27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਿਹਤ ਮੰਤਰੀ ਨੇ ਧਰਨਾ ਦੇ ਰਹੀਆਂ ਨਰਸਾਂ ਨੂੰ ਕੰਮ 'ਤੇ ਆਉਣ ਦੀ ਕੀਤੀ ਅਪੀਲ

Ad Position 21
No active advertisement
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ | ਅਜੀਤ ਤਸਵੀਰ <br/> 10-04-2026
ਪਟਿਆਲਾ, 9 ਅਪ੍ਰੈਲ (ਮਨਦੀਪ ਸਿੰਘ ਖਰੌੜ)-2 ਹਫ਼ਤਿਆਂ ਤੋਂ ਕੇਂਦਰ ਦੇ ਗਰੇਡ ਪੇ ਸਕੇਲ ਦੇ ਆਧਾਰ 'ਤੇ ਆਪਣੀ ਤਨਖ਼ਾਹ ਵਧਾਉਣ ਦੀ ਮੰਗ ਕਰ ਰਹੀਆਂ ਰਾਜਿੰਦਰਾ ਹਸਪਤਾਲ ਦੀਆਂ ਨਰਸਾਂ ਸੰਬੰਧੀ ਟਿੱਪਣੀ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਧਰਨਾਕਾਰੀਆਂ ਨੂੰ ਕੰਮ 'ਤੇ ਮੁੜਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਇਸ ਮਸਲੇ ਸੰਬੰਧੀ ਕੁਝ ਭਰਤੀਆਂ ਹੋਈਆਂ ਸੀ ਪਰ ਉਹ ਕੇਵਲ ਸਿਹਤ ਵਿਭਾਗ 'ਚ ਕੇਂਦਰ ਦੇ ਆਧਾਰ 'ਤੇ ਤਨਖ਼ਾਹ 'ਚ ਤਬਦੀਲੀਆਂ ਨਹੀਂ ਕਰ ਸਕਦੇ ਕਿਉਂਕਿ ਬਾਕੀ ਸਾਰੇ ਵਿਭਾਗਾਂ 'ਚ ਵੀ ਇਹੋ ਕੁਝ ਕਰਨਾ ਪਵੇਗਾ | ਫਿਲਹਾਲ ਪੰਜਾਬ ਸਰਕਾਰ ਇਸ ਸੰਬੰਧੀ ਹਾਲੇ ਵਿਚਾਰ ਵਟਾਂਦਰਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਨਰਸਾਂ ਕੰਮ 'ਤੇ ਵਾਪਸ ਨਹੀਂ ਮੁੜੀਆਂ ਤਾਂ ਟਰੇਨਿੰਗ ਕਰਦੀਆਂ ਨਰਸਾਂ ਨੂੰ ਉਨ੍ਹਾਂ ਦੀ ਥਾਂ 'ਤੇ ਰੱਖਿਆ ਜਾਵੇਗਾ | ਜਿੰਨਾ ਚਿਰ ਨਰਸਾਂ ਗੈਰਹਾਜ਼ਰ ਰਹਿਣਗੀਆਂ ਉਨ੍ਹਾਂ ਦੀ ਤਨਖ਼ਾਹ ਵੀ ਕੱਟੀ ਜਾਵੇਗੀ | ਸਿਹਤ ਮੰਤਰੀ ਨੇ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਕੁਝ ਨਰਸਾਂ ਨੇ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ | ਉਨ੍ਹਾਂ ਕਿਹਾ ਕਿ ਜੇਕਰ ਨਰਸਾਂ ਹਸਪਤਾਲ ਦੇ ਕੰਮ ਕਾਰ 'ਚ ਵਿਘਨ ਪਾਉਣਗੀਆਂ ਅਤੇ ਕਿਸੇ ਮਰੀਜ਼ ਦਾ ਨੁਕਸਾਨ ਹੁੰਦਾ ਹੈ ਤਾਂ ਨਰਸਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੀਆਂ
Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਕੌਰ ਬਲਾਕ ਮਹਿਲਾ ਪ੍ਰਧਾਨ ਦਿਹਾਤੀ ਨਾਭਾ ਨਿਯੁਕਤ ਅਗਲੀ ਖ਼ਬਰ ਸੜਕ ਹਾਦਸੇ 'ਚ ਮੌਤ— ਪਰਚਾ ਦਰਜ
Ad Position 24