29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸੰਕਟ ਦੇ ਸਮੇਂ ਅਕਾਲੀ ਦਲ ਵਲੋਂ ਪਹਿਰੇਦਾਰ ਬਣਨ ਦਾ ਫੈਸਲਾ ਸ਼ਲਾਘਾਯੋਗ-ਤੇਜਿੰਦਰਪਾਲ ਸਿੰਘ ਸੰਧੂ

Ad Position 21
No active advertisement
ਅਜੀਤ ਡੈਸਕ 09-04-2026
ਭੁੱਨਰਹੇੜੀ, 8 ਅਪ੍ਰੈਲ (ਧਨਵੰਤ ਸਿੰਘ)-ਪੰਜਾਬ ਵਿਚ ਬੇਮÏਸਮੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਬਣੇ ਸੰਕਟਮਈ ਹਾਲਾਤ ਵਿਚ ਕਿਸਾਨੀ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ¢ ਖੇਤਾਂ ਵਿਚ ਪੱਕੀ ਖੜ੍ਹੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਕਈ ਥਾਵਾਂ 'ਤੇ ਫਸਲ ਡਿਗ ਗਈ ਹੈ ਅਤੇ ਪਾਣੀ ਖੜ੍ਹਣ ਕਾਰਨ ਗੁਣਵੱਤਾ ਵੀ ਘੱਟ ਗਈ ਹੈ¢ ਇਸ ਨਾਲ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ¢ ਇਸ ਮÏਕੇ ਐਸ.ਐਸ. ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ, ਸਗੋਂ ਅਕਾਲੀ ਦਲ ਦੇ ਸਿਧਾਂਤਾਂ ਅਨੁਸਾਰ ਸੇਵਾ ਅਤੇ ਸਾਥ ਨਿਭਾਉਣ ਦਾ ਹੈ¢ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮੁਸੀਬਤ ਦੇ ਵੇਲੇ ਲੋਕਾਂ ਦੇ ਨਾਲ ਖੜਿ੍ਹਆ ਹੈ¢ ਇਸ ਵਾਰ ਵੀ ਪਾਰਟੀ ਵਰਕਰਾਂ ਨੂੰ ਪੀੜਤ ਕਿਸਾਨਾਂ ਅਤੇ ਆਮ ਲੋਕਾਂ ਦੀ ਮਦਦ ਲਈ ਅੱਗੇ ਆਉਣਗੇ¢ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਿਆ ਗਿਆ ਫੈਸਲਾ ਸਹੀ ਅਤੇ ਦਰੁਸਤ ਹੈ¢ ਉਨ੍ਹਾਂ ਕਿਹਾ ਕਿ ਹਰ ਵਰਕਰ ਆਪਣਾ ਫਰਜ ਪਛਾਣ ਦਾ ਹੋਇਆ ਰਾਹਤ ਸਹਾਇਤਾ ਕਾਰਜਾਂ ਵਿਚ ਯੋਗਦਾਨ ਪਾਵੇਗਾ ¢ ਸੰਧੂ ਨੇ ਆਖਿਆ ਕਿ ਅਸਲ ਵਿਚ ਅਕਾਲੀ ਸੋਚ ਦੀ ਪਹਿਰੇਦਾਰੀ ਹੈ¢ ਸੰਧੂ ਨੇ ਕਿਹਾ ਕਿ ਅÏਖੇ ਸਮੇਂ ਵਿਚ ਪੰਜਾਬੀ ਹਮੇਸ਼ਾ ਇਕ-ਦੂਜੇ ਦਾ ਸਹਾਰਾ ਬਣਦੇ ਹਨ ਅਤੇ ਇਸ ਵਾਰ ਵੀ ਸਾਂਝੀਵਾਲਤਾ ਨਾਲ ਇਸ ਸੰਕਟ ਦਾ ਸਾਹਮਣਾ ਕੀਤਾ ਜਾਵੇਗਾ¢
Ad Position 22
No active advertisement
ਪਿਛਲੀ ਖ਼ਬਰ ਸੁਨਿਆਰੇ ਦੀ ਦੁਕਾਨ 'ਚੋਂ ਲੱਖਾਂ ਰੁਪਏ ਦੀ ਚਾਂਦੀ ਦੀਆਂ ਮੂਰਤੀਆਂ ਤੇ ਗਹਿਣੇ ਚੋਰੀ ਅਗਲੀ ਖ਼ਬਰ ਗੁਰਦੁਆਰਾ ਮੋਤੀ ਬਾਗ਼ ਸਾਹਿਬ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਥਾ-ਕੀਰਤਨ ਦਰਬਾਰ ਨਾਲ ਸਮਾਪਤ
Ad Position 24