29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਲਈ 76 ਸਾਲਾ ਕੈਪਟਨ ਨੇ ਚਲਾਇਆ ਲੱਖ ਕਿਲੋਮੀਟਰ ਸਾਈਕਲ

Ad Position 21
No active advertisement
ਅਜੀਤ ਡੈਸਕ 09-04-2026
ਪਟਿਆਲਾ, 8 ਅਪ੍ਰੈਲ (ਮਨਦੀਪ ਸਿੰਘ ਖਰੌੜ)-ਫੌਜ ਦੇ ਅਫ਼ਸਰ ਅਤੇ ਜਵਾਨ ਜਿਥੇ ਆਪਣੀ ਸਰੀਰਕ ਰਿਸ਼ਟ ਪੁਸ਼ਟਤਾ ਨਾਲ ਜਾਣੇ ਜਾਂਦੇ ਹਨ ਉੱਥੇ ਹੀ ਸੇਵਾਮੁਕਤ ਹੋਣ ਤੋਂ ਬਾਅਦ ਆਰਮੀ ਅਫ਼ਸਰ ਅਨੁਸ਼ਾਸਨ ਭਰੀ ਜ਼ਿੰਦਗੀ ਨਾਲ ਸਮਾਜ ਲਈ ਵੀ ਪ੍ਰੇਰਨਾ ਸਰੋਤ ਬਣਦੇ ਹਨ | ਜਿਸ ਦੀ ਤਾਜ਼ਾ ਉਦਾਹਰਣ ਪਟਿਆਲਾ ਦੇ ਰਹਿਣ ਵਾਲੇ ਸਾਬਕਾ ਕੈਪਟਨ ਪੀ.ਐਸ. ਬੇਦੀ ਨੇ ਪਿਛਲੇ 7 ਸਾਲਾ ਦੌਰਾਨ ਲੱਖ ਕਿੱਲੋਮੀਟਰ ਸਾਈਕਲ ਚਲਾ ਕੇ ਕਸਰਤ ਰਾਹੀਂ ਪੰਜਾਬੀਆਂ ਨੂੰ ਆਪਣੀ ਸਿਹਤ ਰਿਸ਼ਟ ਪੁਸ਼ਟ ਰੱਖਣ ਦਾ ਸੁਨੇਹਾ ਦਿੱਤਾ | ਇਸ ਸੰਬੰਧੀ ਕੈਪਟਨ ਬੇਦੀ ਨੇ 'ਅਜੀਤ' ਨੂੰ ਦਸਿਆ ਕਿ ਉਹ 76 ਵਰਿ੍ਹਆਂ ਦੇ ਹਨ | ਜਦ ਉਹ 20 ਤੋਂ 40 ਸਾਲਾ ਦੇ ਨੌਜਵਾਨਾਂ ਨੂੰ ਦੇਖਦੇ ਹਨ ਜਿਨ੍ਹਾਂ 'ਚ ਕਈਆਂ ਦੀ ਸਿਹਤ ਐਨੀ ਰਿਸ਼ਟ ਪੁਸ਼ਟ ਨਹੀਂ ਹੁੰਦੀ ਜਿੰਨੀ ਕਿ ਹੋਣੀ ਚਾਹੀਦੀ ਹੈ | ਇਸ ਕਰ ਕੇ ਉਨ੍ਹਾਂ ਸਾਈਕਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਲਈ ਇਹ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ | ਜਿਸ ਤਹਿਤ ਉਨ੍ਹਾਂ ਨੂੰ ਵੱਡੇ ਪੱਧਰ 'ਤੇ ਆਮ ਲੋਕੀਂ ਅਤੇ ਕਈ ਸਾਈਕਲ ਗਰੁੱਪਾਂ ਨੇ ਵੀ ਉਨ੍ਹਾਂ ਨੂੰ ਆਪਣੇ ਗਰੁੱਪ 'ਚ ਸ਼ਾਮਿਲ ਕਰਨ ਦੀ ਆਪਣੀ ਪਹੁੰਚ ਵੀ ਕੀਤੀ ਪਰ ਉਹ ਅਕਸਰ ਇਕੱਲੇ ਹੀ ਸਾਈਕਲ ਚਲਾਉਂਦੇ ਹਨ ਕਿਉਂਕਿ ਪਿੰਡਾਂ ਅਤੇ ਸ਼ਹਿਰਾਂ 'ਚ ਜਾ ਕੇ ਉਥੋਂ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ ਕਿ ਉਹ ਕਿਸੇ ਵੀ ਉਮਰ ਦੇ ਪੜਾਅ 'ਚ ਪਹੁੰਚ ਕੇ ਕਸਰਤ ਰਾਹੀਂ ਸਰੀਰ ਨੂੰ ਨਰੋਆ ਬਣਾ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਭੁੱਕੀ ਚੂਰਾ ਸਮੇਤ ਕਾਬੂ, ਪਰਚਾ ਦਰਜ ਅਗਲੀ ਖ਼ਬਰ ਸੁਖਬੀਰ ਨੇ ਐਡਵੋਕੇਟ ਰੂਬਲ ਚਹਿਲ ਨੂੰ ਦਿੱਤਾ ਥਾਪੜਾ
Ad Position 24