ਪਟਿਆਲਾ, 9 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ 2027 ਸੰਬੰਧੀ ਫੀਲਡ ਟ੍ਰੇਨਰਾਂ ਦੀ ਮਿਤੀ 30 ਮਾਰਚ ਤੋਂ 09 ਅਪ੍ਰੈਲ 2026 ਤੱਕ 6 ਦਿਨਾਂ ਦੀ ਟ੍ਰੇਨਿੰਗ ਵਰਕਸ਼ਾਪ ਡਿਪਟੀ ਕਮਿਸ਼ਨਰ,-ਕਮ-ਪਿੰਸੀਪਲ ਸੈਸੰਜ ਅਫ਼ਸਰ ਪਟਿਆਲਾ ਅਤੇ ਕਮਿਸ਼ਨਰ, ਨਗਰ ਨਿਗਮ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਹੈ¢ ਇਸ ਟ੍ਰੇਨਿੰਗ ਵਿਚ ਜਨਗਣਨਾ ਵਿਭਾਗ ਵਲੋਂ ਮਿਸ ਨਿਧੀ, ਸਟੈਟਿਸਟਿਕਲ ਇੰਨਵੈਸਟੀਗੇਟਰ ਗ੍ਰੇਡ-99 ਅਤੇ ਜ਼ਿਲ੍ਹਾ ਪਟਿਆਲਾ ਵਿਖੇ 2 ਮਾਸਟਰ ਟ੍ਰੇਨਰ ਨਿਸ਼ੂ ਸ਼ਰਮਾ, ਸੀਨੀਅਰ ਸਿਸਟਮ ਐਨਾਲਿਸਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਡਾ. ਜਗਦੀਪ ਸਿੰਘ, ਸਹਾਇਕ ਪ੍ਰੋਫੈਸਰ, ਸਰਕਾਰੀ ਕਾਲਜ (ਲੜਕੀਆਂ), ਪਟਿਆਲਾ ਵਲੋਂ 60 ਫੀਲਡ ਟ੍ਰੇਨਰਾਂ ਨੂੰ 30-30 (ਦੋ ਬੈਚਾਂ) 'ਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ¢ ਸੈਸੰਜ-2027 ਅਧੀਨ ਜ਼ਿਲ੍ਹਾ ਪਟਿਆਲਾ ਵਿਚ ਰੱਖੇ ਗਏ ਕੁੱਲ 60 ਫੀਲਡ ਟ੍ਰੇਨਰਾਂ ਵਿਚੋਂ 48 ਫੀਲਡ ਟ੍ਰੇਨਰ ਡਿਪਟੀ ਕਮਿਸ਼ਨਰ ਵਲੋਂ ਅਤੇ 12 ਫੀਲਡ ਟ੍ਰੇਨਰ ਕਮਿਸ਼ਨਰ, ਨਗਰ ਨਿਗਮ, ਪਟਿਆਲਾ ਵਲੋਂ ਨਿਯੁਕਤ ਕੀਤੇ ਗਏ ਹਨ¢ ਇਨ੍ਹਾਂ ਫੀਲਡ ਟ੍ਰੇਨਰਾਂ ਵੱਲੋਂ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੂੰ ਤਹਿਸੀਲ/ਚਾਰਜ ਪੱਧਰ 'ਤੇ ਟ੍ਰੇਨਿੰਗ ਦਿੱਤੀ ਜਾਣੀ ਹੈ¢ ਇਨ੍ਹਾਂ ਫੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਦੇਣ ਲਈ ਦੋ ਬੈਚ ਬਣਾਏ ਗਏ ਹਨ ਤੇ ਪਹਿਲੇ ਬੈਚ ਨੂੰ 30 ਮਾਰਚ ਤੋਂ 2 ਅਪ੍ਰੈਲ 2026 ਤੱਕ ਤੇ ਦੂਜੇ ਬੈਚ ਨੂੰ 6 ਅਪ੍ਰੈਲ ਤੋਂ 9 ਅਪ੍ਰੈਲ 2026 ਤੱਕ ਦਫ਼ਤਰ ਨਗਰ ਨਿਗਮ, ਪਟਿਆਲਾ ਵਿਖੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ¢ ਜ਼ਿਲ੍ਹਾ ਪਟਿਆਲਾ ਵਿਖੇ ਸੈਸੰਜ-2027 ਦੇ ਕੰਮ ਲਈ ਰੱਖੇ ਗਏ ਮਾਸਟਰ ਟ੍ਰੇਨਰਾਂ ਵਲੋਂ ਟ੍ਰੇਨਿੰਗ ਦÏਰਾਨ ਦੱਸਿਆ ਗਿਆ ਕਿ ਪਹਿਲੀ ਵਾਰ ਇਹ ਜਨਗਣਨਾ ਡਿਜ਼ੀਟਲ ਮੋਡ ਵਿੱਚ ਕੀਤੀ ਜਾਵੇਗੀ¢ ਉਨ੍ਹਾਂ ਦੱਸਿਆ ਕਿ ਇਸ ਜਨਗਣਨਾ ਵਿਚ 'ਸੈਲਫ ਇਨੁਮੀਰੇਸ਼ਨ' ਦੇ ਕੰਮ ਵਜੋਂ ਪਹਿਲ ਕੀਤੀ ਗਈ¢ ਜਿਸ ਵਿਚ ਕੋਈ ਵੀ ਨਾਗਰਿਕ ਆਪਣੇ ਘਰ ਦੀ ਗਿਣਤੀ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਆਪ ਕਰ ਸਕਦਾ ਹੈ¢ ਇਸ ਉਪਰੰਤ ਜਨਗਣਨਾ ਦਾ ਪਹਿਲਾ ਫੇਜ਼ 15 ਮਈ 2026 ਤੋਂ 13 ਜੂਨ 2026 ਤੱਕ ਹਾਊਸ ਲਿਸਟਿੰਗ ਵਜੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਹਾਊਸ ਲਿਸਟਿੰਗ ਦਾ ਕੰਮ ਕਰਨਗੇ ਅਤੇ ਨਾਗਰਿਕਾਂ ਨੂੰ 33 ਸਵਾਲ ਪੁੱਛੇ ਜਾਣਗੇ¢ ਡਿਪਟੀ ਕਮਿਸ਼ਨਰ ਅਤੇ ਮਾਨਯੋਗ ਕਮਿਸ਼ਨਰ ਨੇ ਜਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਵਲੋਂ ਕਰਵਾਏ ਜਾ ਰਹੇ ਜਨਗਣਨਾ ਦੇ ਇਸ ਕੰਮ ਵਿਚ ਪੂਰਨ ਸਹਿਯੋਗ ਕਰਨ¢ ਇਸ ਵਰਕਸ਼ਾਪ ਵਿਚ ਉਪ ਅਰਥ ਅਤੇ ਅੰਕੜਾ ਸਲਾਹਕਾਰ ਜਸਵਿੰਦਰ ਕÏਰ, ਸੰਜੀਵ ਗਰਗ, ਸੁਪਰਡੰਟ, ਵਿਸ਼ਾਲ ਸਿਆਲ, ਸੁਪਰਡੰਟ, ਨਰਿੰਦਰ ਕੁਮਾਰ, ਕਲਰਕ, ਬਿਕਰਮਾਜੀਤ ਸਿੰਘ, ਇੰਨਵੈਸਟੀਗੇਟਰ, ਹੇਮੰਤ ਕੁਮਾਰ ਇੰਵੈਸਟੀਗੇਟਰ, ਕੁਲਇੰਦਰਜੀਤ ਸਿੰਘ, ਰਮਨਜੀਤ ਸਿੰਘ, ਅਤੇ ਸਮੂਹ ਫੀਲਡ ਟ|ੇਨਰਾਂ ਨੇ ਭਾਗ ਲਿਆ¢