27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਵੀਹ ਵਰਿ੍ਹਆਂ ਤੋਂ ਅਲੀਵਾਲ ਸਟੇਡੀਅਮ ਖਿਡਾਰੀਆਂ ਲਈ ਵਰਦਾਨ, ਪਰ ਖੇਡ ਵਿਭਾਗ ਨਾ ਪੁੱਛੇ ਬਾਤ

Ad Position 21
No active advertisement
ਹਲਕਾ ਸਨੌਰ ਅੰਦਰ ਪਿੰਡ ਅਲੀਵਾਲ ਬਣਿਆ ਸਟੇਡੀਅਮ | ਅਜੀਤ ਤਸਵੀਰ <br/> 10-04-2026
ਭੁੱਨਰਹੇੜੀ, 9 ਅਪ੍ਰੈਲ (ਧਨਵੰਤ ਸਿੰਘ)-ਹੁਸੈਨਪੁਰ, ਐਨ.ਆਰ.ਆਈਜ ਤੇ ਸਮਾਜਿਕ ਸੰਸਥਾਵਾਂ ਵਲੋਂ ਪਿੰਡ ਅਲੀਵਾਲ ਵਿਚ ਪਿਛਲੇ ਲਗਭਗ ਵੀਹ ਵਰਿ੍ਹਆਂ ਤੋਂ ਇਲਾਕੇ ਦੇ ਖਿਡਾਰੀਆਂ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀਆਂ ਹਨ | ਜਿਸ ਦੇ ਫਲਸਰੂਪ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਲਗਾਤਾਰ ਵਧ ਰਿਹਾ ਹੈ | ਸੰਨ 2006 'ਚ ਇੱਥੋਂ ਦੇ ਵਸਨੀਕ ਸੁਰਜੀਤ ਸਿੰਘ ਮੱਲੀ ਵਲੋਂ ਨਵਾ ਕਲੱਬ ਬਣਾਇਆ ਸੀ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲਗਭਗ ਤਿੰਨ ਕੁ ਏਕੜ ਜ਼ਮੀਨ ਸਟੇਡੀਅਮ ਵਾਸਤੇ ਲੈ ਲਈ ਸੀ | ਉਨ੍ਹਾਂ ਦੇ ਵਿਦੇਸ਼ ਜਾਣ ਤੋਂ ਬਾਅਦ ਪੰਜ-ਆਬ ਸੇਵਾ ਮੰਚ ਦੇ ਚੇਅਰਮੈਨ ਕੁਲਜੀਤ ਸਿੰਘ ਮੱਲੀ ਨੇ ਵੱਖ-ਵੱਖ ਸਰਪੰਚਾਂ, ਕਲੱਬ ਪ੍ਰਧਾਨ ਨਾਲ ਤਾਲਮੇਲ ਬਣਾ ਕੇ ਇਸ ਮੈਦਾਨ ਨੂੰ ਪ੍ਰਫੁੱਲਿਤ ਕਰਨ ਲਈ ਯੋਗਦਾਨ ਪਾਇਆ ਜਾ ਰਿਹਾ ਹੈ, ਸਰਕਾਰ ਵਲੋਂ ਤਤਕਾਲੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ, ਸਾਬਕਾ ਚੇਅਰਮੈਨ ਤੇਜਿੰਦਰ ਪਾਲ ਸਿੰਘ ਸੰਧੂ ਤੋਂ ਇਲਾਵਾ ਮੌਜੂਦਾ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ, ਸ਼ਹੀਦ ਊਧਮ ਸਿੰਘ ਕਲੱਬ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਆਦਿ ਤੋਂ ਸਹਿਯੋਗ ਨਾਲ ਫ਼ੰਡ ਪ੍ਰਾਪਤ ਕੀਤੇ | ਇਸ ਖੇਡ ਮੈਦਾਨ ਵਿਚ ਲਗਾਤਾਰ ਵੀਹ ਸਾਲਾਂ ਤੋਂ ਟੂਰਨਾਮੈਂਟ ਕਰਵਾਏ ਜਾਦੇ ਹਨ | ਇਸ ਤੋਂ ਇਲਾਵਾ ਲੜਕੀਆਂ ਦੀਆਂ ਟੀਮਾਂ ਦੇ ਨੈਸ਼ਨਲ ਮੁਕਾਬਲੇ ਕਰਵਾਏ ਗਏ ਸਨ, ਸਮੇਂ-ਸਮੇਂ 'ਤੇ ਕਬੱਡੀ ਟਰੇਨਿੰਗ ਕੈਂਪ ਵੀ ਲਗਾਏ ਜਾਦੇ ਰਹੇ | ਖਿਡਾਰੀਆ ਲਈ ਪ੍ਰਬੰਧਕਾਂ ਵਲੋਂ ਪਿੰਡ, ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਜਾਦਾ ਹੈ | ਇਸ ਦੇ ਬਾਵਜੂਦ, ਇਹ ਸਟੇਡੀਅਮ ਲੰਬੇ ਸਮੇਂ ਤੋਂ ਖੇਡ ਵਿਭਾਗ ਦੀ ਅਣਦੇਖੀ ਦਾ ਸ਼ਿਕਾਰ ਬਣਿਆ ਹੋਇਆ ਹੈ |
ਵਿਭਾਗ ਵਲੋਂ ਨਾ ਤਾਂ ਮੈਦਾਨ ਲਈ ਮਦਦ ਦਿੱਤੀ ਗਈ ਅਤੇ ਨਾ ਹੀ ਕਦੇ ਮੌਕੇ 'ਤੇ ਆ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਹੈ | ਇਸ ਕਾਰਨ ਬੁਨਿਆਦੀ ਸਹੂਲਤਾਂ ਦੀ ਘਾਟ ਅਜੇ ਵੀ ਸਪਸ਼ਟ ਤੌਰ 'ਤੇ ਮਹਿਸੂਸ ਕੀਤੀ ਜਾਂਦੀ ਹੈ | ਰੋਜ਼ਾਨਾ ਖਿਡਾਰੀ ਇਸ ਮੈਦਾਨ ਵਿਚ ਪ੍ਰੈਕਟਿਸ ਕਰਨ ਆਉਂਦੇ ਹਨ | ਲੋਕਾਂ ਦੀ ਮੰਗ ਹੈ ਕਿ ਇਸ ਸਟੇਡੀਅਮ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਨੌਜਵਾਨਾਂ ਨੂੰ ਆਪਣਾ ਤਜਰਬਾ ਨਿਖਾਰਨ ਲਈ ਯੋਗ ਮਾਹੌਲ ਮਿਲ ਸਕੇ | ਖਿਡਾਰੀਆਂ ਲਈ ਲੋੜੀਂਦੇ ਕੋਚ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ | ਖੇਡ ਸਟੇਡੀਅਮ ਅਲੀਵਾਲ ਦੇ ਮੌਜੂਦਾ ਹਾਲਾਤ ਬਾਰੇ ਜਦੋਂ ਜ਼ਿਲ੍ਹਾ ਸਪੋਰਟਸ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨਾਲ ਫ਼ੋਨ 'ਤੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਮੈ ਵੀ ਖਿਡਾਰੀ ਹਾਂ, ਮੇਰੇ ਹੁਣ ਧਿਆਨ 'ਚ ਆ ਗਿਆ ਹੈ, ਜਲਦੀ ਸਟੇਡੀਅਮ ਦਾ ਦੌਰਾ ਕਰਾਂਗਾ | ਖਿਡਾਰੀਆਂ ਅਤੇ ਪ੍ਰਬੰਧਕਾਂ ਨਾਲ ਤਾਲਮੇਲ ਬਣਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਦੇਵੀਗੜ੍ਹ ਤੇ ਦੁਧਨਸਾਧਾਂ ਮੰਡੀਆਂ 'ਚ ਕਣਕ ਦੀ ਖ਼ਰੀਦ ਦੀ ਸ਼ੁਰੂਆਤ ਅਗਲੀ ਖ਼ਬਰ ਹਰਚੰਦ ਸਿੰਘ ਬਰਸਟ ਨੇ ਸਮਾਣਾ ਦੀ ਅਨਾਜ ਮੰਡੀ ਵਿਖੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ
Ad Position 24