ਸਨÏਰ, 27 ਮਾਰਚ (ਸੋਖਲ)-ਵਿਧਾਨ ਸਭਾ ਹਲਕਾ ਸਨÏਰ ਦੇ ਪੱਤਰਕਾਰਾਂ ਵਲੋਂ ਇਕਜੁੱਟ ਹੋ ਕੇ ਮੀਡੀਆ ਕਲੱਬ ਹਲਕਾ ਸਨੌਰ ਦੀ ਸਥਾਪਨਾ ਕੀਤੀ ਗਈ¢ ਇਸ ਮÏਕੇ ਕਰਵਾਈ ਗਈ ਬੈਠਕ ਦÏਰਾਨ ਪੰਜਾਬੀ ਟਿ੍ਬਿਊਨ ਨਾਲ ਸੰਬੰਧਤ ਪੱਤਰਕਾਰ ਸਰਬਜੀਤ ਸਿੰਘ ਭੰਗੂ ਨੂੰ ਸਹਿਮਤੀ ਨਾਲ ਕਲੱਬ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ¢ ਕਲੱਬ ਵਿਚ ਸਨÏਰ, ਭੁਨਰਹੇੜੀ, ਦੇਵੀਗੜ੍ਹ, ਬਲਬੇੜਾ, ਕÏਲੀ ਅਤੇ ਬਹਾਦੁਰਗੜ੍ਹ ਖੇਤਰਾਂ ਦੇ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਭਾਗ ਲਿਆ ਅਤੇ ਆਪਣੀ ਮੈਂਬਰਸ਼ਿਪ ਦਰਜ ਕਰਵਾਈ¢ ਕਲੱਬ ਦੀ ਬਣਤਰ ਅਧੀਨ ਹੋਰ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ¢ ਰਜਿੰਦਰ ਸਿੰਘ ਥਿੰਦ ਨੂੰ ਸਰਪ੍ਰਸਤ, ਧਨਵੰਤ ਸਿੰਘ ਹੁਸੈਨਪੁਰ ਨੂੰ ਖਜਾਨਚੀ ਬਣਾਇਆ ਗਿਆ¢ ਸੁਰਿੰਦਰ ਸਿੰਘ ਚÏਹਾਨ ਨੂੰ ਸਕੱਤਰ ਜਨਰਲ ਅਤੇ ਰਕੇਸ਼ ਸ਼ਰਮਾ ਤੇ ਬਲਵਿੰਦਰ ਸਿੰਘ ਸੈਂਭੀ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸÏਾਪੀ ਗਈ¢ ਸੀਨੀਅਰ ਮੀਤ ਪ੍ਰਧਾਨ ਵਜੋਂ ਕੁਲਵੀਰ ਸਿੰਘ ਧਾਲੀਵਾਲ ਅਤੇ ਪਰਮਜੀਤ ਸਿੰਘ ਪਟਵਾਰੀ ਦੀ ਚੋਣ ਹੋਈ, ਜਦਕਿ ਮੀਤ ਪ੍ਰਧਾਨਾਂ ਵਿਚ ਰਵਿੰਦਰ ਸਿੰਘ ਪੰਜੇਟਾ ਅਤੇ ਰਾਮ ਸਰੂਪ ਪੰਜੋਲਾ ਸ਼ਾਮਲ ਹਨ¢ ਇਸ ਤੋਂ ਇਲਾਵਾ ਗੀਤਵਿੰਦਰ ਸਿੰਘ ਸੋਖਲ ਨੂੰ ਦਫ਼ਤਰ ਸਕੱਤਰ, ਹਰਜੀਤ ਸਿੰਘ ਨਿੱਜਰ ਅਤੇ ਰਜਿੰਦਰ ਸਿੰਘ ਮÏਜੀ ਨੂੰ ਸਕੱਤਰ ਬਣਾਇਆ ਗਿਆ¢ ਪ੍ਰਚਾਰ ਸਕੱਤਰ ਵਜੋਂ ਬਲਵਿੰਦਰ ਸਿੰਘ ਖੁੱਡਾ ਦੀ ਨਿਯੁਕਤੀ ਕੀਤੀ ਗਈ, ਜਦਕਿ ਮੋਹਨ ਸਿੰਘ ਭੱਟੀ ਅਤੇ ਭੁਪਿੰਦਰ ਸਿੰਘ ਗੋਲੂ ਨੂੰ ਵੀ ਸਕੱਤਰਾਂ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ¢ ਐਗਜ਼ੈਕਟਿਵ ਮੈਂਬਰਾਂ ਵਿੱਚ ਸੁਖਦੇਵ ਸਿੰਘ ਵਿਰਕ, ਗੁਰਜੀਤ ਸਿੰਘ ਗੋਗੀ ਅਤੇ ਜਗਜੀਤ ਸਿੰਘ ਜੱਗੀ ਦੇ ਨਾਮ ਸ਼ਾਮਲ ਹਨ¢ ਇਸ ਮÏਕੇ ਪ੍ਰਥਮ ਕੁਮਾਰ, ਜਪਅਨੰਤਪ੍ਰੀਤ ਸਿੰਘ ਅਤੇ ਰੋਹਿਤ ਪੰਜੋਲਾ ਸਮੇਤ ਕਈ ਹੋਰ ਪੱਤਰਕਾਰ ਵੀ ਹਾਜ਼ਰ ਰਹੇ¢ ਨਵੇਂ ਚੁਣੇ ਗਏ ਪ੍ਰਧਾਨ ਸਰਬਜੀਤ ਸਿੰਘ ਭੰਗੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੱਤਰਕਾਰ ਭਾਈਚਾਰਾ ਸਮਾਜ ਦਾ ਅਹਿਮ ਹਿੱਸਾ ਹੈ ਅਤੇ ਇਸ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ¢ ਉਨ੍ਹਾਂ ਕਿਹਾ ਕਿ ਮੀਡੀਆ ਕਲੱਬ ਪੱਤਰਕਾਰਾਂ ਦੇ ਹੱਕਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਵਚਨਬੱਧ ਰਹੇਗਾ ਅਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਏਗਾ¢