29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਿੱਖਿਆ ਹੀ ਜੀਵਨ ਨੂੰ ਰੌਸ਼ਨ ਕਰਨ ਦੇ ਨਾਲ-ਨਾਲ ਉੱਚੇ ਮੁਕਾਮਾਂ 'ਤੇ ਪਹੁੰਚਾਉਂਦੀ ਹੈ- ਹਰਲੀਨ ਮੋਹਾਲੀ

Ad Position 21
No active advertisement
ਨਾਭਾ ਵਿਖੇ 'ਦੀ ਨਵੀਂ ਰਾਹ' ਫਾਊਾਡੇਸ਼ਨ ਦੇ ਮੁੱਖ ਸੰਸਥਾਪਕ ਹਰਲੀਨ ਮੋਹਾਲੀ ਗੱਲਬਾਤ ਕਰਦੇ ਹੋਏ ਨਾਲ ਹਨ ਪਾਰਥਵੀਰ ਸਿੰਘ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 14-04-2026
ਨਾਭਾ, 13 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਸਮਾਜ ਸੇਵਾ 'ਚ ਮੋਹਰੀ ਸੰਸਥਾ 'ਦੀ ਨਵੀਂ ਰਾਹ' ਫਾਊਾਡੇਸ਼ਨ ਦੇ ਮੁੱਖ ਸੰਸਥਾਪਕ ਹਰਲੀਨ ਕੌਰ ਮੋਹਾਲੀ ਨੇ ਕਿਹਾ ਕਿ ਸਿੱਖਿਆ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੈ ਜੋ ਵਿਅਕਤੀ ਨੂੰ ਹਨੇਰੇ ਤੋਂ ਰੌਸ਼ਨੀ ਵੱਲ ਲੈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਰਹਿੰਦੀ ਸਗੋਂ ਇਹ ਮਨੁੱਖ ਦੇ ਚਰਿਤ੍ਰ,ਸੋਚ ਅਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਮਜਬੂਤ ਬਣਾਉਂਦੀ ਹੈ | ਹਰਲੀਨ ਮੋਹਾਲੀ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਦੌਰ 'ਚ ਸਿੱਖਿਆ ਦੀ ਮਹੱਤਤਾ ਹੋਰ ਵੀ ਵਧ ਗਈ ਹੈ ਅਤੇ ਹਰ ਮਾਪੇ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ | ਹਰਲੀਨ ਮੋਹਾਲੀ ਨੇ ਸਮੂਹ ਦੇਸ਼ ਵਾਸੀਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਵਿਸਾਖੀ ਸਾਡੀ ਸੰਸਕਿ੍ਤ ਅਤੇ ਮਿਹਨਤ ਦਾ ਪ੍ਰਤੀਕ ਹੈ | ਉਨ੍ਹਾਂ ਕਾਮਨਾ ਕੀਤੀ ਕਿ ਇਹ ਤਿਉਹਾਰ ਸਭ ਦੇ ਜੀਵਨ 'ਚ ਸੁਖ ਸਮਰਿੱਧੀ ਅਤੇ ਕਾਮਯਾਬੀ ਲਿਆਵੇ | ਇਸ ਮੌਕੇ ਉਨ੍ਹਾਂ ਨਾਲ ਪਾਰਥਵੀਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਸੇਵਾਵਾਂ ਦੇਣ ਵਾਲਾ ਸਨੌਰ ਦਾ ਆਯੂਸ਼ਮਾਨ ਅਰੋਗਿਆ ਕੇਂਦਰ ਸਫਾਈ ਪੱਖੋਂ ਖ਼ੁਦ ਬਿਮਾਰ ਅਗਲੀ ਖ਼ਬਰ ਇਨਸਾਨ ਮਨੁੱਖਤਾ ਦੀ ਭਲਾਈ ਵਾਲੀ ਸੋਚ ਦਾ ਧਾਰਨੀ ਹੋਵੇ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ
Ad Position 24