ਨਾਭਾ, 7 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨਾਭਾ ਵਲੋਂ ਪੁਲਿਸ ਦੀ ਬਿਲਡਿੰਗ ਵਿਚ ਸਥਿਤ ਆਪਣੇ ਦਫ਼ਤਰ ਵਿਚ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਇਸ ਸਾਲਾਨਾ ਸਮਾਗਮ ਦੌਰਾਨ ਸਾਬਕਾ ਐੱਸ.ਪੀ. ਹੰਸ ਰਾਜ, ਦੀਪਕ ਰਾਏ, ਰਾਜੇਸ਼ ਮੱਟੂ, ਸਾਬਕਾ ਇੰਸਪੈਕਟਰ ਧਰਮ ਦੇਵ, ਮੋਹਨ ਸਿੰਘ, ਜੈ ਗੋਪਾਲ, ਸਾਧਾ ਸਿੰਘ, ਬਲਜਿੰਦਰ ਕੁਮਾਰ, ਦਰਸ਼ਨ ਸਿੰਘ, ਰਾਮ ਸਿੰਘ, ਕੁਲਵੰਤ ਸਿੰਘ, ਗਿਆਨ ਸਿੰਘ, ਕਰਮਜੀਤ ਸਿੰਘ, ਸੁਖਦਰਸ਼ਨ ਸਿੰਘ, ਦਰਬਾਰਾ ਸਿੰਘ, ਸ਼ਿਵਦੇਵ ਸਿੰਘ ਚਿਗਲ ਸਮੇਤ 100 ਦੇ ਕਰੀਬ ਪੁਲਿਸ ਪੈਨਸ਼ਨਰ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ, ਭੋਗ ਉਪਰੰਤ ਸਾਲ 2026-2027 ਲਈ ਐਸੋਸੀਏਸ਼ਨ ਦੇ ਚੇਅਰਮੈਨ, ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਦੌਰਾਨ ਸਰਬਸੰਮਤੀ ਨਾਲ ਇੰਸਪੈਕਟਰ ਧਰਮ ਦੇਵ ਨੂੰ ਪ੍ਰਧਾਨ, ਰਾਮ ਸਿੰਘ ਕਕਰਾਲਾ ਨੂੰ ਵਾਈਸ ਪ੍ਰਧਾਨ, ਬਾਬੂ ਸਿੰਘ ਬਿਨਾਂਹੇੜੀ ਨੂੰ ਚੇਅਰਮੈਨ, ਦਰਬਾਰਾ ਸਿੰਘ ਬਨੇਰਾ ਜਰਨਲ ਸਕੱਤਰ, ਰਾਜਿੰਦਰਪਾਲ ਕੈਸ਼ੀਅਰ, ਸੁਖਦਰਸ਼ਨ ਸਿੰਘ ਦਫ਼ਤਰ ਇੰਚਾਰਜ, ਦੌਲਤ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ | ਮੋਹਨ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਲੋਕ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦਾ ਅਹਿਦ ਲਿਆ ਗਿਆ ਹੈ |