ਜਲੰਧਰ, 2 ਅਪ੍ਰੈਲ (ਅ.ਬ.)-ਮਸ਼ਹੂਰ ਅਦਾਕਾਰ ਗੈਵੀ ਚਹਿਲ ਵਲੋਂ ਸਥਾਪਿਤ 'ਗੈਵੀ ਚਹਿਲ ਫਾਊਾਡੇਸ਼ਨ' ਅੱਜ ਪੰਜਾਬ ਵਿੱਚ ਮਨੁੱਖੀ ਸੇਵਾ ਦੇ ਇਕ ਮਜ਼ਬੂਤ ਥੰਮ ਵਜੋਂ ਉਭਰ ਰਹੀ ਹੈ | ਇਹ ਸੰਸਥਾ ਵੱਖ-ਵੱਖ ਖੇਤਰਾਂ ਵਿੱਚ ਲੋੜਵੰਦਾਂ ਦੀ ਮਦਦ ਕਰਕੇ ਸਮਾਜ ਵਿਚ ਇਕ ਨਵੀਂ ਚੇਤਨਾ ਪੈਦਾ ਕਰ ਰਹੀ ਹੈ | ਫਾਊਾਡੇਸ਼ਨ ਨੇ ਸਿੱਖਿਆ ਦੇ ਖੇਤਰ ਵਿਚ ਇਕ ਵੱਡੀ ਪਹਿਲ ਕਰਦਿਆਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਗਰੀਬ ਵਿਦਿਆਰਥੀਆਂ ਨੂੰ ਗੋਦ ਲਿਆ ਹੈ | ਸੰਸਥਾ ਇਨ੍ਹਾਂ ਬੱਚਿਆਂ ਦੇ ਉੱਜਵਲ ਭਵਿੱਖ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ | ਇਸ ਤੋਂ ਇਲਾਵਾ, ਫਾਊਾਡੇਸ਼ਨ ਵਲੋਂ ਗਰੀਬ ਅਤੇ ਦਿਵਿਆਂਗ ਵਿਅਕਤੀਆਂ ਨੂੰ ਰਾਸ਼ਨ, ਕੱਪੜੇ ਅਤੇ ਵਿੱਤੀ ਸਹਾਇਤਾ ਨਿਰੰਤਰ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਸਨਮਾਨ ਨਾਲ ਜੀਵਨ ਬਤੀਤ ਕਰ ਸਕਣ | ਸਿਰਫ਼ ਇਨਸਾਨ ਹੀ ਨਹੀਂ, ਸਗੋਂ ਇਹ ਸੰਸਥਾ ਬੇਜ਼ੁਬਾਨ ਜਾਨਵਰਾਂ ਲਈ ਵੀ ਕੰਮ ਕਰ ਰਹੀ ਹੈ | ਆਵਾਰਾ ਅਤੇ ਬੇਸਹਾਰਾ ਜਾਨਵਰਾਂ ਦੇ ਖਾਣ-ਪੀਣ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਫਾਊਾਡੇਸ਼ਨ ਵਲੋਂ ਬਾਖ਼ੂਬੀ ਨਿਭਾਈ ਜਾ ਰਹੀ ਹੈ | ਅਦਾਕਾਰ ਗੈਵੀ ਚਹਿਲ ਨੇ ਕਿਹਾ ਕਿ ''ਮੈਂ ਤਾਂ ਸਿਰਫ਼ ਸੇਵਾ ਦਾ ਇੱਕ ਜ਼ਰੀਆ ਹਾਂ, ਸਭ ਕੁਝ ਉਸ ਪ੍ਰਮਾਤਮਾ ਦੀ ਮਿਹਰ ਸਦਕਾ ਹੀ ਸੰਭਵ ਹੈ | ਅਸੀਂ 'ਸਰਬੱਤ ਦਾ ਭਲਾ' ਮੰਗਦੇ ਹੋਏ ਇਸ ਮਿਸ਼ਨ ਨੂੰ ਅੱਗੇ ਵਧਾ ਰਹੇ ਹਾਂ |'' ਗੈਵੀ ਚਹਿਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਨੇਕ ਕਾਰਜ ਵਿੱਚ ਅੱਗੇ ਆਉਣ | ਉਨ੍ਹਾਂ ਕਿਹਾ ਕਿ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਹੀ ਸਮਾਜ ਵਿਚ ਵੱਡੀ ਤਬਦੀਲੀ ਲਿਆ ਸਕਦੀਆਂ ਹਨ |