27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੜਕਾਂ ਦੇ ਕੰਢੇ ਖੜ੍ਹੇ ਸੁੱਕੇ ਦਰੱਖ਼ਤ ਦੇ ਰਹੇ ਨੇ ਮੌਤ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 03-04-2026
ਪਟਿਆਲਾ, 2 ਅਪ੍ਰੈਲ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ਅੰਦਰ ਸੜਕਾਂ ਦੇ ਕੰਢੇ ਖੜ੍ਹੇ ਸੁੱਕੇ ਦਰਖ਼ਤ ਕਿਸੇ ਵੇਲੇ ਵੀ ਨਾਗਰਿਕਾਂ ਦੀ ਮੌਤ ਦਾ ਕਾਰਨ ਬਣ ਸਕਦੇ ਹਨ | ਸੜਕਾਂ ਤੋਂ ਇਲਾਵਾ ਕਈ ਪਾਰਕ ਵੀ ਅਜਿਹੇ ਹਨ ਜਿੱਥੇ ਟੇਢੇ ਤੇ ਸੁੱਕੇ ਹੋਏ ਦਰਖ਼ਤ ਵੀ ਸਵੇਰੇ ਸ਼ਾਮ ਸੈਰ ਕਰਨ ਵਾਲਿਆਂ ਲਈ ਖ਼ਤਰਾ ਬਣੇ ਹੋਏ ਹਨ | ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਭੁਪਿੰਦਰਾ ਰੋਡ, ਪੋਲੋ ਗਰਾਊਾਡ ਦੇ ਸਾਹਮਣੇ ਬਣਿਆ ਤਿਕੋਣਾ ਪਾਰਕ, 24 ਨੰਬਰ ਫਾਟਕ ਤੋਂ ਸੈਂਚਰੀ ਐਨਕਲੇਵ ਵਲ ਨੂੰ ਚੱਲਦਿਆਂ, ਬਾਰਾਂਦਰੀ ਬਾਗ਼ ਵਿਚ ਵੀ ਇਸ ਤਰ੍ਹਾਂ ਦੇ ਕਈ ਦਰਖ਼ਤ ਖੜ੍ਹੇ ਹਨ | ਇੱਥੇ ਦੱਸਣਯੋਗ ਹੈ ਕਿ ਲੰਘੇ ਦਿਨੀਂ ਪਾਸੀ ਰੋਡ ਸਥਿਤ ਇਕ ਪਾਰਕ 'ਚ ਸੁੱਕਾ ਦਰਖ਼ਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ ਜਿਸ ਕਾਰਨ ਜੰਗਲਾਤ ਵਿਭਾਗ ਵਲੋਂ ਸੜਕਾਂ ਕੰਢੇ ਖੜ੍ਹੇ ਦਰਖ਼ਤਾਂ ਨੂੰ ਵੱਢਣ ਲਈ ਹੁਕਮ ਵੀ ਜਾਰੀ ਕੀਤੇ ਗਏ ਸਨ | ਹੁਕਮਾਂ ਦੇ ਬਾਵਜੂਦ ਵੀ ਇਨ੍ਹਾਂ ਦਰਖ਼ਤਾਂ ਨੂੰ ਸੜਕਾਂ ਆਦਿ ਤੋਂ ਹਟਾਉਣ ਲਈ ਜ਼ਿੰਮੇਵਾਰ ਮੁਲਾਜ਼ਮ ਹਰਕਤ ਵਿਚ ਨਹੀਂ ਦਿੱਖ ਰਹੇ | ਭੁਪਿੰਦਰਾ ਰੋਡ 'ਤੇ ਬਣ ਰਹੇ ਸ਼ੋ-ਰੂਮਾਂ ਅੱਗੋਂ ਵੀ ਇਨ੍ਹਾਂ ਦਰਖ਼ਤਾਂ 'ਚ ਕੋਈ ਨਾ ਕੋਈ ਚੀਜ਼ ਇਨ੍ਹਾਂ ਨੂੰ ਸੁਕਾਉਣ ਲਈ ਪਾ ਕੇ ਦਰਖ਼ਤ ਸੁਕਾ ਤਾਂ ਦਿੱਤੇ ਗਏ ਪਰ ਉਨ੍ਹਾਂ ਨੂੰ ਸੜਕਾਂ ਤੋਂ ਹਟਾਇਆ ਨਹੀਂ ਗਿਆ, ਜੋ ਕਿਸੇ ਵੇਲੇ ਵੀ ਬਰਸਾਤ ਦੇ ਨਾਲ ਚੱਲਦੀ ਤੇਜ਼ ਹਵਾ ਕਾਰਨ ਜਾਨ ਮਾਲ ਦਾ ਨੁਕਸਾਨ ਕਰ ਸਕਦੇ ਹਨ | ਪੋਲੋ ਗਰਾਊਾਡ ਦੇ ਸਾਹਮਣੇ ਤਿਕੋਣਾ ਪਾਰਕ ਜਿਸ ਦਾ ਰੱਖ ਰਖਾਓ ਭਾਰਤੀ ਸੈਨਾ ਹਵਾਲੇ ਹੈ ਉਸ ਵਿਚ ਵੀ 2 ਸੁੱਕੇ ਦਰਖ਼ਤ ਲੱਗੇ ਹੋਏ ਹਨ ਜਿਨ੍ਹਾਂ ਦੇ ਡਿੱਗਣ ਕਾਰਨ ਰਾਹਗੀਰਾਂ ਦੇ ਨਾਲ-ਨਾਲ ਸੈਨਾ ਦੇ ਉਨ੍ਹਾਂ ਅਧਿਕਾਰੀਆਂ ਨੂੰ ਵੀ ਖ਼ਤਰਾ ਹੈ ਜੋ ਕਿਸੇ ਨਾ ਕਿਸੇ ਸਮਾਗਮ ਮੌਕੇ ਇਸ ਪਾਰਕ ਵਿਚ ਪਹੁੰਚਦੇ ਹਨ | ਦੂਜੇ ਪਾਸੇ ਨਗਰ ਨਿਗਮ ਦੀ ਬਾਗ਼ਬਾਨੀ ਸ਼ਾਖਾ ਵੀ ਅਜਿਹੇ ਦਰਖ਼ਤਾਂ ਨੂੰ ਹਟਾਉਣ ਲਈ ਬਹੁਤੀ ਚੁਸਤ ਦਰੁਸਤ ਨਹੀਂ ਦਿੱਖ ਰਹੀ | ਹੇਠਲੇ ਪੱਧਰ ਦੇ ਮੁਲਾਜ਼ਮ ਉੱਚ ਅਧਿਕਾਰੀਆਂ ਵਲੋਂ ਲਿਖਤੀ ਹੁਕਮ ਦੇਣ ਦੇ ਬਾਅਦ ਹੀ ਇਨ੍ਹਾਂ ਦਰਖ਼ਤਾਂ ਨੂੰ ਤੁਰੰਤ ਹਟਾਉਣ ਦੀ ਗੱਲ ਕਰ ਰਹੇ ਹਨ | ਇਸ ਸੰਬੰਧੀ ਮੇਅਰ ਕੁੰਦਨ ਗੋਗੀਆ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਅਜਿਹੇ ਦਰਖ਼ਤਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕਾਨੂੰਨ ਮੁਤਾਬਿਕ ਪਾਰਕਾਂ, ਸੜਕਾਂ ਆਦਿ ਤੋਂ ਹਟਾਉਣ ਦੀ ਮੁਹਿੰਮ ਵਿੱਢ ਦਿੱਤੀ ਜਾਵੇਗੀ ਤਾਂ ਜੋ ਭਵਿੱਖ 'ਚ ਕਿਸੇ ਵੀ ਜਾਨੀ ਮਾਲੀ ਨੁਕਸਾਨ ਦਾ ਖ਼ਤਰਾ ਨਾ ਬਣਿਆ ਰਹੇ |
Ad Position 22
No active advertisement
ਪਿਛਲੀ ਖ਼ਬਰ ਦਾਖ਼ਲੇ ਮੁੱਕੇ, ਮਾਪੇ ਗਏ ਲੁੱਟੇ-ਹੁਣ ਕਰੇਗਾ ਸਿੱਖਿਆ ਵਿਭਾਗ ਸਕੂਲਾਂ ਦੀ ਚੈਕਿੰਗ ਅਗਲੀ ਖ਼ਬਰ ਬਿਹਾਰ ਤੋਂ ਪੰਜਾਬ ਭੇਜਣ ਵਾਲੇ ਹਥਿਆਰ ਤਸਕਰਾਂ ਦਾ ਪਰਦਾਫ਼ਾਸ਼-10 ਪਿਸਟਲ ਬਰਾਮਦ
Ad Position 24