05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪ੍ਰੋ. ਚਮਨ ਲਾਲ ਹਰਭਜਨ ਸਿੰਘ ਹਲਵਾਰਵੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

Ad Position 21
No active advertisement
ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋ. ਚਮਨ ਲਾਲ ਨੂੰ ਹਰਭਜਨ ਸਿੰਘ ਹਲਵਾਰਵੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ ਉਪ ਕੁਲਪਤੀ ਡਾ. ਜਗਦੀਪ ਸਿੰਘ ਨਾਲ ਡਾ. ਮੋਹਨ ਤਿਆਗੀ ਅਤੇ ਅਧਿਆਪਕ | ਅਜੀਤ ਤਸਵੀਰ <br/> 07-04-2026
ਪਟਿਆਲਾ, 6 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਵਿਪਸਾ ਪੰਜਾਬੀ ਸਾਹਿਤ ਅਕਾਦਮੀ ਆਸਟਰੇਲੀਆ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਹਰਭਜਨ ਸਿੰਘ ਹਲਵਾਰਵੀ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ ਦੌਰਾਨ ਪ੍ਰੋ. ਚਮਨ ਲਾਲ ਨੂੰ ਹਰਭਜਨ ਸਿੰਘ ਹਲਵਾਰਵੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਡਾ. ਜਗਦੀਪ ਸਿੰਘ ਨੇ ਡਾ. ਚਮਨ ਲਾਲ ਦਾ 21 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਸਨਮਾਨ ਚਿੰਨ ਨਾਲ ਸਨਮਾਨ ਕੀਤਾ | ਪ੍ਰੋ. ਚਮਨ ਲਾਲ ਇਸ ਤੋਂ ਪਹਿਲਾਂ ਵੀ ਕਈ ਵੱਕਾਰੀ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ | ਡਾ. ਜਗਦੀਪ ਸਿੰਘ ਨੇ ਹਰਭਜਨ ਸਿੰਘ ਹਲਵਾਰਵੀ ਦੇ ਸਾਹਿਤ ਅਤੇ ਸੰਪਾਦਕੀ ਦੀ ਸਰਾਹਨਾ ਕਰਦਿਆਂ ਉਹਨਾਂ ਨੂੰ ਇੱਕ ਵਿਲੱਖਣ ਸ਼ਖਸ਼ੀਅਤ ਦੱਸਿਆ |ਇਸ ਸਮਾਗਮ ਦੀ ਪ੍ਰਧਾਨਗੀ ਡਾ. ਭੀਮਇੰਦਰ ਸਿੰਘ, ਡਾ. ਸੁਰਜੀਤ ਸਿੰਘ ਭੱਟੀ, ਡਾ. ਨਵਤੇਜ ਸਿੰਘ ਅਤੇ ਸ਼੍ਰੀਮਤੀ ਪਿ੍ਤਪਾਲ ਕੌਰ ਨੇ ਕੀਤੀ | ਸਮਾਗਮ ਦੀ ਸ਼ੁਰੂਆਤ ਕਵਿਤਾ ਦਰਬਾਰ ਨਾਲ ਹੋਈ ਇਸ ਉਪਰੰਤ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਮੋਹਨ ਤਿਆਗੀ ਵੱਲੋਂ ਪੰਜਵਾਂ ਰਤਨ ਸਿੰਘ ਹਲਵਾਰਾ ਯਾਦਗਾਰੀ ਭਾਸ਼ਣ ਦਿੱਤਾ ਗਿਆ | ਇਸ ਭਾਸ਼ਣ ਦੌਰਾਨ ਡਾ. ਤਿਆਗੀ ਨੇ ਮਨਸੂਈ ਬੁੱਧੀ ਦੇ ਦੌਰ ਵਿੱਚ ਮਨੁੱਖੀ ਚਿੰਤਨ ਮੰਥਨ ਦੀ ਪ੍ਰਸੰਗਿਕਤਾ ਤੇ ਜੋਰ ਦਿੰਦਿਆਂ ਮਨਸੂਈ ਖੇਤਰ ਵਿੱਚ ਦਰਪੇਸ਼ ਚੁਣੌਤੀਆਂ ਅਤੇ ਵੰਗਾਰਾਂ ਦੀ ਗੱਲ ਕੀਤੀ | ਉਹਨਾਂ ਨੇ ਇਸ ਖੇਤਰ ਵਿੱਚ ਕੰਮ ਕਰ ਰਹੇ ਵਿਸ਼ੇਸ਼ਗਾ ਦੀ ਨੈਤਿਕਤਾ ਤੇ ਵਧੇਰੇ ਬਲ ਦਿੱਤਾ | ਡਾ. ਨਵਤੇਜ ਸਿੰਘ ਨੇ ਡਾ. ਹਰਭਜਨ ਸਿੰਘ ਹਲਵਾਰਵੀ ਦੇ ਨਿਜੀ ਜੀਵਨ ਅਕੀਦਿਆਂ ਅਤੇ ਸਾਹਿਤ ਸੰਸਾਰ ਬਾਰੇ ਗਹਿਰੀ ਸਾਂਝ ਪਾਈ | ਹਲਵਾਰਵੀ ਦੀ ਧਰਮ ਪਤਨੀ ਸ਼੍ਰੀਮਤੀ ਪਿ੍ਤਪਾਲ ਕੌਰ ਨੇ ਉਨਾਂ ਨੂੰ ਇੱਕ ਸਹਿਜ ਸ਼ਖਸ਼ੀਅਤ ਦੱਸਿਆ | ਡਾਇਰੈਕਟਰ ਯੂਥ ਵੈਲਫੇਅਰ ਵਿਭਾਗ ਡਾ. ਭੀਮਇੰਦਰ ਸਿੰਘ ਨੇ ਸਮਾਗਮ ਨੂੰ ਸੁਚੱਜੀ ਅਗਵਾਈ ਦਿੱਤੀ | ਇਸ ਮੌਕੇ ਡਾ. ਸੁਰਜੀਤ ਸਿੰਘ ਭੱਟੀ, ਡਾ. ਅਰਵਿੰਦਰ ਕੌਰ ਕਾਕੜਾ ਨੇ ਵੀ ਵਿਚਾਰ ਸਾਂਝੇ ਕੀਤੇ | ਇਸ ਮੌਕੇ ਡਾ. ਕਵਰ ਜਸਵਿੰਦਰ ਪਾਲ ਸਿੰਘ, ਧਰਮ ਕਮੇਆਣਾ, ਅਮਰਜੀਤ ਕਸਕ,ਡਾ. ਵੀਰਪਾਲ ਕੌਰ, ਡਾ. ਜਸਵੀਰ ਕੌਰ, ਪ੍ਰੋ. ਪਰਮਜੀਤ ਕੌਰ, ਡਾ. ਅਜੈ ਵਰਮਾ, ਬਿਕਰ ਸਿੰਘ ਸੋਹੀ, ਬਲਜੀਤ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਉਤਸ਼ਾਹ ਨਾਲ ਰੈਲੀ 'ਚ ਪਹੁੰਚਣ ਲਈ ਸਭਨਾਂ ਦਾ ਬਹੁਤ ਧੰਨਵਾਦ-ਅਮਿਤ ਸਿੰਘ ਰਾਠੀ ਅਗਲੀ ਖ਼ਬਰ ਡਾ. ਧਰਮਵੀਰ ਗਾਂਧੀ ਨਾਲ ਹੈਰੀ ਮਾਨ ਵਲੋਂ ਮੁਲਾਕਾਤ, ਲੋਕ ਸਭਾ ਫ਼ੰਡ ਸੰਬੰਧੀ ਵਿਚਾਰ ਵਟਾਂਦਰਾ
Ad Position 24