05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਲਾਸ਼ ਦਾ ਪਰਿਵਾਰ ਨੇ ਸੰਸਕਾਰ ਕਰਨ ਤੋਂ ਕੀਤਾ ਇਨਕਾਰ

Ad Position 21
No active advertisement
ਅਜੀਤ ਡੈਸਕ 06-04-2026
ਪਾਤੜਾਂ, 5 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨ ਇਕ ਟੈਕਸੀ ਮਾਲਕ ਡਰਾਇਵਰ ਵਲੋਂ ਇਕ ਵੀਡੀਓ ਬਣਾ ਕੇ ਖੁਦਕਸ਼ੀ ਕਰਨ ਵਾਲੇ ਪਿੰਡ ਹਾਮਝੋੜੀ ਦੇ ਬਲਜਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਮਾਮਲੇ ਦੇ ਸੰਬੰਧ 'ਚ ਪੁਲਿਸ ਨੇ ਚਾਰ ਵਿਅਕਤੀਆਂ ਦੇ ਨਾਮ 'ਤੇ ਅਤੇ ਤਿੰਨ ਚਾਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਪਰ ਇਸ 'ਤੇ ਸਤੁੰਸ਼ਟ ਨਾ ਹੁੰਦਿਆਂ ਇਸ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਾਰੇ ਦੋਸ਼ੀਆਂ ਦੀ ਗਿ੍ਫ਼ਤਾਰੀ ਕਰਨ 'ਤੇ ਅਤੇ ਇਸ ਪਰਿਵਾਰ ਨੂੰ ਕਾਂਗਰਸੀ ਆਗੂ ਡਾ. ਜਤਿੰਦਰ ਮੱਟੂ ਅਤੇ ਸਮਾਜਸੇਵੀ ਆਗੂ ਗੁਰਮੇਲ ਸਿੰਘ ਘੱਗਾ ਵਲੋਂ ਹਰ ਤਰ੍ਹਾਂ ਦੇ ਸੰਘਰਸ਼ ਵਿਚ ਸਾਥ ਦੇਣ ਦਾ ਯਕੀਨ ਦਿਵਾਇਆ ਗਿਆ | ਮਿ੍ਤਕ ਬਲਜਿੰਦਰ ਸਿੰਘ ਦੇ ਪੁੱਤਰ ਕਰਿਸ਼ਨ ਸਿੰਘ ਨੇ ਕਿਹਾ ਕਿ ਮੇਰਾ ਪਿਤਾ ਕਰਜ ਲੈ ਕੇ ਲਈ ਹੋਈ ਗੱਡੀ ਨੂੰ ਟੈਕਸੀ ਚਲਾ ਕੇ ਪਰਿਵਾਰ ਦਾ ਗੁਜਾਰਾ ਚਲਾ ਰਿਹਾ ਸੀ, 29 ਮਾਰਚ ਨੂੰ ਟੈਕਸੀ ਸਟੈਂਡ 'ਤੇ ਮੇਜਰ ਸਿੰਘ ਅਤੇ ਬਿੱਲਾ ਨਾਮ ਦਾ ਡਰਾਇਵਰ ਆਪਸ ਵਿਚ ਲੜ ਰਹੇ ਸਨ ਜਿਨ੍ਹਾਂ ਨੂੰ ਮੇਰੇ ਪਿਤਾ ਨੇ ਛੁਡਵਾਉਣ ਦੀ ਕੋਸ਼ਿਸ ਕੀਤੀ ਤਾਂ ਮੇਜਰ ਸਿੰਘ ਨੇ ਫੋਨ ਕਰਕੇ ਹੋਰ ਵਿਅਕਤੀ ਸੱਦ ਲਏ ਅਤੇ ਉਨ੍ਹਾਂ ਨੇ ਮੇਰੇ ਪਿਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਜਾਤੀ ਸੂਚਕ ਸ਼ਬਦ ਬੋਲ ਕੇ ਜਲੀਲ ਕੀਤਾ ਗਿਆ ਅਤੇ ਇਸ ਤੋਂ ਮਗਰੋਂ ਸਾਡੇ ਪਰਿਵਾਰ 'ਤੇ ਝੂਠਾ ਕੇਸ ਦਰਜ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਕਾਰਨ ਮੇਰੇ ਪਿਤਾ ਨੇ ਇੱਕ ਵੀਡੀਓ ਬਣਾ ਕੇ ਖੁਦਕਸ਼ੀ ਕਰ ਲਈ ਹੈ | ਜਿਸ ਦੇ ਸੰਬੰਧ 'ਚ ਪੁਲਿਸ ਨੇ 4 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਕੁਝ ਨੂੰ ਗਿ੍ਫਤਰ ਕੀਤਾ ਹੈ ਪਰ ਇਨ੍ਹਾਂ ਵਿਚੋਂ ਮੁੱਖ ਦੋਸ਼ੀ ਨੂੰ ਅਜੇ ਤੱਕ ਗਿ੍ਫਤਾਰ ਨਹੀਂ ਕੀਤਾ ਗਿਆ ਸਾਡੇ ਦੋਬਾਰਾ ਲਿਆਏ ਗਏ ਬਿਆਨਾਂ ਤੇ ਇਕ ਵਿਅਕਤੀ ਦਾ ਹੋਰ ਨਾਮ ਪਰਚੇ ਵਿਚ ਸ਼ਾਮਿਲ ਕਰਨ ਅਤੇ ਐਸ.ਸੀ.ਐਸ.ਟੀ ਐਕਟ ਦੀ ਧਾਰਾ ਦਾ ਇਸ ਵਿਚ ਵਾਧਾ ਕੀਤਾ ਗਿਆ ਹੈ | ਪਰ ਸਾਡੇ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਮੁੱਖ ਦੋਸ਼ੀ ਦੀਪਕ ਸ਼ਰਮਾ ਨੂੰ ਜਦੋਂ ਤੱਕ ਗਿ੍ਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਲਾਸ਼ ਇਸੇ ਤਰ੍ਹਾਂ ਰੱਖ ਕੇ ਰੋਸ ਵਿਖਾਵਾ ਜਾਰੀ ਰੱਖਿਆ ਜਾਵੇਗਾ | ਕਾਂਗਰਸੀ ਆਗੂ ਡਾ. ਜਤਿੰਦਰ ਮਿੰਟੂ ਨੇ ਕਿਹਾ ਕਿ ਗੁਰਮੇਲ ਸਿੰਘ ਨੇ ਉਸ ਦੇ ਪਰਿਵਾਰ ਨਾਲ ਹੋ ਰਹੇ ਧੱਕੇ ਨੂੰ ਨਾਂ ਸਹਾਰਦਿਆਂ ਖੁਦਕਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਹੈ ਇਸ ਲਈ ਇਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸਾਡੀ ਸਾਰੀ ਟੀਮ ਬਲਜਿੰਦਰ ਸਿੰਘ ਦੇ ਪਰਿਵਾਰ ਨਾਲ ਹਰ ਤਰ੍ਹਾਂ ਦੇ ਸੰਘਰਸ਼ ਵਿਚ ਸਾਥ ਦੇਵੇਗੀ | ਸਮਾਜਸੇਵੀ ਆਗੂ ਗੁਰਮੇਲ ਸਿੰਘ ਘੱਗਾ ਨੇ ਕਿਹਾ ਕਿ ਬਲਜਿੰਦਰ ਸਿੰਘ ਦੀ ਮੌਤ ਹੋਣ ਮਗਰੋਂ ਇਸ ਪਰਿਵਾਰ 'ਚ ਕੋਈ ਕਮਾਉਣ ਵਾਲਾ ਨਹੀ ਰਿਹਾ ਇਸ ਲਈ ਇਸ ਦੇ ਪਰਿਵਾਰ ਦੇ ਗੁਜਾਰੇ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਹੈ | ਮੌਕੇ 'ਤੇ ਪੁੱਜੇ ਥਾਣਾ ਸਤਰਾਣਾਂ ਦੇ ਮੁਖੀ ਜਸਪਾਲ ਸਿੰਘ ਨੇ ਕਿਹਾ ਕਿ ਪੁਲਿਸ ਟੀਮਾਂ ਵਲੋਂ ਛਾਪੇਮਾਰੀ ਜਾਰੀ ਹੈ ਅਤੇ ਸਾਰੇ ਦੋਸ਼ੀ ਛੇਤੀ ਹੀ ਗਿ੍ਫਤਾਰ ਕਰ ਲਏ ਜਾਣਗੇ | ਇਸ ਮੌਕੇ ਸਰਪੰਚ ਜਰਨੈਲ ਸਿੰਘ ਜੈਲੀ, ਸਾਬਕਾ ਸਰਪੰਚ ਅਮਰੀਕ ਸਿੰਘ ਅਤੇ ਹੋਰ ਆਗੂ
Ad Position 22
No active advertisement
ਪਿਛਲੀ ਖ਼ਬਰ ਸਾਹਿਤ ਉਤਸਵ ਦੌਰਾਨ ਡਾ. ਗੁਰਸੇਵਕ ਲੰਬੀ ਦੀ ਪੁਸਤਕ 'ਮੇਰਾ ਬਸਤਾ' ਲੋਕ ਅਰਪਣ ਅਗਲੀ ਖ਼ਬਰ ਵਪਾਰੀਆਂ ਦੇ ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਡੀ.ਸੀ. ਵਰਜੀਤ ਵਾਲੀਆ ਦਾ ਵੱਡਾ ਕਦਮ
Ad Position 24