ਨਾਭਾ, 5 ਅਪ੍ਰੈਲ (ਕਰਮਜੀਤ ਸਿੰਘ)-5 ਅਪ੍ਰੈਲ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 'ਪੰਜਾਬ ਬਚਾਓ' ਰੈਲੀ ਤੋਂ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪਿੰਡ ਲੁਬਾਣਾ ਕਰਮੂ ਤੋਂ ਲਾਲ ਸਿੰਘ ਦੇ ਸਮੁੱਚੇ ਵੱਡੇ ਪਰਿਵਾਰ ਸਮੇਤ ਗੁਰਮੁਖ ਸਿੰਘ, ਪਿਆਰਾ ਸਿੰਘ, ਓਾਕਾਰ ਸਿੰਘ, ਰਾਜਵਿੰਦਰ ਸਿੰਘ, ਬਘੇਲ ਸਿੰਘ, ਗੁਰਦੀਪ ਸਿੰਘ, ਜਗਦੇਵ ਸਿੰਘ, ਮਨਦੀਪ ਸਿੰਘ, ਅਰਮਾਨਦੀਪ ਸਿੰਘ, ਅਨੰਤਵੀਰ ਸਿੰਘ, ਕਰਨਵੀਰ ਸਿੰਘ, ਨੋਬਲਪ੍ਰੀਤ ਸਿੰਘ ਤੇ ਰਣਕੀਰਤ ਸਿੰਘ ਨੇ ਦਿਹਾਤੀ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੀ ਹਾਜ਼ਰੀ 'ਚ ਘਰ ਵਾਪਸੀ ਕਰ ਕੇ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਦਾ ਭਰੋਸਾ ਦਿੱਤਾ | ਪਾਰਟੀ 'ਚ ਸ਼ਾਮਿਲ ਹੋਣ 'ਤੇ ਬਿੱਟੂ ਚੱਠਾ ਨੇ ਉਕਤ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ | ਬਿੱਟੂ ਚੱਠਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਵਧ ਰਹੀ ਲੋਕਪਿ੍ਅਤਾ ਤੋਂ ਘਬਰਾਈਆਂ ਹੋਈਆਂ ਹਨ | ਯੂਥ ਅਕਾਲੀ ਦਲ ਦੇ ਬੁਲਾਰੇ ਗੁਰਤੇਜ ਸਿੰਘ ਕੌਲ ਨੇ ਦਾਅਵਾ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜ਼ੁਬਾਨ 'ਤੇ ਹਰ ਵੇਲੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੀ ਨਾਂ ਹੀ ਰਹਿੰਦਾ ਹੈ ਜੋ ਵਿਰੋਧੀਆਂ ਦੀ ਘਬਰਾਹਟ ਨੂੰ ਦਰਸਾਉਂਦਾ ਹੈ | ਉਨਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਸ਼ੋ੍ਰਮਣੀ ਅਕਾਲੀ ਦਲ ਵਿਰੋਧੀ ਮਨਘੜਤ ਕਹਾਣੀਆਂ ਬਣਾ ਕੇ ਲੋਕਾਂ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਇਸ ਮੌਕੇ ਜਥੇਦਾਰ ਜ਼ੋਰਾਵਰ ਸਿੰਘ, ਜਥੇਦਾਰ ਧਰਮਿੰਦਰ ਸਿੰਘ, ਲਖਵਿੰਦਰ ਸਿੰਘ ਪਹਿਲਵਾਨ ਆਦਿ ਹਾਜ਼ਰ ਸਨ |