06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਵਿੱਢਿਆ ਜਾਵੇਗਾ ਤਿੱਖਾ ਸੰਘਰਸ਼-ਕਿਸਾਨ ਆਗੂ ਘੁਮਾਣਾ

Ad Position 21
No active advertisement
ਨੇੜਲੇ ਪਿੰਡ ਸੁਹਰੋ ਵਿਖੇ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 06-04-2026
ਰਾਜਪੁਰਾ, 5 ਅਪ੍ਰੈਲ (ਰਣਜੀਤ ਸਿੰਘ)-ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਉਨ੍ਹਾਂ ਦਾ ਹੱਲ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਨਿਕਲਣ ਵਾਲੇ ਸਿੱਟਿਆਂ ਦੀ ਸਰਕਾਰ ਖੁੱਦ ਜਿੰਮੇਵਾਰ ਹੋਵੇਗੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਮਜਦੂਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਪਿੰਡ ਸੁਹਰੋਂ ਵਿਖੇ ਨਾਗਰ ਸਿੰਘ ਸੁਹਰੋ ਨੂੰ ਕੋਰ ਕਮੇਟੀ ਦਾ ਮੈਬਰ ਨਿਯੁਕਤ ਕਰਨ ਦੇ ਮੌਕੇ 'ਤੇ ਕੀਤਾ | ਉਨ੍ਹਾਂ ਨੇ ਇਕੱਠੇ ਹੋਏ ਕਿਸਾਨਾਂ ਨੂੰ ਜਾਗਰੁੂਕ ਕਰਦਿਆਂ ਦੱਸਿਆ ਕਿ ਕੇਦਰ ਸਰਕਾਰ ਨੇ ਜਿਹੜਾ ਅਮਰੀਕਾ ਨਾਲ ਟਰੇਡ ਸਮਝੋਤਾ ਕੀਤਾ ਹੈ ਉਸ ਨੂੰ ਜੇਕਰ ਰੱਦ ਨਾ ਕੀਤਾ ਤਾਂ ਇਸ ਦੇ ਕਾਫੀ ਜ਼ਿਆਦਾ ਹਾਨੀ ਕਾਰਕ ਸਿੱਟੇ ਨਿਕਲਣਗੇ | ਉਨ੍ਹਾਂ ਨੇ ਕਿਹਾ ਕਿ ਜੇਕਾਰ ਪ੍ਰੀ ਪੇਡ ਬਿਜਲੀ ਦੇ ਮੀਟਰ ਲਾਏ ਜਾ ਰਹੇ ਹਨ ਉਨ੍ਹਾਂ ਨੂੰ ਉਤਾਰਨ ਲਈ ਵੀ ਚਰਚਾ ਕੀਤੀ ਗਈ | ਉਨ੍ਹਾਂ ਨੇ ਕਿਹਾ ਕਿ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਜਿਹੜੀ ਕਿ ਕਿਸਾਨਾਂ ਦੀ ਮੁੱਖ ਮੰਗ ਹੈ | ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਸਿਰ ਚੜਿਆ ਕਰਜੇ ਤੇ ਲੀਕ ਮਾਰੀ ਜਾਵੇ | ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਹੋਈ ਬੇਮੋਸਮੀ ਬਾਰਸ਼ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਗਈ ਹੈ | ਇਸ ਲਈ ਸਰਕਾਰ ਨੂੰ ਸਪੈਸ਼ਲ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜਾ ਦਿੱਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਦਿਨੋਂ ਦਿਨ ਕਰਜਾਈ ਹੁੰਦਾ ਜਾ ਰਿਹਾ ਹੈ | ਇਸ ਮੌਕੇ ਹੋਰਨਾਂ ਸਮੇਤ ਆਈ.ਟੀ. ਸੈਲ ਦੇ ਪ੍ਰਧਾਨ ਪੰਜਾਬ ਨਿਤਿਨ ਰੇਖੀ, ਲੱਖਾ ਸਿੰਘ ਖਰਾਜਪੁਰ, ਮਹਿੰਦਰ ਸਿੰਘ, ਗੁਰਨਾਮ ਸਿੰਘ, ਲਖਵਿੰਦਰ ਸਿੰਘ, ਸੰਤ ਬਹਾਦਰ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਧਾਨ ਸਿੰਘ, ਸਤਨਾਮ ਿੰੰਸੰਘ, ਅਗਰੇਜ਼ ਸਿੰਘ ਅਤੇ ਹੋਰ ਆਗੂ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਾਲ ਸਿੰਘ ਦੇ ਸਦੀਵੀ ਵਿਛੋੜੇ 'ਤੇ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਪੁਰਾਣਾ ਰਾਜਪੁਰਾ ਦੇ 4 ਦਰਜਨ ਨੌਜਵਾਨ ਕਾਂਗਰਸ 'ਚ ਸ਼ਾਮਿਲ
Ad Position 24