13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਭੱਤਾ ਵਧਾਉਣ ਲਈ ਨਰਸਾਂ ਬੈਠੀਆਂ ਧਰਨੇ 'ਤੇ

Ad Position 21
No active advertisement
ਅਜੀਤ ਡੈਸਕ 28-03-2026
ਪਟਿਆਲਾ, 27 ਮਾਰਚ (ਮਨਦੀਪ ਸਿੰਘ ਖਰੌੜ)-ਯੂਨਾਈਟਡ ਨਰਸਿਜ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਪੰਜਾਬ ਦੇ ਤਿੰਨੋਂ ਮੈਡੀਕਲ ਕਾਲਜਾਂ ਦਾ ਸਮੂਹ ਨਰਸਿੰਗ ਸਟਾਫ਼ ਵਲੋਂ ਆਪਣੀਆਂ ਹੱਕੀ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਰੋਸ ਪ੍ਰਗਟ ਕੀਤਾ ਗਿਆ | ਨਰਸਿਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਮਨਜੀਤ ਸਿੰਘ ਗਿੱਲ ਨੇ ਆਪਣੀਆਂ ਮੰਗਾਂ ਦੀ ਗਲ ਕਰਦਿਆਂ ਦਸਿਆ ਕਿ ਇਹ ਧਰਨਾ ਸਰਕਾਰ ਵਲੋਂ ਗ੍ਰੇਡ ਪੇ 4600 ਦੀ ਬਹਾਲੀ ਨੂੰ ਲੈ ਕੇ ਦਿਤਾ ਜਾ ਰਿਹਾ ਹੈ | ਉਨ੍ਹਾਂ ਦਸਿਆ ਕਿ ਅੱਜ ਰੋਸ ਧਰਨੇ ਦੇ ਦੂਜੇ ਦਿਨ ਸਮੂਹ ਨਰਸਿੰਗ ਸਟਾਫ਼ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ ਅਤੇ ਆਪਣੀਆਂ ਮੰਗਾਂ ਪ੍ਰਤੀ ਅਡਿਗ ਰਹਿਣ ਦਾ ਸਪਸ਼ਟ ਫ਼ੈਸਲਾ ਕੀਤਾ | ਇਸ ਮੌਕੇ ਉਨ੍ਹਾਂ ਨੇ ਸਰਕਾਰ ਵਲੋਂ ਐਸਮਾ ਐਕਟ ਲਾਗੂ ਕਰਕੇ ਨਰਸਿੰਗ ਸਟਾਫ਼ ਦੀ ਜਾਇਜ਼ ਮੰਗਾਂ ਨੂੰ ਦਬਾਉਣ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕੀਤੀ | ਸਰਕਾਰ ਵਲੋਂ ਪ੍ਰਧਾਨ ਰਮਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸੈਕਟਰੀਏਟ ਵਿਚ ਮੀਟਿੰਗ ਬੁਲਾਈ ਗਈ ਸੀ ਪਰ ਇਹ ਮੀਟਿੰਗ ਵੀ ਬੇਸਿੱਟਾ ਰਹੀ | ਸਰਕਾਰ ਦਾ ਰਵੱਈਆ ਨਰਸਿੰਗ ਕੇਡਰ ਦੀਆਂ ਮੰਗਾਂ ਨੂੰ ਟਾਲਮਟੋਲ ਕਰਨ ਵਾਲਾ ਲੱਗ ਰਿਹਾ ਹੈ | ਸਮੂਹ ਨਰਸਿੰਗ ਕੇਡਰ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਢੁਕਵਾਂ ਹੱਲ ਨਹੀਂ ਹੁੰਦਾ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ | ਜੇਕਰ ਸਰਕਾਰ ਵਲੋਂ ਜਲਦੀ ਕੋਈ ਸਕਾਰਾਤਮਿਕ ਕਦਮ ਨਹੀਂ ਚੁੱਕਿਆ ਗਿਆ ਤਾਂ ਮਜਬੂਰਨ ਇਸ ਹੜਤਾਲ ਨੂੰ ਲੰਬੇ ਸਮੇਂ ਲਈ ਵਧਾਇਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਜੇਲ੍ਹ 'ਚੋਂ ਬਾਹਰ ਆਏ ਅਬਰਾਵਾਂ ਦੇ ਸਰਪੰਚ ਦਾ ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ ਅਗਲੀ ਖ਼ਬਰ ਆਰਕੀਟੈਕਟਾਂ ਵਲੋਂ ਕੋਈ ਐਸਾ ਨਕਸ਼ਾ ਮਨਜ਼ੂਰ ਨਾ ਕੀਤਾ ਜਾਵੇ ਜੋ ਨਿਯਮਾਂ ਅਨੁਸਾਰ ਪਾਸ ਨਹੀਂ ਹੋ ਸਕਦਾ- ਮੇਅਰ
Ad Position 24