2 ਨੌਜਵਾਨਾਂ ਦੀ ਸ਼ੱਕੀ ਹਾਲਤ 'ਚ ਮੌਤ
ਅਜੀਤ ਡੈਸਕ
28-03-2026
ਪਿੰਡੇ ਅਰਾਈਾਮਾਜਰਾ ਦੇ ਕਰਨਦੀਪ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਕੰਬਾਈਨ 'ਤੇ ਕੰਮ ਕਰਦਾ ਸੀ ਤੇ ਕੱਲ੍ਹ ਜਦੋਂ ਉਹ ਘਰ ਵਾਪਸ ਆ ਰਿਹਾ ਸੀ ਤਾਂ ਉਸ ਦਾ ਦੋਸਤ ਹਰਸ਼ਵਿੰਦਰ ਸਿੰਘ ਉਸ ਨੂੰ ਮਿਲ ਗਿਆ | ਜਿਸ ਸੰਬੰਧੀ ਅੱਜ ਸਿਵਲ ਹਸਪਤਾਲ 'ਚ ਉਸ ਦੇ ਭਰਾ ਦੀ ਲਾਸ਼ ਪਏ ਹੋਣ ਸੰਬੰਧੀ ਜਾਣਕਾਰੀ ਮਿਲੀ ਹੈ | ਗੁਰਪ੍ਰੀਤ ਕੌਰ ਦੇ ਦੱਸਣ ਮੁਤਾਬਿਕ ਉਸ ਦਾ ਭਰਾ ਨਸ਼ਿਆਂ ਦਾ ਆਦਿ ਸੀ ਤੇ ਅਸੀਂ ਉਸ ਨੂੰ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਵਾ ਕੇ ਰੱਖਿਆ ਸੀ ਤੇ ਹੁਣ ਉਹ ਡੇਢ ਕੁ ਮਹੀਨੇ ਬਾਅਦ ਕੰਬਾਈਨ 'ਤੇ ਕੰਮ ਕਰਕੇ ਵਾਪਸ ਪਿੰਡ ਆ ਰਿਹਾ ਸੀ ਉਸ ਦੱਸਿਆ ਕਿ ਉਸ ਦੇ ਭਰਾ ਦੇ ਮੂੰਹ ਤੇ ਖੂਨ ਦੇ ਨਿਸ਼ਾਨ ਤੇ ਅੱਖ ਤੋਂ ਸੱਟ ਦੇ ਨਿਸ਼ਾਨ ਸਨ | ਗੁਰਪ੍ਰੀਤ ਕੌਰ ਨੇ ਆਖਿਆ ਕਿ ਉਸ ਨੂੰ ਇਸ ਗੱਲ ਦੀ ਸ਼ੱਕ ਹੈ ਉਸ ਦੇ ਭਰਾ ਦੀ ਮੌਤ ਨਸ਼ੇ ਕਾਰਨ ਹੋਈ ਹੈ ਜਾਂ ਕਿਸੇ ਨੇ ਉਸ ਦੀ ਕੁੱਟਮਾਰ ਕੀਤੀ ਹੈ | ਖ਼ਬਰ ਲਿਖੇ ਜਾਣ ਤੱਕ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਨਹੀਂ ਹੋ ਸਕਿਆ ਸੀ ਤੇ ਨਾ ਹੀ ਪਿੰਡ ਕੁਲਾਰਾਂ ਦੇ ਨੌਜਵਾਨ ਦੇ ਪਰਿਵਾਰਕ ਮੈਂਬਰ ਹਸਪਤਾਲ ਪੁੱਜ ਸਕੇ ਸਨ | ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |