ਨਾਭਾ, 5 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਰਿਜ਼ਰਵ ਹਲਕਾ ਨਾਭਾ ਦੀ ਪਿਛਲੇ ਲੰਮੇ ਸਮੇਂ ਤੋਂ ਚਰਚਾ ਵਿਚ ਰਹੀ ਪਿੰਡ ਬਾਬਰਪੁਰ ਤੋਂ ਨਾਭਾ ਤੱਕ 9 ਕਿਲੋਮੀਟਰ ਲੰਬੀ ਸੜਕ ਜੋ ਕਿ ਕਰੀਬ 7 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਜਾ ਰਹੀ ਹੈ, ਇਸ ਸੜਕ ਦਾ ਨੀਂਹ ਪੱਥਰ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਰੱਖਿਆ ਗਿਆ | ਉਪਰੰਤ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਨਾਭਾ ਹਲਕੇ ਦੇ ਕਰੀਬ 25 ਤੋਂ 30 ਪਿੰਡਾਂ ਨੂੰ ਆਉਣ ਜਾਣ 'ਚ ਆ ਰਹੀ ਸਮੱਸਿਆ ਤੋਂ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਇਹ ਸੜਕ 12 ਫੁੱਟੀ ਹੈ ਇਸ ਦੇ ਦੋਨੋਂ ਪਾਸੇ ਇੰਟਰਲਾਕ ਟਾਇਲ ਲਾ ਕੇ ਇਹ ਸੜਕ 18 ਫੁੱਟ ਚੌੜੀ ਬਣੇਗੀ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹਲਕੇ ਦੇ ਬਾਕੀ ਪਿੰਡਾਂ ਦੀਆਂ ਸੜਕਾਂ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ | ਵਿਧਾਇਕ ਦੇਵ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਨ੍ਹੇ ਵੀ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਸਾਰੇ ਹੀ ਵਾਅਦਿਆਂ ਨੂੰ ਲਗਭਗ ਪੂਰਾ ਕੀਤਾ ਜਾ ਚੁੱਕਿਆ | ਇਸ ਮੌਕੇ ਵਿਕਾਸ ਬਾਤਿਸ਼ ਐਸ.ਡੀ.ਓ., ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਭੁਪਿੰਦਰ ਸਿੰਘ ਕੱਲਰ ਮਾਜਰੀ ਵਾਇਸ ਚੇਅਰਮੈਨ ਬਲਾਕ ਸੰਮਤੀ,ਸਿਮਰਨ ਅੜਕ ਚੌਹਾਨ, ਮਨਦੀਪ ਸਿੰਘ ਰਠੋਰ ਜੇ.ਈ., ਲਖਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |