07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਵਲੋਂ ਕਰਵਾਇਆ ਗਿਆ ਸਹੁੰ ਚੁੱਕ ਸਮਾਗਮ

Ad Position 21
No active advertisement
ਅਜੀਤ ਡੈਸਕ 06-04-2026
ਨਾਭਾ, 5 ਅਪ੍ਰੈਲ (ਕਰਮਜੀਤ ਸਿੰਘ)-ਇਥੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਕਰਵਾਈ ਗਈ | ਇਸ ਸੰਬੰਧ ਵਿਚ ਅਹੁਦੇਦਾਰਾਂ ਨੂੰ ਸਹੁੰ ਚੁਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਰਿਟਰਨਿੰਗ ਅਫ਼ਸਰ ਸੁਖਪਿੰਦਰ ਸਿੰਘ ਨੇ ਨਵੇਂ ਚੁਣੇ ਗਏ ਪ੍ਰਧਾਨ ਚਰਨਜੀਤ ਸਿੰਘ ਵਿਰਕ ਅਤੇ ਜਨਰਲ ਸਕੱਤਰ ਲਛਮਣ ਦਾਸ ਨੂੰ ਸਹੁੰ ਚੁਕਾਈ | ਇਸ ਮੌਕੇ ਆਪਣੇ ਸੰਬੋਧਨ ਵਿਚ ਡੀ.ਸੀ. ਮੁਖੀਆ, ਵੀਨਾ ਜ਼ੁਲਕਾ, ਗੁਰਜਿੰਦਰ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਨੇ ਜਿੱਥੇ ਪਿਛਲੇ ਪ੍ਰਧਾਨ ਸਤਪਾਲ ਅਰੋੜਾ ਦੇ ਵਲੋਂ ਸੰਸਥਾ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਨਵੇਂ ਚੁਣੇ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਵਧਾਈ ਵੀ ਦਿੱਤੀ ਅਤੇ ਆਸ ਕੀਤੀ ਕਿ ਸੰਸਥਾ ਦੀ ਨਵੀਂ ਟੀਮ ਵੀ ਸੰਸਥਾ ਅਤੇ ਸਮਾਜ ਲਈ ਵੱਧ ਚੜ੍ਹ ਕੇ ਸੇਵਾ ਕਰੇਗੀ | ਇਸ ਮੌਕੇ ਸਤਪਾਲ ਅਰੋੜਾ, ਸੁਖਪਿੰਦਰ ਸਿੰਘ, ਭਰਤ ਲਾਲ, ਰਾਕੇਸ਼ ਡੱਲਾ, ਇੰਦਰਾ ਰਾਣੀ ਨੂੰ ਸਨਮਾਨਿਤ ਵੀ ਕੀਤਾ ਗਿਆ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ੍ਰੀਮਤੀ ਰੀਟਾ ਸੂਦ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਸੰਸਥਾ ਦੇ ਸੀਨੀਅਰ ਮੈਂਬਰ ਪਿ੍ੰਸੀਪਲ ਅਮਰਜੀਤ ਵਰਮਾ, ਸੁਚੇਤ ਸਿੰਘ ਬੇਦੀ, ਅਮਲ ਸੋਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ, ਛੱਜੂ ਰਾਮ ਸਿੰਘੀ, ਅਜੇ ਕੁਮਾਰ ਗਰਗ, ਨਰੇਸ਼ ਕੁਮਾਰ, ਘੁੰਮਣ ਸਿੰਘ, ਦੇਵਿੰਦਰ ਖੇਤਰਪਾਲ, ਗੁਰਿੰਦਰਜੀਤ ਸਿੰਘ ਸੋਢੀ, ਬਲਜਿੰਦਰ ਕੁਮਾਰ ਸ਼ਰਮਾ, ਰਾਜਿੰਦਰ ਚੌਹਾਨ, ਪਿ੍ਤਭਾਨ ਸਿੰਘ, ਪਰਮਜੀਤ ਸਿੰਘ ਸੋਢੀ, ਮਲਕੀਤ ਸਿੰਘ, ਪਲਵਿੰਦਰ ਸਿੰਘ, ਗੁਰਦੀਪ ਸਿੰਘ, ਦਲਬੀਰ ਸਿੰਘ ਭੰਗੂ, ਬਲਜੀਤ ਸਿੰਘ ਪਿ੍ੰਸ, ਪ੍ਰੀਤਮ ਕੌਰ ਸੋਢੀ, ਜੋਗਿੰਦਰ ਕੌਰ ਬਵੇਜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਨਾਭਾ 'ਚ 70 ਫੁੱਟ ਉੱਚਾ ਤਿਰੰਗਾ ਲਹਿਰਾ ਕੇ ਕੀਤਾ ਉਦਘਾਟਨ ਅਗਲੀ ਖ਼ਬਰ 'ਪੰਜਾਬ ਬਚਾਓ' ਰੈਲੀ ਤੋਂ ਪਹਿਲਾਂ ਟਕਸਾਲੀ ਪਰਿਵਾਰਾਂ ਨੇ ਹਲਕਾ ਇੰਚਾਰਜ ਬਿੱਟੂ ਚੱਠਾ ਦੀ ਹਾਜ਼ਰੀ 'ਚ ਕੀਤੀ ਘਰ ਵਾਪਸੀ
Ad Position 24