ਨੈਸ਼ਨਲ ਹਾਈਵੇਅ ਅਥਾਰਟੀ ਨੇ ਰਾਹਗੀਰਾਂ ਨੂੰ ਦਿੱਤਾ ਝਟਕਾ, ਟੋਲ ਕੀਮਤਾਂ ਵਿਚ ਹੋਇਆ ਵਾਧਾ <br/>
ਅਜੀਤ ਡੈਸਕ
05-04-2026
ਧਰਮਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਅਪ੍ਰੈਲ ਤੋਂ ਹਾਈਵੇਅ ਦੇ ਨਵੇਂ ਨਿਯਮ ਲਾਗੂ ਹੋ ਜਾਣਗੇ | ਜਿਸ ਵਿਚ ਸਫਰ ਨੂੰ ਹੋਰ ਸੁਖਾਲਾ ਬਣਾਉਣ ਲਈ ਨਗਦ ਭੁਗਤਾਨ ਬੰਦ ਕਰ ਦਿੱਤਾ ਗਿਆ ਹੈ | ਹੁਣ ਤੁਹਾਨੂੰ ਫਾਸਟ ਟੈਗ ਜਾਂ ਫਿਰ ਯੂਪੀਆਈ ਰਾਹੀਂ ਟੋਲ ਦਾ ਭੁਗਤਾਨ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਇਸ ਨਿਯਮ ਦੇ ਲਾਗੂ ਹੋਣ ਨਾਲ ਜਿੱਥੇ ਵਾਹਨ ਚਾਲਕਾਂ ਨੂੰ ਫਾਇਦਾ ਹੋਵੇਗਾ, ਉੱਥੇ ਹੀ ਟੋਲ ਮੁਲਾਜ਼ਮ ਦੀ ਖੱਜਲ ਖੁਆਰੀ ਬਚੇਗੀ¢