂ ਤੇਰੀਆਂ ਮੇਰੇ ਸਤਿਗੁਰੂ ਜੀਓ' ਸੁਣਾਇਆ | ਰਾਕੇਸ਼ ਕੁਮਾਰ ਨਾਦਾਨ ਨੇ 'ਹੁਈ ਆਮਦ ਤੋ ਬਹੇ ਆਂਸੂ' ਸੁਣਾ ਕੇ ਸ਼ਾਇਰੀ ਰੰਗ ਬਿਖੇਰਿਆ | ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਸਮਾਜ ਤੇ ਵਿਅੰਗ ਕਰਦੀ ਮਿੰਨੀ ਕਹਾਣੀ 'ਕਾਂਵਾਂ ਰੌਲੀ' ਸੁਣਾ ਕੇ ਸੋਚਣ ਤੇ ਮਜਬੂਰ ਕਰ ਦਿੱਤਾ | ਅਮਰਜੀਤ ਸਿੰਘ ਨੇ ਵੀ ਆਪਣੀ ਰਚਨਾ ਨਾਲ ਹਾਜ਼ਰੀ ਲਗਵਾਈ | ਬਲਦੇਵ ਸਿੰਘ ਖੁਰਾਨਾ ਨੇ ਜਿੱਥੇ ਸਭਾ ਦੀ ਕਾਰਵਾਈ ਬਖ਼ੂਬੀ ਚਲਾਈ ਉੱਥੇ ਆਪਣੀ ਕਵਿਤਾ ਨਾਲ ਨਿਹਾਲ ਕੀਤਾ |
Ad Position 22
No active advertisement
ਪਿਛਲੀ ਖ਼ਬਰ ਐਨ.ਆਈ.ਐਸ. 'ਚ ਡਾ. ਧਰਮਵੀਰ ਗਾਂਧੀ ਵਲੋਂ ਸਮਾਗਮ ਦਾ ਉਦਘਾਟਨ ਅਗਲੀ ਖ਼ਬਰ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ-ਝਿੰਜਰ
Ad Position 24