21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਅੰਤਰਰਾਸ਼ਟਰੀ ਔਰਤ ਦਿਵਸ ਮੌਕੇ 'ਢਾਈ ਅਖਰ ਪ੍ਰੇਮ ਕਾ' ਨਾਟਕ ਦਾ ਸਫਲ ਮੰਚਨ

Ad Position 21
No active advertisement
ਅਜੀਤ ਡੈਸਕ 12-03-2026
ਪਟਿਆਲਾ, 11 ਮਾਰਚ (ਅ.ਸ. ਆਹਲੂਵਾਲੀਆ)-ਉੱਤਰੀ ਖੇਤਰ ਸਭਿਆਚਾਰਕ ਕੇਂਦਰ (ਸਭਿਆਚਾਰਕ ਮੰਤਰਾਲਾ, ਭਾਰਤ ਸਰਕਾਰ) ਪਟਿਆਲਾ ਵਲੋਂ ਕੇਂਦਰ ਦੇ ਨਿਰਦੇਸ਼ਕ ਐਮ ਫੁਰਕਾਨ ਖਾਨ ਦੇ ਅਗਵਾਈ ਹੇਠ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਵਿਖੇ ਜੈਪੁਰ ਦੀ ਕਲੰਦਰ ਸੋਸਾਇਟੀ ਦੇ ਕਲਾਕਾਰਾਂ ਨੇ ''ਢਾਈ ਆਖ਼ਰ ਪ੍ਰੇਮ ਕਾ'' ਨਾਟਕ ਦਾ ਸ਼ਾਨਦਾਰ ਸਫਲ ਮੰਚਨ ਕੀਤਾ | ਕਲਾਕਾਰਾਂ ਨੇ ਆਪਣੇ ਸਫਲ ਅਭਿਨੈ ਨਾਲ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਨਾਟਕ ਨਾਲ ਜੋੜੀ ਰੱਖਿਆ | ਇਸ ਨਾਟਕ ਦੇ ਨਿਰਦੇਸ਼ਕ ਰੁਚੀ ਭਾਰਗਵ ਨਰੂਲਾ ਸਨ ਜਦੋਂ ਕਿ ਨਾਟਕ ਦੇ ਲੇਖਕ ਬਸੰਤ ਕਨੇਟਕਰ ਸੀ | 52 ਸਾਲ ਤੋਂ ਬਾਅਦ ਜੈਪੁਰ ਦੇ ਕਲਾਕਾਰਾਂ ਨੇ ਇਸ ਨੂੰ ਪਟਿਆਲਾ ਵਿਖੇ ਮੰਚਨ ਕੀਤਾ | ''ਢਾਈ ਆਖ਼ਰ ਪ੍ਰੇਮ ਕਾ'' ਇਕ ਹਲਕੀ ਫੁਲਕੀ ਸੰਵੇਦਨਸ਼ੀਲ ਅਤੇ ਵਿਅੰਗਾਤਮਿਕ ਰੋਮਾਂਟਿਕ ਕਾਮੇਡੀ ਹੈ | ਜੋ ਪੀੜੀਆਂ ਵਿਚਕਾਰ ਪ੍ਰੇਮ ਦੀ ਪੁਨਰ ਜਾਗਿ੍ਤੀ ਅਤੇ ਉਸ ਦੀ ਬਡੰਬਨਾਵਾਂ ਨੂੰ ਦਰਸਾਉਂਦੀ ਹੈ | ਕਹਾਣੀ ਇਕ ਜੀਵਨ ਮੱਧ ਵਰਗੀ ਪਰਿਵਾਰ ਦੇ ਇਰਦ ਗਿਰਦ ਘੁੰਮਦੀ ਹੈ |
Ad Position 22
No active advertisement
ਪਿਛਲੀ ਖ਼ਬਰ ਮੇਅਰ ਕੁੰਦਨ ਗੋਗੀਆ ਨੇ ਲਾਈਟਾਂ ਲਗਵਾਉਣ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਰਿਮਟ ਯੂਨੀਵਰਸਿਟੀ 'ਚ ਗੈਸਟ ਲੈਕਚਰ ਕਰਵਾਇਆ
Ad Position 24