ਭੁੱਨਰਹੇੜੀ, 10 ਅਪ੍ਰੈਲ (ਧਨਵੰਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਤੇ ਐਸ.ਕੇ.ਐਮ. ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਵਲੋਂ ਆਪਣੀ ਟੀਮ ਨਾਲ ਪਿੰਡਾਂ ਦਾ ਦੌਰਾ ਕੀਤਾ | ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਬੇ-ਮੌਸਮੀ ਬਾਰਿਸ਼ ਨਾਲ ਹੋਈ ਫ਼ਸਲਾਂ ਦਾ ਜਾਇਦਾ ਲਿਆ | ਜਿਨ੍ਹਾਂ 'ਚ ਭੁੱਨਰਹੇੜੀ, ਪੰਜੇਟਾ, ਠਾਕਰਗੜ੍ਹ, ਉਪਲੀ ਪਰੋੜ, ਮੀਰਾਪੁਰ, ਅਲੀਵਾਲ ਦੇ ਕਿਸਾਨਾਂ ਨੂੰ ਮਿਲੇ | ਫ਼ਸਲਾਂ ਦਾ ਜਾਇਜ਼ਾ ਲਿਆ | ਕਿਸਾਨ ਜਥੇਬੰਦੀ ਦੇ ਪ੍ਰਧਾਨ ਨੇ ਕਿਹਾ ਕਿ ਬੇ-ਮੌਸਮੀ ਬਾਰਸ਼ ਨੇ ਕਿਸਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਪੰਜਾਬ ਸਰਕਾਰ ਨੂੰ ਤੁਰੰਤ ਗਿਰਦਾਵਰੀਆਂ ਕਰਵਾਉਣੀਆਂ ਚਾਹੀਦਾ ਹਨ | ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਨੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ ਹਨ | ਕਿਸਾਨਾਂ ਦੀ ਛੇ ਮਹੀਨਿਆਂ ਦੀ ਮਿਹਨਤ ਹੈ | ਪੰਜਾਬ ਸਰਕਾਰ ਵਲੋਂ ਬਾਰਸ਼ ਕਾਰਨ ਆਈ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ | ਇਸ ਮੌਕੇ ਮੌਕੇ ਅਮਰਜੀਤ ਸਿੰਘ, ਲਖਵਿੰਦਰ ਸਿੰਘ ਵਿਰਕ, ਹਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਢਿੱਲੋਂ ਸਰਪੰਚ ਪਿਆਰਾ ਸਿੰਘ, ਬਾਵਾ ਸਿੰਘ, ਗੁਰਜੰਟ ਸਿੰਘ ਲਾਡੀ ਆਦਿ ਮੌਜੂਦ ਸਨ |