ਪਟਿਆਲਾ, 11 ਮਾਰਚ (ਧਰਮਿੰਦਰ ਸਿੰਘ ਸਿੱਧੂ)-ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੰਜੀਵ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਡਾ ਰਵਿੰਦਰਪਾਲ ਸ਼ਰਮਾ ਅਤੇ ਨੀਰੂ ਬਾਲਾ ਜਿਲ੍ਹਾ ਨੋਡਲ ਅਫਸਰ (ਯੁੱਧ ਨਸ਼ੇ ਵਿਰੁੱਧ/ਨਸ਼ਾ ਮੁਕਤ ਭਾਰਤ ਅਭਿਆਨ) ਦੀ ਯੋਗ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਅਭਿਆਨ ਸਬੰਧੀ ਇੱਕ ਰੋਜਾ ਵਰਕਸ਼ਾਪ ਕਰਵਾਈ ਗਈ | ਦਫਤਰ ਜਿਲ੍ਹਾ ਸਮਾਜਿਕ ਸਰੁੱਖਿਆ ਦੇ ਸਹਿਯੋਗ ਅਧੀਨ ਕਰਵਾਈ ਗਈ ਵਰਕਸ਼ਾਪ ਵਿਚ ਜਿਲ੍ਹੇ ਅਧੀਨ ਆਉਂਦੇ ਸਕੂਲਾਂ ਦੇ ਪਿ੍ੰਸੀਪਲ/ਮੁੱਖ ਅਧਿਆਪਕ ਅਤੇ ਇੰਚਾਰਜਾਂ ਨੇ ਭਾਗ ਲਿਆ | ਇਸ ਟਰੇਨਿੰਗ ਨੂੰ ਦੋ ਪੜਾਵਾਂ ਵਿਚ ਮੁਕੰਮਲ ਕੀਤਾ ਗਿਆ | ਵਰਕਸ਼ਾਪ ਦੀ ਸ਼ੁਰੂਆਤ ਵਿਚ ਜਿਲ੍ਹਾ ਨੋਡਲ ਅਧਿਕਾਰੀ ਨੀਰੂ ਬਾਲਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ | ਇਸ ਉਪਰੰਤ ਸਾਰੇ ਸਕੂਲ ਮੁਖੀਆਂ ਨੂੰ Tਸੇ ਨੋ ਟੂ ਡਰੱਗU ਦੀ ਸਹੁੰ ਚੁੱਕਵਾਈ ਗਈ | ਇਸ ਮੌਕੇ ਸਕੂਲ ਮੁੱਖੀਆਂ ਨੇ ਖੁਦ ਅਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਵਾਅਦਾ ਕੀਤਾ | ਪੰਜਾਬੀ ਯੂਨੀਵਰਸਿਟੀ ਤੋਂ ਕਾਊਾਸਲਰ ਰੂਬੀ ਗੁਪਤਾ ਨੇ ਨਸ਼ੇ ਦੀ ਲਤ ਲੱਗਣ ਦੇ ਕਾਰਨ, ਕਿਸਮਾਂ ਅਤੇ ਇਸਦੇ ਹੱਲ ਬਾਰੇ ਵਿਸਥਾਰ ਵਿੱਚ ਦੱਸਿਆ | ਇਸ ਮੌਕੇ ਤੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੰਜੀਵ ਸ਼ਰਮਾ ਨੇ ਕਿਹਾ ਕਿ ਅਧਿਆਪਕ ਦਾ ਕੰਮ ਹੁਣ ਕੇਵਲ ਵਿਦਿਆਰਥੀਆਂ ਨੂੰ ਪੜਾਉਣ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਉਸ ਨੇ ਹਰ ਵਿਦਿਆਰਥੀ ਦੇ ਉੱਪਰ ਖਾਸ ਨਿਗਰਾਨੀ ਵੀ ਰੱਖਣੀ ਹੁੰਦੀ ਹੈ ਕਿ ਕਿਤੇ ਉਹ ਗਲਤ ਸੁਸਾਇਟੀ ਜਾਂ ਨਸ਼ੇ ਦੀ ਸੰਗਤ ਵੱਲ ਤਾਂ ਨਹੀਂ ਜਾ ਰਿਹਾ | ਉਨ੍ਹਾਂ ਅਧਿਆਪਕਾਂ ਨੂੰ ਸਵੇਰ ਦੀ ਸਭਾ ਤੇ ਹੋਰਨਾਂ ਮੋਕਿਆਂ ਤੇ ਵਿਦਿਆਰਥੀਆਂ ਨੂੰ ਨਸ਼ੇ ਦੇ ਦੁਸ਼ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਪ੍ਰੇਰਿਤ ਵੀ ਕੀਤਾ | ਉਨ੍ਹਾਂ ਕਿਹਾ ਕਿ ਸਹੀ ਕਾਊਾਸਲਿੰਗ ਕਰਨ ਨਾਲ ਵਿਦਿਆਰਥੀਆਂ ਨੂੰ ਮੁੜ ਚੰਗੇ ਰਸਤੇ ਤੇ ਲਿਆਂਦਾ ਜਾ ਸਕਦਾ ਹੈ | ਇਸ ਮੌਕੇ ਤੇ ਰਸ਼ਮੀ ਸ਼ਰਮਾ, ਦਿਗਵਿਜੈ ਸਿੰਗਲਾ, ਚਮਨ ਸ਼ਰਮਾ, ਹਿਮਾਂਸ਼ੂ ਅਗਰਵਾਲ, ਇਕਬਾਲ ਸਿੰਘ, ਯੁਵਰਾਜ ਅਰੋੜਾ, ਜਤਿੰਦਰ ਸਿੰਘ ਆਦਿ ਰਿਸੋਰਸ ਪਰਸਨ ਹਾਜ਼ਰ ਸਨ | ਵਰਕਸ਼ਾਪ ਵਿਚ ਹਾਜ਼ਰ ਅਧਿਕਾਰੀਆਂ ਨੂੰ ਰਿਫਰੈੱਸ਼ਮੈਂਟ ਅਤੇ ਸਰਟੀਫਿਕੇਟ ਦਿੱਤੇ ਗਏ |