ਸਮਾਣਾ, 10 ਅਪ੍ਰੈਲ (ਹਰਵਿੰਦਰ ਸਿੰਘ ਟੋਨੀ)-ਪਿੰਡ ਬੁਜਰਕ ਦੇ ਨੌਜਵਾਨਾਂ ਵਲੋਂ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਅੱਖਾਂ ਦੇ ਆਪਰੇਸ਼ਨ, ਅੱਖਾਂ ਦੀ ਮੁਫਤ ਸਕਰੀਨਿੰਗ ਜਾਂਚ ਅਤੇ ਖੂਨਦਾਨ ਕੈਂਪ ਲਗਾਇਆ ਗਿਆ | ਲਵੀ ਖੰਗੂੜਾ ਅਤੇ ਸਮਨ ਸ਼ੇਰਗਿੱਲ ਆਸਟ੍ਰੇਲੀਆ ਦੇ ਸਹਿਯੋਗ ਨਾਲ ਸਵ: ਮਾਤਾ ਗੁਰਦੇਵ ਕੌਰ ਦੀ ਯਾਦ ਵਿਚ ਲਗਾਏ ਗਏ | ਇਸ ਕੈਂਪ ਵਿਚ ਅੱਖਾਂ ਦੇ ਮਾਹਿਰ ਡਾ. ਅਭਿਸ਼ੇਕ ਹਾਂਡਾ ਵਲੋਂ 850 ਮਰੀਜਾਂ ਦਾ ਚੈਕਅੱਪ ਕਰਕੇ 40 ਲੋੜਵੰਦਾਂ ਦੇ ਆਪਰੇਸ਼ਨ ਕੀਤੇੇ ਅਤੇ 150 ਮਰੀਜ਼ਾਂ ਦੀ ਸਕਰੀਨਿੰਗ ਕੀਤੀ | ਇਸ ਮੌਕੇ 370 ਜਰੂਰਤਮੰਦ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ | ਕੈਂਪ ਦੌਰਾਨ ਲਗਾਏ ਗਏ ਖੂਨਦਾਨ ਕੈਂਪ ਵਿਚ ਜੋਹਰੀ ਬਲੱਡ ਬੈਂਕ ਤੋਂ ਆਈ ਟੀਮ ਨੇ ਖੂਨਦਾਨੀਆਂ ਤੋਂ 204 ਯੂਨਿਟਾਂ ਖੂਨ ਇਕੱਤਰ ਕੀਤਾ | ਇਸ ਤੋਂ ਪਹਿਲਾਂ ਵੀ ਜਿਥੇ 7 ਜਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਜਾ ਚੁੱਕੇ ਹਨ, ਉਥੇ 12ਵੀ ਜਮਾਤ ਦੀ ਪੜ੍ਹਾਈ ਵਿਚ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਜਰੂਰਤਮੰਦ ਬੱਚਿਆਂ ਨੂੰ ਉਚੇਰੀ ਪੜ੍ਹਾਈ ਮੁਹੱਈਆਂ ਕਰਵਾਉਣ ਲਈ ਅਡਾਪਟ ਵੀ ਕੀਤਾ ਜਾਂਦਾ ਹੈ | ਇਸ ਮੌਕੇ ਗੁਰਜੀਤ ਸਿੰਘ ਕੈਂਪ ਕੁਆਰਡੀਨੇਟਰ, ਜੀਵਨ ਸ਼ਰਮਾ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ |