27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸੜਕ ਹਾਦਸੇ 'ਚ ਮੌਤ— ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 10-04-2026
ਰਾਜਪੁਰਾ, 9 ਅਪ੍ਰੈਲ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਸੜਕ ਹਾਦਸੇ 'ਚ ਮੌਤ ਹੋ ਜਾਣ ਦੇ ਦੋਸ਼ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਜਤਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਭੱਪਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੁੱਦਈ ਦਾ ਚਾਚਾ ਗੁਰਨੇਕ ਸਿੰਘ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ | ਜਦ ਉਹ ਹਿੰਦੁਸਤਾਨ ਯੂਨੀਲਿਵਰ ਨੇੜੇ ਪੁੱਜਾ ਤਾਂ ਕਥਿਤ ਦੋਸ਼ੀ ਨੇ ਆਪਣਾ ਛੋਟਾ ਟਰੱਕ ਲਿਆ ਕੇ ਗੁਰਨੇਕ ਸਿੰਘ ਦੇ ਮੋਟਰ ਸਾਈਕਲ ਵਿਚ ਮਾਰਿਆ | ਜਿਸ ਕਾਰਨ ਗੁਰਨੇਕ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ | ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਉਸ ਦੀ ਮੌਕੇ ਹੀ ਮੌਤ ਹੋ ਗਈ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਨਾ ਮਾਲੂਮ ਡਰਾਈਵਰ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਿਹਤ ਮੰਤਰੀ ਨੇ ਧਰਨਾ ਦੇ ਰਹੀਆਂ ਨਰਸਾਂ ਨੂੰ ਕੰਮ 'ਤੇ ਆਉਣ ਦੀ ਕੀਤੀ ਅਪੀਲ ਅਗਲੀ ਖ਼ਬਰ ਸਰਕਾਰ ਵਲੋਂ ਮਿ੍ਤਕ ਦੇ ਲੜਕੇ ਨੂੰ ਨੌਕਰੀ, ਤਿੰਨ ਲੱਖ ਦੀ ਮਾਲੀ ਮਦਦ ਕਰਨ 'ਤੇ ਪਰਿਵਾਰ ਨੇ ਕੀਤਾ ਸਸਕਾਰ
Ad Position 24