ਸਮਾਣਾ, 11 ਮਾਰਚ (ਸਾਹਿਬ ਸਿੰਘ)-ਪਬਲਿਕ ਕਾਲਜ ਸਮਾਣਾ, ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਅਤੇ ਪਬਲਿਕ ਸਿੱਖਿਆ ਕਾਲਜ ਸਮਾਣਾ ਦੇ ਐਨ.ਐੱਸ.ਐੱਸ. ਵਿਭਾਗ, ਰੈੱਡ ਰਿਬਨ ਕਲੱਬ ਅਤੇ ਕਾਲਜ ਦੇ ਐਨ.ਸੀ.ਸੀ. ਇਕਾਈ ਵਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਵਿਸ਼ੇਸ਼ ਮੰਗ 'ਤੇ ਇਕ ਐਮਰਜੈਂਸੀ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਦੇ ਪੁੱਤਰ ਗੁਰਵਿੰਦਰ ਸਿੰਘ ਨੇ ਕੀਤਾ | ਕਾਲਜ ਪਿ੍ੰਸੀਪਲ ਡਾ. ਹਰਕੀਰਤ ਸਿੰਘ ਨੇ ਮੁੱਖ ਮਹਿਮਾਨ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਖ਼ੂਨਦਾਨ ਕਰਨ ਵਿਚ ਇਸ ਕਾਲਜ ਦੇ ਮੋਹਰੀ ਹੋ ਕੇ ਅੱਗੇ ਆਉਣ ਵਿਚ ਖ਼ੁਸ਼ੀ ਦਾ ਇਜ਼ਹਾਰ ਕੀਤਾ | ਉਨ੍ਹਾਂ ਨੇ ਕਿਹਾ ਕਿ ਖ਼ੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ | ਮੁੱਖ ਮਹਿਮਾਨ ਗੁਰਵਿੰਦਰ ਸਿੰਘ ਨੇ ਇਸ ਉਤਮ ਕਾਰਜ ਲਈ ਕਾਲਜ ਤੇ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਪਹੁੰਚੀ ਟੀਮ ਦੀ ਸ਼ਲਾਘਾ ਕੀਤੀ ਤੇ ਖ਼ੂਨਦਾਨ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ | ਖ਼ੂਨਦਾਨ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪਿ੍ੰਸੀਪਲ ਡਾ. ਹਰਕੀਰਤ ਸਿੰਘ ਤੇ ਉਪ-ਪਿ੍ੰਸੀਪਲ ਡਾ. ਹਰਕੀਰਤਨ ਕੌਰ ਨੇ ਦੱਸਿਆ ਕਿ ਅੱਜ 30 ਯੂਨਿਟ ਖੂਨ ਇਕੱਤਰ ਕਰਕੇ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਦੀ ਟੀਮ ਨੂੰ ਦਿੱਤਾ ਗਿਆ ਹੈ | ਇਸ ਮੌਕੇ ਸਾਰੇ ਖ਼ੂਨਦਾਨੀਆਂ ਨੂੰ ਹਲਕਾ ਖਾਣਾ ਦੇਣ ਉਪਰੰਤ ਸਰਟੀਫਿਕੇਟ ਵੀ ਦਿੱਤੇ ਗਏ | ਇਸ ਕੈਂਪ ਨੂੰ ਸਫਲ ਬਣਾਉਣ 'ਚ ਸੰਯੋਜਕ ਰੈੱਡ ਰਿਬਨ ਕਲੱਬ ਡਾ. ਹਰਕੀਰਤਨ ਕੌਰ, ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਸੋਨੂੰ ਜੈਨ, ਪ੍ਰੋ. ਕੁਲਜੀਤ ਕੌਰ, ਪ੍ਰੋ.ਅਰਵਿੰਦਰ ਕੌਰ, ਪ੍ਰੋ. ਹਮਿਤ ਕੁਮਾਰ, ਪ੍ਰੋ. ਸ਼ੇਰ ਸਿੰਘ, ਪ੍ਰੋ. ਸ਼ੰਟੀ ਕੁਮਾਰ, ਪ੍ਰੋ. ਜਸਪ੍ਰੀਤ ਕੌਰ (ਐਜੂਕੇਸ਼ਨ ਕਾਲਜ), ਪ੍ਰੋ. ਅਸ਼ਵਨੀ ਕੁਮਾਰ (ਕਾਲਜੀਏਟ ਸਕੂਲ), ਲੈਫ਼ਟੀਨੈਂਟ ਡਾ. ਅਨਿਲ ਕੁਮਾਰ ਇੰਚਾਰਜ ਐਨ.ਸੀ.ਸੀ., ਜਸਬੀਰ ਸਿੰਘ ਕਲਰਕ, ਅਮਰੀਕ ਸਿੰਘ ਰਾਜਲਾ ਕਲਰਕ ਅਤੇ ਸੇਵਾਦਾਰ ਸ੍ਰੀ ਰਾਮ ਤਾਰਾ ਅਤੇ ਬੇਬੀ ਤੋਂ ਇਲਾਵਾ ਕਾਲਜ ਲਾਇਬ੍ਰੇਰੀ ਦੇ ਸਮੂਹ ਅਮਲੇ ਦਾ ਅਹਿਮ ਯੋਗਦਾਨ ਰਿਹਾ |