ਪਾਤੜਾਂ, 27 ਮਾਰਚ (ਜਗਦੀਸ਼ ਸਿੰਘ ਕੰਬੋਜ)-ਡੀ. ਏ. ਵੀ. ਸਕੂਲ ਬਾਦਸ਼ਾਹਪੁਰ ਵਲੋਂ ਸਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿੱਦਿਆ ਤੇ ਹੋਰ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿੱਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਮਜੂਦ ਇਲਾਕੇ ਦੇ ਲੋਕਾਂ ਵੱਲੋਂ ਸਕੂਲ ਵਿੱਚ ਵਿੱਦਿਆਰਥੀਆਂ ਨੂੰ ਦਿੱਤੀ ਜਾ ਰਹੀ ਉੱਚ ਮਿਆਰੀ ਵਿੱਦਿਆ ਲਈ ਸਕੂਲ ਮਨੇਜਮੈਂਟ ਅਤੇ ਅਧਿਆਪਕਾਂ ਦੀ ਪ੍ਰਸੰਸਾਂ ਕੀਤੀ ਗਈ | ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਇਸ ਸਮਾਗਮ 'ਚ ਸਕੂਲ ਅਧਿਆਪਕਾਂ ਵਲੋਂ ਵਿੱਦਿਆਰਥੀਆਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਆਪਸੀ ਤਾਲਮੇਲ ਕਿਸ ਤਰ੍ਹਾਂ ਵਿੱਦਿਆ ਵਿਚ ਵੱਡਾ ਯੋੋਗਦਾਨ ਪਾ ਸਕਦਾ ਹੈ ਇਸ ਬਾਰੇ ਵਿਸਥਾਰ ਨਾਲ ਦੱਸਿਆ ਗਿਆ | ਇਸ ਤੋਂ ਇਲਾਵਾ ਖੇਡਾਂ ਅਤੇ ਗੁਰਮਿਤ ਮੁਕਾਬਲਿਆਂ ਵਿਚ ਜੇਤੂ ਰਹੇ ਬੱਚਿਆਂ ਦਾ ਸਨਮਾਨ ਵੀ ਮੁੱਖ ਆਕਰਸ਼ਣ ਦਾ ਕੇਂਦਰ ਰਿਹਾ | ਸਕੂਲ ਦੇ ਬੱਚਿਆਂ ਨੇ ਸੰਗੀਤਕ ਗਤੀਵਿਧੀਆਂ ਰਾਹੀਂ ਆਏ ਹੋਏ ਲੋਕਾਂ ਦਾ ਮਨੋਰੰਜਨ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਪੂਨਮ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਸਮਾਰੋਹ ਦਾ ਮੁੱਖ ਮੰਤਵ ਵੱਖ-ਵੱਖ ਖੇਤਰਾਂ ਵਿਚ ਜੇਤੂ ਬੱਚਿਆਂ ਦਾ ਸਨਮਾਨ ਕਰਨਾ ਹੈ ਤਾਂ ਜੋ ਹੋਰ ਬੱਚਿਆਂ ਨੂੰ ਇਹਨਾਂ ਤੋਂ ਪ੍ਰੇਰਨਾ ਮਿਲੇ ਅਤੇ ਸਾਡੇ ਬੱਚੇ ਬੁਲੰਦੀਆਂ ਨੂੰ ਛੂਹਣ ਉਨਾਂ ਕਿਹਾ ਕਿ ਅਸੀਂ ਇਸ ਸਾਲ ਛੋਟੇ ਬੱਚਿਆਂ ਲਈ ਪ੍ਰੀ- ਨਰਸਰੀ ਅਤੇ +1 ਕਾਮਰਸ ਅਤੇ ਆਰਟਸ ਮੁੰਡੇ ਅਤੇ ਕੁੜੀਆਂ ਦੋਵਾਂ ਲਈ ਸ਼ੁਰੂ ਕੀਤੀ ਜਾ ਰਹੀ ਰੈ | ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਦਾ ਦਾਖਲਾ ਸਾਡੇ ਸਕੂਲ ਵਿਚ ਕਰਵਾਉਣ ਅਤੇ ਸਾਡੇ ਸਕੂਲ ਦੇ ਵਿੱਦਿਆ 'ਚ ਤਜਰਬੇਕਾਰ ਅਧਿਆਪਕਾਂ ਵਲੋਂ ਉਨ੍ਹਾਂ ਨੂੰ ਜਿੱਥੇ ਸਮੇ ਦਾ ਹਾਣੀ ਬਣਾਇਆ ਜਾਵੇਗਾ ਉੱਥੇ ਹੀ ਖੇਡਾਂ ਅਤੇ ਹੋ ਖੇਤਰਾਂ ਵਿਚ ਵੀ ਨਿਪੁੰਨ ਕੀਤਾ ਜਾਵੇਗਾ ਜਿਹੜਾ ਕਿ ਆਉਣ ਵਾਲੇ ਸਮੇਂ ਵਿਚ ਵਿੱਦਿਆਰਥੀਆਂ ਦੇ ਭਵਿੱਖ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗਾ | ਇਸ ਮੌਕੇ ਗੁਰਿੰਦਰ ਸਿੰਘ ਭੰਗੂ ਦੀ ਅਗਵਾਈ 'ਚ ਹੋਰ ਆਗੂਆਂ ਨੇ ਕਿਹਾ ਕਿ ਡੀਏਵੀ ਸਕੂਲ ਬਾਦਸ਼ਾਹਪੁਰ ਹੀ ਅਜਿਹੀ ਇਲਾਕੇ ਦੀ ਵਿੱਦਿਅਕ ਸੰਸਥਾਂ ਹੈ ਜਿੱਥੇ ਇਲਾਕੇ ਦੇ ਵਿੱਦਿਆਰਥੀਆਂ ਨੂੰ ਉੱਚ ਮਿਆਰੀ ਵਿੱਦਿਆ ਹਾਸਲ ਹੋ ਰਹੀ ਹੈ | ਸਨਮਾਨਿਤ ਕੀਤੇ ਗਏ ਵਿੱਦਿਆਰਥੀਆਂ ਨੇ ਕਿਹਾ ਕਿ ਸਕੂਲ ਮਨੇਜਮੈਂਟ ਵਲੋਂ ਦਿੱਤੇ ਜਾ ਰਹੇ ਵਿੱਦਿਅਕ ਮਾਹੌਲ ਅਤੇ ਖੇਡਾਂ ਲਈ ਕੋਚਿੰਗ ਦੇ ਕੀਤੇ ਗਏ ਪ੍ਰਬੰਧਾਂ ਅਤੇ ਸੰਗੀਤ ਲਈ ਕੀਤੇ ਗਏ ਅਧਿਆਪਕਾਂ ਦੇ ਪ੍ਰਬੰਧਾਂ ਨੇ ਹੀ ਸਾਨੂੰ ਇਹ ਸਨਮਾਨ ਲੈਣ ਦੇ ਯੋਗ ਬਣਾਇਆ ਹੈ |