21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਮਿਰਜ਼ਾਪੁਰ ਕੋ-ਆਪਰੇਟਿਵ ਸੁਸਾਇਟੀ ਦੀ ਚੋਣ 'ਚ ਕਾਂਗਰਸ ਪਾਰਟੀ ਦੇ ਪਿ੍ਤਪਾਲ ਸਿੰਘ ਵਜ਼ੀਰਾਬਾਦ ਬਣੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 12-03-2026
ਰਾਜਪੁਰਾ, 11 ਮਾਰਚ (ਜੀ.ਪੀ. ਸਿੰਘ) ਮਿਰਜਾਂਪੁਰ ਕੋ-ਆਪਰੇਟਿਵ ਸੁਸਾਇਟੀ ਦੀ ਚੋਣ ਆਖ਼ਰ ਦੂਜੀ ਵਾਰ ਸਿਰੇ ਚੜ੍ਹ ਗਈ ਤੇ ਜਿਸ ਵਿਚ ਕਾਂਗਰਸ ਪਾਰਟੀ ਦੇ ਪਿ੍ਤਪਾਲ ਸਿੰਘ ਵਜ਼ੀਰਾਬਾਦ ਨੂੰ ਪ੍ਰਧਾਨ ਚੁਣ ਲਿਆ ਗਿਆ | ਇਸ ਦੌਰਾਨ ਆਮ ਆਦਮੀ ਨਾਲ ਸੰਬੰਧਤ 4 ਮੈਂਬਰਾਂ ਨੇ ਬੈਠਕ ਵਿਚੋਂ ਬਾਈਕਾਟ ਕਰ ਗਏ | ਪੰਚਾਇਤ ਸਕੱਤਰ ਜਤਿੰਦਰ ਸਿੰਘ ਦੀ ਦੇਖ-ਰੇਖ ਵਿਚ ਹੋਈ ਚੋਣ 'ਚ ਪ੍ਰਧਾਨ ਪਿ੍ਤਪਾਲ ਸਿੰਘ, ਮੀਤ ਪ੍ਰਧਾਨ ਜਸਵੀਰ ਸਿੰਘ ਮਿਰਜਾਂਪੁਰ, ਮੈਂਬਰ ਪਿਆਰਾ ਸਿੰਘ ਦਬਾਲੀ ਖ਼ੁਰਦ, ਪਵਨ ਕੁਮਾਰ ਦਬਾਲੀ ਕਲਾਂ, ਬੰਤ ਸਿੰਘ ਗੱਦੋਮਾਜਰਾ, ਕੁਲਦੀਪ ਕੌਰ ਧੰਮਾ ਸਮੇਤ ਕਾਂਗਰਸ ਨਾਲ ਸੰਬੰਧਤ 6 ਮੈਂਬਰ ਬੈਠਕ 'ਚ ਹਾਜਰ ਸਨ ਤੇ ਆਮ ਆਦਮੀ ਪਾਰਟੀ ਨਾਲ ਸਬੰਧਤ 4 ਮੈਂਬਰ ਸੰਤੋਖ ਸਿੰਘ ਮਿਰਜਾਪੁਰ, ਗੁਲਾਬ ਸਿੰਘ ਖਰੋਲਾ, ਅਜੀਤ ਵਿੰਦਰ ਸਿੰਘ ਧੰਮਾ ਅਤੇ ਸੁਰਜੀਤ ਕੌਰ ਮਿਰਜਾਂਪੁਰ ਨੇ ਬੈਠਕ ਦਾ ਬਾਈਕਾਟ ਕੀਤਾ | ਇਸ ਮੋਕੇ ਨਵੇਂ ਪ੍ਰਧਾਨ ਚੁਣੇ ਗਏ ਪਿ੍ਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਹਰ ਪਿੰਡ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਦੇ ਹਿੱਤਾ 'ਚ ਕੰਮ ਕਰਦੇ ਰਹਿਣਗੇ | ਇਸ ਮੌਕੇ ਅਮਰ ਸਿੰਘ ਮਿਰਜਾਂਪੁਰ ਸਮੇਤ ਹੋਰ ਕਾਂਗਰਸੀ ਆਗੂ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਖ਼ਿਲਾਫ਼ ਕਾਨੂੰਨ ਦੀ ਮੰਗ ਕਰਦਿਆਂ ਖਹਿਰਾ ਨੇ ਕੀਤੀ ਮੋਰਚੇ 'ਚ ਸ਼ਿਰਕਤ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਘਬਰਾਹਟ 'ਚ ਆ ਕੇ ਗੈਸ ਤੇ ਪੈਟਰੋਲ-ਡੀਜ਼ਲ ਦੀ ਵਾਧੂ ਖਰੀਦ ਤੇ ਜਮ੍ਹਾਂਖੋਰੀ ਨਾ ਕਰਨ...
Ad Position 24