21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਰਕਾਰੀ ਮਹਿੰਦਰਾ ਕਾਲਜ ਦੀ ਓਲਡ ਸਟੂਡੈਂਟ ਐਸੋਸੀਏਸ਼ਨ ਨੇ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 12-03-2026
ਪਟਿਆਲਾ, 11 ਮਾਰਚ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ ਵਿਚ ਓਲਡ ਸਟੂਡੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਾਲਜ ਦੇ 150 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ | ਕਾਲਜ ਦੀ ਪਿ੍ੰਸੀਪਲ ਡਾ. ਨਿਸ਼ਠਾ ਤਿ੍ਪਾਠੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੀਆਂ ਬੌਧਿਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੁਕਾਬਲੇ ਵਿਚ ਕੁੱਲ 126 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ | ਪਹਿਲਾਂ ਲਿਖਤੀ ਟੈੱਸਟ ਲਿਆ ਗਿਆ, ਜਿਸ ਵਿਚੋਂ 49 ਵਿਦਿਆਰਥੀਆਂ ਨੂੰ ਕਿਤਾਬਾਂ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ਇਨ੍ਹਾਂ ਵਿਚੋਂ 10 ਵਿਦਿਆਰਥੀ ਅੰਤਿਮ ਦੌਰ ਲਈ ਚੁਣੇ ਗਏ | ਅੰਤਿਮ ਨਤੀਜੇ ਅਨੁਸਾਰ, ਪਹਿਲਾ ਸਥਾਨ ਅਦਿਤਿਆ ਅਗਰਵਾਲ ਬੀ.ਐੱਸ.ਸੀ. ਭਾਗ ਤੀਜਾ ਨੇ ਹਾਸਿਲ ਕੀਤਾ ਅਤੇ ਉਨ੍ਹਾਂ ਨੂੰ ਕਿਤਾਬਾਂ ਦੇ ਸੈੱਟ ਦੇ ਨਾਲ-ਨਾਲ 3,000 ਰੁਪਏ ਨਗਦ ਇਨਾਮ ਦਿੱਤਾ ਗਿਆ | ਦੂਸਰਾ ਸਥਾਨ ਪ੍ਰਭਜੀਤ ਕੌਰ (ਐੱਮ.ਏ. ਇਤਿਹਾਸ) ਨੇ ਹਾਸਿਲ ਕੀਤਾ, ਜਿਸ ਲਈ ਉਨ੍ਹਾਂ ਨੂੰ ਕਿਤਾਬਾਂ ਦੇ ਸੈੱਟ ਅਤੇ 2,000 ਰੁਪਏ ਨਗਦ ਇਨਾਮ ਮਿਲਿਆ | ਤੀਸਰਾ ਸਥਾਨ ਜਗਸੀਰ ਸਿੰਘ ਪੀ.ਜੀ. ਡਿਪਲੋਮਾ ਇਨ ਯੋਗਾ ਨੇ ਹਾਸਿਲ ਕੀਤਾ ਅਤੇ ਉਨ੍ਹਾਂ ਨੂੰ ਕਿਤਾਬਾਂ ਦੇ ਸੈੱਟ ਨਾਲ 1,000 ਰੁਪਏ ਨਗਦ ਇਨਾਮ ਦਿੱਤਾ ਗਿਆ | ਇਸ ਤੋਂ ਇਲਾਵਾ, ਦੋ ਵਿਦਿਆਰਥੀਆਂ ਵਿਜੇ ਕੁਮਾਰ ਐੱਮ. ਏ. ਰਾਜਨੀਤੀ ਸ਼ਾਸਤਰ ਅਤੇ ਸੀਏ (ਬੀ.ਏ. ਭਾਗ ਤੀਜਾ) ਨੂੰ ਹੌਸਲਾ ਵਧਾਊ ਇਨਾਮ ਦੇ ਤੌਰ 'ਤੇ ਪ੍ਰਸ਼ੰਸਾ ਪੱਤਰ ਦੇ ਨਾਲ-ਨਾਲ 500 ਰੁਪਏ ਨਕਦ ਦਿੱਤਾ ਗਿਆ | ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਲਗਭਗ 20,000 ਰੁਪਏ ਮੁੱਲ ਦੀਆਂ ਕਿਤਾਬਾਂ ਵੰਡੀਆਂ ਗਈਆਂ | ਮੁਕਾਬਲੇ ਕਰਵਾਉਣ 'ਤੇ ਮੁਕੰਮਲ ਕਰਨ ਵਿਚ ਕਾਲਜ ਦੀ ਓ.ਐਸ.ਏ. ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਟੀਮ ਵਿਚ ਪ੍ਰੋਫੈਸਰ ਸੁਵੀਰ ਸਿੰਘ, ਪ੍ਰੋਫੈਸਰ ਪੁਨੀਤ, ਪ੍ਰੋਫੈਸਰ ਰੀਤੂ ਪ੍ਰਣ ਕੌਸ਼ਲ, ਪ੍ਰੋ. ਵਿਲੀਅਮਜੀਤ ਸਿੰਘ ਅਤੇ ਪ੍ਰੋ. ਰਣਦੀਪ ਸਿੰਘ ਸ਼ਾਮਿਲ ਸਨ | ਪ੍ਰੋਗਰਾਮ ਵਿਚ ਪ੍ਰੋਫੈਸਰ ਅਸ਼ੋਕ ਵਰਮਾ ਅਤੇ ਓਐਸਏ ਸਕੱਤਰ ਪ੍ਰੋ. ਐਮ.ਐੱਸ. ਸੱਲ ਨੇ ਵੀ ਸ਼ਿਰਕਤ ਕੀਤੀ | ਸਟੇਜ ਦਾ ਸੰਚਾਲਨ ਪ੍ਰੋ. ਪੁਨੀਤ ਨੇ ਕੀਤਾ ਅਤੇ ਪ੍ਰਸ਼ਨੋਤਰੀ ਮਾਸਟਰ ਪ੍ਰੋਫੈਸਰ ਰਣਦੀਪ ਸਿੰਘ ਰਹੇ | ਸਾਰੇ ਮੁਕਾਬਲੇ ਦਾ ਖਰਚਾ ਤੇਜਿੰਦਰ ਸਿੰਘ ਸਿੱਧੂ ਕੈਨੇਡਾ, ਓ.ਐੱਸ.ਏ. ਮੈਂਬਰ ਵਲੋਂ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮੂੰਹ 'ਚ ਚਾਂਦੀ ਦਾ ਚਮਚਾ ਲੈ ਕੇ ਜੰਮਣ ਵਾਲੇ ਲੋਕ ਮਾਵਾਂ-ਧੀਆਂ ਨੂੰ ਮਿਲਣ ਵਾਲੀ ਸਹਾਇਤਾ ਦਾ ਮਹੱਤਵ ਨਹੀਂ ਜਾਣ ਸਕਦੇ-... ਅਗਲੀ ਖ਼ਬਰ ਨਾਭਾ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਹਨੇਰੀ ਜ਼ੋਰਾਂ 'ਤੇ-ਲਾਲਕਾ
Ad Position 24