29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸ਼ਾਸਤਰੀ ਅਤੇ ਗੱਦੋ ਮਾਜਰਾ ਮੁੜ ਬਣੇ ਬਲਾਕ ਕਾਂਗਰਸ ਪ੍ਰਧਾਨ

Ad Position 21
No active advertisement
ਅਜੀਤ ਡੈਸਕ 11-04-2026
ਰਾਜਪੁਰਾ, 10 ਅਪ੍ਰੈਲ (ਜੀ.ਪੀ. ਸਿੰਘ)-ਲੰਘੇ 22 ਸਾਲਾਂ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਰਾਜਪੁਰਾ ਸ਼ਹਿਰੀ ਦੇ ਅਹੁਦੇ 'ਤੇ ਚੱਲੇ ਆ ਰਹੇ ਨਰਿੰਦਰ ਸ਼ਾਸ਼ਤਰੀ ਨੂੰ ਮੁੜ 23ਵੀਂ ਵਾਰ ਪ੍ਰਧਾਨ ਬਣਾਇਆ ਗਿਆ ਹੈ | ਇਸੇ ਤਰ੍ਹਾਂ ਬਲਦੇਵ ਸਿੰਘ ਗੱਦੋਮਾਜਰਾ ਜੋ ਕਿ ਲੰਘੇ 15 ਸਾਲਾਂ ਤੋਂ ਬਲਾਕ ਕਾਂਗਰਸ ਪ੍ਰਧਾਨ ਦਿਹਾਤੀ ਚੱਲੇ ਆ ਰਹੇ ਹਨ ਨੂੰ ਫੇਰ ਬਲਾਕ ਪ੍ਰਧਾਨ ਰਾਜਪੁਰਾ ਦਿਹਾਤੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਨਰਿੰਦਰ ਕੁਮਾਰ ਸ਼ਾਸਤਰੀ ਨੂੰ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਦਾ ਅਤੇ ਬਲਦੇਵ ਸਿੰਘ ਗੱਦੋ ਮਾਜਰਾ ਨੂੰ ਬਲਾਕ ਕਾਂਗਰਸ ਕਮੇਟੀ ਦਿਹਾਤੀ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜਿਸ ਨਾਲ ਕਾਂਗਰਸੀ ਵਰਕਰਾਂ ਅਤੇ ਆਗੂਆਂ 'ਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ | ਦੱਸਣਯੋਗ ਹੈ ਕਿ ਇਹ ਦੋਵੇਂ ਆਗੂ ਬਹੁਤ ਇਮਾਨਦਾਰ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਕਾਂਗਰਸ ਪਾਰਟੀ ਪ੍ਰਤੀ ਵਫ਼ਾਦਾਰ ਹਨ ਅਤੇ ਕਾਂਗਰਸ ਨੂੰ ਰਾਜਪੁਰਾ ਹਲਕੇ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਭਰਤੀ 'ਤੇ ਸਿਆਸੀ ਘਮਾਸਾਨ : ਮੈਰਿਟ ਦੀ ਥਾਂ ਇੰਟਰਵਿਊ ਰੱਖਣ 'ਤੇ ਉੱਠੇ ਸਵਾਲ ਅਗਲੀ ਖ਼ਬਰ ਕੰਮ ਜਾਂ ਬੇਰੁਜ਼ਗਾਰੀ ਭੱਤਾ ਨਾ ਦਿੱਤਾ ਤਾਂ ਸੰਘਰਸ਼ ਨੂੰ ਤੇਜ਼ ਕਰਦਿਆਂ ਪੰਜਾਬ ਸਰਕਾਰ ਦੇ ਪੁਤਲੇ ਫੂਕਾਂਗੇ-ਗਦਾਈਆ
Ad Position 24