ਪਟਿਆਲਾ, 5 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਏ ਗਏ ਸਾਹਿਤ ਉਤਸਵ ਦੌਰਾਨ ਗੁਰਸੇਵਕ ਲੰਬੀ ਦੀ ਪੁਸਤਕ 'ਮੇਰਾ ਬਸਤਾ' ਦਾ ਚੌਥਾ ਸੰਸਕਰਨ ਲੋਕ ਅਰਪਣ ਕੀਤਾ ਗਿਆ | ਇਸ ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ, ਉੱਘੇ ਅਰਥ ਸ਼ਾਸਤਰੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਸਰਦਾਰਾ ਸਿੰਘ ਜੌਹਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਡਾ. ਜਗਦੀਪ ਸਿੰਘ ਨੇ ਪੁਸਤਕ ਬਾਰੇ ਕਿਹਾ ਕਿ ਗੁਰਸੇਵਕ ਲੰਬੀ ਬਹੁਤ ਖ਼ੂਬਸੂਰਤ ਕਵੀ ਤੇ ਵਾਰਤਕਕਾਰ ਹੈ | ਉਹ ਹਰ ਕੰਮ ਤਨਦੇਹੀ ਨਾਲ ਕਰਦਾ ਹੈ | ਉਸ ਨੇ ਯੂਨੀਵਰਸਿਟੀ ਵਿਚ ਅਹਿਮ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਈਆਂ ਹਨ | ਉਸ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਵਾਲੀਆਂ ਹੁੰਦੀਆਂ ਹਨ | ਮੇਰਾ ਬਸਤਾ ਪੁਸਤਕ ਉਸਦੇ ਵਿਦਿਆਰਥੀ ਜੀਵਨ ਦੀ ਦਾਸਤਾਨ ਹੈ | ਪੰਜਾਬੀ ਯੂਨੀਵਰਸਿਟੀ ਨੂੰ ਮਾਣ ਹੈ ਕਿ ਇਸ ਕੋਲ ਅਜਿਹੇ ਅਧਿਆਪਕ ਹਨ | ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਸੰਘਰਸ਼ਸ਼ੀਲ ਵਿਅਕਤੀਆਂ ਨੂੰ ਆਪਣੇ ਜੀਵਨ ਸਫ਼ਰ ਦੀਆਂ ਘਟਨਾਵਾਂ ਦੂਜਿਆਂ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ | ਮੈਂ ਭਾਵੇਂ ਉੱਚ ਅਹੁਦਿਆਂ 'ਤੇ ਰਿਹਾ ਪਰ ਮੇਰੀ ਸਵੈਜੀਵਨੀ 'ਰੰਗਾਂ ਦੀ ਗਾਗਰ' ਨੇ ਮੈਨੂੰ ਵਿਸ਼ੇਸ਼ ਪਹਿਚਾਣ ਦਿੱਤੀ ਹੈ | ਮੇਰੀ ਪੁਸਤਕ ਲੱਖਾਂ ਲੋਕਾਂ ਨੂੰ ਸੇਧ ਦਿੰਦੀ ਰਹੀ ਹੈ | ਗੁਰਸੇਵਕ ਲੰਬੀ ਦੀ ਪੁਸਤਕ 'ਮੇਰਾ ਬਸਤਾ' ਵੀ ਸਾਧਨਹੀਣ ਬੰਦਿਆਂ, ਅਧਿਆਪਕਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਪੁਸਤਕ ਹੈ | ਡਾ. ਸੁਰਜੀਤ ਸਿੰਘ ਭੱਟੀ ਨੇ ਪੁਸਤਕ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੁਸਤਕ ਦੀ ਵਾਰਤਕ ਸ਼ੈਲੀ ਕਮਾਲ ਦੀ ਹੈ ਜੋ ਪਾਠਕ ਨੂੰ ਆਪਣੇ ਨਾਲ ਬੰਨ੍ਹ ਲੈਂਦੀ ਹੈ | ਘਟਨਾਵਾਂ ਦੀ ਚੋਣ ਅਤੇ ਉਨ੍ਹਾਂ ਦਾ ਬਿਆਨ ਰਸਦਾਇਕ ਹੈ | ਇਹ ਪੁਸਤਕ ਵਾਰਤਕ ਲਿਖਣ ਦੇ ਗੁਣ ਵੀ ਦੱਸਦੀ ਹੈ | ਡਾ. ਗੁਰਸੇਵਕ ਲੰਬੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਭ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਸ ਪੁਸਤਕ ਬਾਰੇ ਸਕੂਲਾਂ, ਕਾਲਜਾਂ ਵਿਚ ਅਨੇਕ ਸਮਾਗਮ ਹੋਏ ਹਨ | ਬਹੁਤ ਸਾਰੇ ਨੌਜਵਾਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਇਹ ਕਿਹਾ ਕਿ ਪੁਸਤਕ ਸਾਨੂੰ ਨਿਰਾਸ਼ਾ ਤੋਂ ਆਸਾਂ ਵੱਲ ਲੈ ਕੇ ਗਈ ਹੈ | ਡਾ. ਲੰਬੀ ਨੇ ਕਿਹਾ ਕਿ ਬਤੌਰ ਅਧਿਆਪਕ, ਲੇਖਕ ਸਾਡੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ | ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਗੁਰਸੇਵਕ ਲੰਬੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪੰਜਾਬੀ ਵਿਭਾਗ ਦੀ ਇਤਿਹਾਸਿਕ ਪਰੰਪਰਾ ਅਮੀਰ ਰਹੀ ਹੈ | ਵਿਭਾਗ ਨੇ ਵੱਡੇ ਲੇਖਕ ਪੈਦਾ ਕੀਤੇ ਹਨ, ਅਸੀਂ ਸਾਰੇ ਉਨ੍ਹਾਂ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ | ਇਸ ਮੌਕੇ ਡਾ. ਹਰਜਿੰਦਰ ਪਾਲ ਸਿੰਘ ਵਾਲੀਆ, ਡਾ. ਰਾਜਵਿੰਦਰ ਸਿੰਘ, ਡਾ. ਰਾਜਮਹਿੰਦਰ ਕੌਰ, ਡਾ. ਗਿੰਦਰ ਸਿੰਘ, ਡਾ. ਸਰਬਜੀਤ ਕੌਰ ਮੌਜੂਦ