06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਪੁਰਾਣਾ ਰਾਜਪੁਰਾ ਦੇ 4 ਦਰਜਨ ਨੌਜਵਾਨ ਕਾਂਗਰਸ 'ਚ ਸ਼ਾਮਿਲ

Ad Position 21
No active advertisement
ਰਾਜਪੁਰਾ ਵਿਖੇ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦਾ ਪਟਕਾ ਪਾ ਕੇ ਕਾਂਗਰਸ 'ਚ ਸ਼ਾਮਲ ਕਰਦੇ ਹੋਏ ਸਾਬਕਾ ਵਿਧਾਇਕ ਕੰਬੋਜ ਅਤੇ ਹੋਰ ਆਗੂ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 06-04-2026
ਰਾਜਪੁਰਾ, 5 ਅਪ੍ਰੈਲ (ਜੀ.ਪੀ. ਸਿੰਘ)-ਅੱਜ ਦੇਰ ਸ਼ਾਮ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪੁਰਾਣਾ ਰਾਜਪੁਰਾ ਦੇ ਵਾਰਡ ਨੰਬਰ 5 ਦੇ ਕਰੀਬ 4 ਦਰਜਨ ਤੋਂ ਵੱਧ ਨੌਜਵਾਨ ਕਾਂਗਰਸ ਆਗੂ ਅਮਰਜੀਤ ਸਿੰਘ ਲਿੰਕਨ ਅਤੇ ਕਾੌਸਲਰ ਅਮਨਦੀਪ ਸਿੰਘ ਨਾਗੀ ਦੇ ਉਪਰਾਲੇ ਨਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਗੁਰਮੀਤ ਸਿੰਘ, ਸੰਨੀ ਕੁਮਾਰ, ਵਿਜੈ ਕੁਮਾਰ, ਨਰੇਸ਼ ਕੁਮਾਰ ਦੀ ਅਗਵਾਈ 'ਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ | ਇਸ ਦੌਰਾਨ ਗੁਰਮੀਤ ਸਿੰਘ ਨੇ ਕਿਹਾ ਕਿ ਲੰਘੀਆਂ 2022 ਦੀਆਂ ਚੋਣਾਂ 'ਚ ਉਹ ਆਮ ਆਦਮੀ ਪਾਰਟੀ ਵਲੋਂ ਕੀਤੇ ਵਾਅਦਿਆਂ ਕਾਰਨ ਗੁਮਰਾਹ ਹੋ ਗਏ ਸਨ ਜਦੋਂ ਕਿ ਕਾਂਗਰਸ ਸਰਕਾਰ ਸਮੇਂ ਜੋ ਵਿਕਾਸ ਦੇ ਕੰਮ ਹਰਦਿਆਲ ਸਿੰਘ ਕੰਬੋਜ ਨੇ ਕਰਵਾਏ ਉਹ ਭੁਲਾਏ ਨਹੀਂ ਜਾ ਸਕਦੇ | ਇਸ ਕਾਰਨ ਉਹ ਸਾਰੇ ਨੌਜਵਾਨ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ | ਇਸ ਮੌਕੇ ਸਾਬਕਾ ਵਿਧਾਇਕ ਕੰਬੋਜ ਨੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦਾ ਪਾਰਟੀ 'ਚ ਸ਼ਾਮਲ ਹੋਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਉਹ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਰਾਜ ਸਮੇਂ ਅਮਨ ਕਾਨੂੰਨ ਦਾ ਸਥਿਤੀ ਬਹੁਤ ਖ਼ਰਾਬ ਹਾਲਤ ਵਿਚ ਪਹੰੁਚ ਚੁੱਕੀ ਹੈ ਤੇ ਰੋਜ਼ਾਨਾ ਲੁੱਟਾਂ-ਖੋਹਾਂ, ਚੋਰੀਆਂ ਹੋ ਰਹੀਆਂ ਹਨ ਤੇ ਹੁਣ ਗੈਂਗਸਟਰਾਂ ਦੇ ਕਰਿੰਦੇ ਸ਼ਰੇਆਮ ਫਿਰੌਤੀਆਂ ਮੰਗ ਰਹੇ ਹਨ | ਇੰਨਾ ਕੁੱਝ ਹੁੰਦੇ ਹੋਏ ਵੀ ਸਰਕਾਰ ਦੇ ਨੁਮਾਇੰਦੇ ਅਤੇ ਪੁਲਿਸ ਪ੍ਰਸ਼ਾਸਨ ਚੁੱਪ ਹੈ | ਉਨ੍ਹਾਂ ਨੌਜਵਾਨਾਂ ਨੂੰ ਦੱਸਿਆ ਕਿ ਕਾਂਗਰਸ ਰਾਜ ਸਮੇਂ ਲੋੜਵੰਦ ਲੋਕਾਂ ਦੇ ਘਰਾਂ ਨੂੰ ਜਦੋਂ ਰੋਜ਼ਾਨਾ ਭਾਜਪਾ ਸਰਕਾਰ ਕੋਸ਼ਿਸ਼ ਕਰ ਰਹੀ ਸੀ ਤਾਂ ਉਨ੍ਹਾਂ ਵਲੋਂ ਲੋੜਵੰਦ ਲੋਕਾਂ ਨੂੰ ਘਰਾਂ ਦੇ ਮਾਲਕੀ ਹੱਕ ਦਿਵਾਏ ਗਏ | ਉਨ੍ਹਾਂ ਨੌਜਵਾਨਾਂ ਨੂੰ ਕਾਂਗਰਸ ਲਈ ਇਕਜੁਟ ਹੋ ਕੇ ਕੰਮ ਕਰਨ ਲਈ ਕਿਹਾ ਤੇ ਆਪਣੇ ਸੰਗਠਨ 'ਚ ਅਹੁਦੇ ਦੇਣਾ ਦਾ ਭਰੋਸਾ ਦਿਵਾਇਆ | ਇਸ ਮੌਕੇ ਯੂਥ ਆਗੂ ਨਿਰਭੈ ਸਿੰਘ ਮਿਲਟੀ, ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਗੁਰਪ੍ਰੀਤ ਸਿੰਘ ਜੰਡੋਲੀ, ਮਲਕੀਤ ਸਿੰਘ ਉਪੱਲਹੇੜੀ, ਲਖਬੀਰ ਸਿੰਘ ਸੌਂਟੀ, ਜਸਬੀਰ ਸਿੰਘ ਜੱਸੀ ਸਮੇਤ ਹੋਰ ਕਾਂਗਰਸੀ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਵਿੱਢਿਆ ਜਾਵੇਗਾ ਤਿੱਖਾ ਸੰਘਰਸ਼-ਕਿਸਾਨ ਆਗੂ ਘੁਮਾਣਾ ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਮੰਗਾਂ ਮਨਵਾਉਣ ਸੰਬੰਧੀ ਚੰਡੀਗੜ੍ਹ 'ਚ ਰੈਲੀ ਕਰਕੇ ਤਿੱਖਾ ਸੰਘਰਸ਼ ਛੇੜੇਗੀ-ਭੁੱਲਰ <br/>
Ad Position 24