ਭਾਦਸੋਂ, 7 ਅਪ੍ਰੈਲ (ਪ੍ਰਦੀਪ ਦੰਦਰਾਲਾ)-ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਉਪਰੰਤ ਸਕੂਲ ਮੁਖੀ ਬੇਅੰਤ ਸਿੰਘ ਵਲੋਂ ਸਮਾਗਮ 'ਚ ਪਹੁੰਚੇ ਸਿੱਖਿਆ ਅਧਿਕਾਰੀ, ਗ੍ਰਾਮ ਪੰਚਾਇਤ, ਪਤਵੰਤੇ ਸੱਜਣ ਤੇ ਮਾਪਿਆਂ ਦਾ ਸੁਆਗਤ ਕੀਤਾ ਗਿਆ | ਪੰਜਵੀਂ ਜਮਾਤ ਦੇ ਵਿਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਸਟੇਜ ਦੀ ਕਾਰਵਾਈ ਸਕੂਲ ਅਧਿਆਪਕ ਸਤਵੀਰ ਸਿੰਘ ਨੇ ਸ਼ੁਰੂ ਕਰਦਿਆਂ ਸਕੂਲ ਦੀ ਸਲਾਨਾ ਰਿਪੋਰਟ ਸਾਰਿਆਂ ਨਾਲ਼ ਸਾਂਝੀ ਕਰਦਿਆਂ ਸਕੂਲ ਦੀਆਂ ਤਰੱਕੀਆਂ ਬਾਰੇ ਸਭ ਨੂੰ ਜਾਣੂੰ ਕਰਵਾਇਆ | ਇਸ ਮੌਕੇ ਜਗਜੀਤ ਸਿੰਘ ਬੀ.ਪੀ.ਈ.ਓ. ਭਾਦਸੋਂ-2 ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਸ ਤਰ੍ਹਾਂ ਪ੍ਰਾਈਵੇਟ ਸਕੂਲ ਲੋਕਾਂ ਦੀ ਲੁੱਟ ਕਰ ਰਹੇ ਹਨ | ਸਰਕਾਰੀ ਸਕੂਲਾਂ ਚ ਵਿਭਾਗ, ਸਰਕਾਰ ਵਲੋਂ ਬੱਚਿਆਂ ਦੇ ਸਰਵ ਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ | ਜ਼ਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ ਵਲੋਂ ਲੋਕਾਂ ਨਾਲ ਵਿਚਾਰ ਸਾਂਝੇ ਕਰਦੇ ਦੱਸਿਆ ਕਿ ਬੱਚੇ ਦੀ ਜ਼ਿੰਦਗੀ ਵਿਚ ਪ੍ਰਾਇਮਰੀ ਸਿੱਖਿਆ ਦਾ ਬਹੁਤ ਅਹਿਮ ਯੋਗਦਾਨ ਹੁੰਦਾ ਹੈ | ਸਰਕਾਰੀ ਸਕੂਲ ਇਸ ਯੋਗਦਾਨ ਵਿੱਚ ਅਹਿਮ ਰੋਲ ਨਿਭਾਉਂਦੇ ਹਨ | ਇਸ ਉਪਰੰਤ ਪੰਚਾਇਤ ਮੈਂਬਰ ਬੇਅੰਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਇਹ ਸਕੂਲ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿਚ ਤਰੱਕੀਆਂ ਕਰ ਰਿਹਾ ਹੈ | ਜਿਸ ਨੂੰ ਦੇਖਦੇ ਹੋਏ ਪੰਚਾਇਤ ਵਲੋਂ ਸਕੂਲ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ | ਇਸ ਮੌਕੇ ਨੰਬਰਦਾਰ ਗੁਰਦੀਪ ਸਿੰਘ, ਸਰਪੰਚ ਬੇਅੰਤ ਕੌਰ, ਮੈਂਬਰ ਮਨਦੀਪ ਕੌਰ, ਡਾਕਟਰ ਬੇਅੰਤ ਸਿੰਘ, ਚੇਅਰਮੈਨ ਭਗਵੰਤ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ ਬਿੱਲੂ, ਜਗਤਾਰ ਸਿੰਘ ਜੱਗੀ, ਜਤਿੰਦਰ ਕੁਮਾਰ ਬੰਟੀ, ਤਰਲੋਚਨ ਸਿੰਘ ਬੱਬੂ, ਅੰਮਿ੍ਤ ਸਿੰਘ, ਜਗਰੂਪ ਸਿੰਘ, ਪਿ੍ਥੀ ਸਿੰਘ, ਸਮੂਹ ਸੀ.ਐੱਚ.ਟੀ. ਗੁਰਪ੍ਰੀਤ ਸਿੰਘ, ਰਮਨਜੀਤ ਕੌਰ, ਸਤਨਾਮ ਸਿੰਘ, ਬੀ.ਆਰ.ਸੀ. ਜਸਵਿੰਦਰ ਸਿੰਘ, ਗੁਰਮੀਤ ਸਿੰਘ ਨਿਰਮਾਣ, ਮੇਜਰ ਖਾਂ, ਪ੍ਰਗਟ ਸਿੰਘ, ਸਕੂਲ ਅਧਿਆਪਕ ਰਛਪਾਲ ਸਿੰਘ ਅੱਚਲ ਸਮੂਹ ਮਾਪੇ ਅਤੇ ਪਿੰਡ ਵਾਸੀ ਹਾਜ਼ਰ ਸਨ |