ਪਾਤੜਾਂ, 27 ਮਾਰਚ (ਜਗਦੀਸ਼ ਸਿੰਘ ਕੰਬੋਜ)-ਅਨਾਜ ਮੰਡੀ ਵਿਚ ਆੜ੍ਹਤੀਆਂ ਦੀ ਜਥੇਬੰਦੀ ਆੜ੍ਹਤੀਆਂ ਐਸੋਸੀਏਸ਼ਨ ਪਾਤੜਾਂ ਦੋਫਾੜ ਹੋ ਗਈ ਹੈ | ਅਗਲੇ ਸਾਲ ਲਈ ਕੀਤੀ ਜਾਣ ਵਾਲੀ ਚੋਣ ਦੌਰਾਨ ਆੜ੍ਹਤੀਆਂ ਐਸੋਸੀਏਸ਼ਨ ਦੇ ਦੋ ਧੜੇ ਬਣ ਗਏ | ਇਸ ਦੌਰਾਨ ਦੋਵਾਂ ਧੜਿਆਂ ਵਲੋਂ ਆਪੋ ਆਪਣੇ ਪ੍ਰਧਾਨ ਚੁਣ ਲਏ ਗਏ | ਇਕ ਧੜੇ ਵਲੋਂ ਸੰਦੀਪ ਕੁਮਾਰ ਕਾਲਾ ਨੂੰ ਤੇ ਦੂਜੇ ਧੜੇ ਵਲੋਂ ਤੇਜਪਾਲ ਸ਼ਰਮਾ ਨੂੰ ਪ੍ਰਧਾਨ ਚੁਣਿਆ ਗਿਆ ਹੈ | ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਹੋਈ ਚੋਣ ਵਿਚ ਜਦੋਂ ਪਿਛਲੇ ਪ੍ਰਧਾਨ ਸੰਦੀਪ ਕੁਮਾਰ ਕਾਲਾ ਨੂੰ ਮੁੜ ਤੋਂ ਪ੍ਰਧਾਨ ਚੁਣ ਲਿਆ ਗਿਆ ਤਾਂ ਇਸ ਦੌਰਾਨ ਆੜ੍ਹਤੀਆਂ ਦੇ ਇਕ ਧੜੇ ਦੇ ਕੁੱਝ ਮੈਂਬਰਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ, ਜਿਸ ਮਗਰੋਂ ਦੂਜੇ ਧੜੇ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਤੇਜਪਾਲ ਸ਼ਰਮਾ ਨੂੰ ਆਪਣਾ ਪ੍ਰਧਾਨ ਚੁਣ ਲਿਆ | ਵਿਧਾਇਕ ਕੁਲਵੰਤ ਸਿੰਘ ਦੇ ਗ੍ਰਹਿ ਵਿਖੇ ਪੁੱਜੇ ਵੱਡੀ ਗਿਣਤੀ ਵਿਚ ਆੜ੍ਹਤੀਆਂ ਵਲੋਂ ਆਪਣਾ ਪ੍ਰਧਾਨ ਤੇਜਪਾਲ ਸ਼ਰਮਾ ਨੂੰ ਚੁਣ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਕੋਲੋਂ ਥਾਪੜਾ ਮੰਗਿਆ ਜਿਸ 'ਤੇ ਵਿਧਾਇਕ ਨੇ ਹਾਰ ਪਾ ਕੇ ਤੇਜਪਾਲ ਸ਼ਰਮਾ ਦਾ ਸਨਮਾਨ ਕਰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਇਸ ਦੌਰਾਨ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਪੈਂਦ, ਸਾਬਕਾ ਪ੍ਰਧਾਨ ਬਿ੍ਜ ਲਾਲ, ਸਕੱਤਰ ਮਨਵੀਰ ਸਿੰਘ ਸੰਧੂ, ਗੁਰਬਚਨ ਸਿੰਘ ਮੌਲਵੀਵਾਲਾ, ਜਸਵਿੰਦਰ ਕੁਮਾਰ ਡਿੰਪਲ, ਧਰਮਪਾਲ ਕਾਹਨਗੜ੍ਹ, ਰੁਲਦੂ ਰਾਮ, ਸੁਖਬੀਰ ਸਿੰਘ ਸੰਧੂ, ਕੇਵਲ ਸ਼ਰਮਾ, ਦਰਸ਼ਨ ਕਾਹਨਗੜ੍ਹ, ਪਵਨ ਕੁਮਾਰ, ਵਿਜੇ ਕੁਮਾਰ, ਤਰਸੇਮ ਚੰਦ ਗਿਆਨੀ, ਵਕੀਲ ਚੰਦ, ਰਕੇਸ਼ ਕੁਮਾਰ ਨੀਟੂ, ਜਸਪਾਲ ਚੰਦ ਮੋਦੀ, ਸੁਸ਼ੀਲ ਕੁਮਾਰ ਬਰਾਸ, ਪ੍ਰਮੋਦ ਕੁਮਾਰ ਡੀਸੀ, ਹਾਕਮ ਚੰਦ ਸਮਰਥਕ ਸਨ ਜਦੋਂ ਕਿ ਦੂਜੇ ਪਾਸੇ ਸੰਦੀਪ ਕੁਮਾਰ ਕਾਲਾ ਦੀ ਸਮਰਥਨ ਵਿਚ ਸਾਬਕਾ ਪ੍ਰਧਾਨ ਪ੍ਰਵੀਨ ਕੁਮਾਰ, ਕੇਵਲ ਬਾਂਸਲ, ਮਦਨ ਲਾਲ, ਸੰਜੇ ਗਰਗ, ਵਿਜੇ ਕੁਮਾਰ ਕਾਕਾ, ਰਾਜ ਕੁਮਾਰ, ਹਰਸ਼ ਸਿੰਗਲਾ, ਫਰਿੰਦਰ ਸ਼ਰਮਾ, ਰਮੇਸ਼ ਕੁਮਾਰ, ਗਮਦੂਰ ਸਿੰਘ, ਮੋਰੂ ਰਾਮ, ਰਾਮ ਦਿਆਲ, ਚੇਤ ਰਾਮ, ਬੱਗਾ ਪੰਡਿਤ, ਰੁਲਦੂ ਰਾਮ, ਕਿ੍ਸ਼ਨ ਕੁਮਾਰ, ਗਿਰਧਾਰੀ ਲਾਲ, ਰਾਮ ਕੁਮਾਰ, ਜਗਦੀਸ਼ ਚੰਦ, ਪਿ੍ਤਪਾਲ ਕਾਕੜੀਆ, ਰੁਲਦੂ ਰਾਮ, ਰੌਕੀ ਸਿੰਘ, ਗੋਪਾਲ ਸਿੰਗਲਾ, ਬੁੱਧ ਰਾਮ, ਸੁਭਾਸ਼ ਚੰਦਰ, ਜੀਵਨ ਕੁਮਾਰ ਆਦਿ ਹਾਜ਼ਰ ਸਨ |