29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਿਹਤ ਸੇਵਾਵਾਂ ਦੇਣ ਵਾਲਾ ਸਨੌਰ ਦਾ ਆਯੂਸ਼ਮਾਨ ਅਰੋਗਿਆ ਕੇਂਦਰ ਸਫਾਈ ਪੱਖੋਂ ਖ਼ੁਦ ਬਿਮਾਰ

Ad Position 21
No active advertisement
ਅਜੀਤ ਡੈਸਕ 14-04-2026
ਸਨੌਰ, 13 ਅਪ੍ਰੈਲ (ਸੋਖਲ)-ਸਨੌਰ ਵਿਖੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਆਯੂਸ਼ਮਾਨ ਅਰੋਗਿਆ ਕੇਂਦਰ ਸਫਾਈ ਪੱਖੋਂ ਖ਼ੁਦ ਇਸ ਕਦਰ ਬਿਮਾਰ ਹੋ ਗਿਆ ਹੈ | ਜਿਸ ਕਾਰਨ ਕੇਂਦਰ ਦੇ ਆਲੇ ਦੁਆਲੇ ਵੱਡੀ ਮਾਤਰਾ ਵਿਚ ਘਾਹ ਤੇ ਬੂਟੇ ਉਗ ਚੁੱਕੇ ਹਨ | ਇਹ ਕੇਂਦਰ ਜਿਥੇ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਨਿਵਾਰਨ ਕਰਨ ਲਈ ਬਣਾਇਆ ਗਿਆ ਸੀ ਉਥੇ ਹੀ ਇਸ ਦੀ ਮਾੜੀ ਹਾਲਤ ਅਤੇ ਸਫਾਈ ਪ੍ਰਬੰਧਾਂ ਦੀ ਅਣਦੇਖੀ ਕਾਰਨ ਸਿਹਤ ਵਿਭਾਗ ਸਵਾਲਾਂ ਦੇ ਘੇਰੇ ਵਿਚ ਨਜ਼ਰ ਆਉਂਦਾ ਹੈ | ਹਾਲ ਇਹ ਹੈ ਕਿ ਸਰਕਾਰ ਵਲੋਂ ਮੁਹੱਈਆ ਕਰਵਾਇਆ ਸਮਾਨ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਧੂੜ ਮਿੱਟੀ ਨਾਲ ਭਰੇ ਹੋਣ ਦੇ ਬਾਵਜੂਦ ਕੁਝ ਸਮਾਨ ਜਿਉਂ ਦਾ ਤਿਉਂ ਡੱਬਿਆਂ ਵਿਚ ਬੰਦ ਪਿਆ ਹੈ | 1992 ਵਿਚ ਕਾਂਗਰਸ ਸਰਕਾਰ ਵਲੋਂ ਇਸ ਇਮਾਰਤ ਨੂੰ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਸੀ | ਪ੍ਰੰਤੂ ਸਰਕਾਰਾਂ ਦੇ ਬਦਲਣ ਦੇ ਨਾਲ ਨਾਲ ਇਸ ਇਮਾਰਤ ਦਾ ਨਾਮ ਬਦਲ ਕੇ ਵੱਖ ਵੱਖ ਤਰੀਕਿਆਂ ਨਾਲ ਇਸ ਤੋਂ ਕੰਮ ਲਿਆ ਜਾਂਦਾ ਰਿਹਾ | ਜਿਥੇ ਪਹਿਲਾਂ ਇਹ ਇਮਾਰਤ ਨੂੰ ਹਸਪਤਾਲ ਤੋਂ ਬਾਅਦ ਡਿਸਪੈਂਸਰੀ ਬਣਾਇਆ ਗਿਆ ਅਤੇ ਬਾਅਦ ਵਿਚ ਆਪ ਸਰਕਾਰ ਨੇ ਇਸ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ | ਇਥੇ ਹੀ ਵੱਸ ਨਹੀਂ ਹੁਣ ਇਸ ਨੂੰ ਆਯੂਸ਼ਮਾਨ ਅਰੋਗਿਆ ਕੇਂਦਰ ਦਾ ਨਾਮ ਨਾਲ ਜਾਣਿਆ ਜਾਂਦਾ ਹੈ | ਵਿਰੋਧੀ ਧਿਰ ਦੀਆਂ ਪਾਰਟੀਆਂ ਸੱਤਾ ਧਿਰ ਉਤੇ ਸਵਾਲ ਕਰਦਿਆਂ ਕਿਹਾ ਕਿ ਸਿਹਤ ਸੇਵਾਵਾਂ ਦਾ ਡੰਕਾ ਵਜਾਉਣ ਵਾਲੀ ਸਰਕਾਰ ਅਰੋਗਿਆ ਕੇਂਦਰ ਦੇ ਬਾਹਰਲੇ ਹਿੱਸੇ ਦੀ ਸਫਾਈ ਨਹੀਂ ਕਰਵਾ ਸਕਦੀ ਤਾਂ ਉਸ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਹੱਲ ਲੈਣ ਦੀ ਉਮੀਦ ਕਿਥੋਂ ਕੀਤੀ ਜਾ ਸਕਦੀ ਹੈ | ਇਸ ਕੇਂਦਰ ਦੇ ਆਲੇ ਦੁਆਲੇ ਫੈਲੀ ਗੰਦਗੀ ਅਤੇ ਉਗੇ ਘਾਹ ਨੂੰ ਦੇਖ ਕੇ ਨਾ ਤਾਂ ਇਥੋਂ ਦੇ ਐਸ.ਐਮ.ਓ. ਨੇ ਅਤੇ ਨਾ ਹੀ ਕਿਸੇ ਡਾਕਟਰ ਨੇ ਕੋਈ ਪਹਿਲ ਦਿਖਾਈ ਹੈ | ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਕੇਂਦਰ ਵਿਚ 19 ਦੇ ਕਰੀਬ ਬੈਡ ਮੌਜੂਦ ਹਨ ਜਿਨ੍ਹਾਂ ਵਿਚੋਂ 6 ਬੈਡ ਤਾਂ ਹਾਲੇ ਵਰਤੋਂ ਵਿਚ ਨਹੀਂ ਲਏ ਗਏ | 5 ਦੇ ਕਰੀਬ ਮੈਡੀਸਨ ਟਰਾਲੀਆਂ ਵੀ ਅੰਦਰ ਮੌਜੂਦ ਹਨ ਜਿਨ੍ਹਾਂ ਨੂੰ ਵਰਤੋਂ ਵਿਚ ਨਾ ਲੈਣ ਕਾਰਨ ਉਹ ਧੂੜ ਅਤੇ ਮਿੱਟੀ ਨਾਲ ਭਰੀਆਂ ਦਿਖਾਈਆਂ ਦਿੰਦੀਆਂ ਹਨ | ਜੇਕਰ ਇਸ ਕੇਂਦਰ ਵਿਚ ਡਾਕਟਰਾਂ ਦੀ ਰਿਹਾਇਸ਼ ਲਈ ਬਣਾਈ ਇਮਾਰਤ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਤੁਰੰਤ ਮੁਰੰਮਤ ਦੀ ਲੋੜ ਹੈ ਅਤੇ ਹੁਣ ਖੰਡਰਨੁਮਾ ਹਾਲਤ ਵਿਚ ਹੈ | ਇਸ ਇਮਾਰਤ ਅੰਦਰ ਜਾਣ 'ਤੇ ਉਥੇ ਨਸ਼ੀਲੇ ਪਦਾਰਥ, ਲਾਈਟਰ, ਕੱਚ ਦੀਆਂ ਬੋਤਲਾਂ ਪਈਆਂ ਮਿਲੀਆਂ ਜੋ ਕਿ ਸੂਤਰਾਂ ਮੁਤਾਬਿਕ ਨਸ਼ੇੜੀਆਂ ਦੇ ਅੱਡੇ ਦੇ ਰੂਪ ਵਿਚ ਵਰਤੋਂ ਕੀਤੇ ਜਾਣ ਬਾਰੇ ਪਤਾ ਲੱਗਾ ਹੈ | ਇਸ ਸੰਬੰਧੀ ਗੱਲ ਕਰਦਿਆਂ ਸਨੌਰ ਦੇ ਯੂਥ ਕਾਂਗਰਸੀ ਆਗੂ ਸਰਬਪ੍ਰੀਤ ਸਿੰਘ ਘਲੌੜੀ ਨੇ ਕਿਹਾ ਕਿ ਸਰਕਾਰ ਦਾ ਕੰਮ ਸਿਹਤ ਸਹੂਲਤਾਂ ਦੇਣਾ ਹੁੰਦਾ ਨਾ ਕਿ ਵਾਰ ਵਾਰ ਨਾਮ ਬਦਲਦੇ ਰਹਿਣਾ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਲੈ ਕੇ ਇਥੇ ਜਦੋਂ ਆਇਆ ਜਾਂਦਾ ਹੈ ਤਾਂ ਇਥੇ ਫੈਲੀ ਗੰਦਗੀ ਅਤੇ ਉਗੇ ਘਾਹ ਨੂੰ ਵੇਖ ਕੇ ਮਰੀਜ ਕਿਥੋਂ ਠੀਕ ਹੋਣ ਦੀ ਆਸ ਕਰ ਸਕਦੇ ਹਨ¢ ਇਸ ਸੰਬੰਧੀ ਐਸ.ਐਮ.ਓ. ਨਿੱਧੀ ਸ਼ਰਮਾ ਨੇ ਫੋਨ 'ਤੇ ਗੱਲਬਾਤ ਕਰਦਿਆ ਕਿਹਾ ਕਿ ਸਾਡੇ ਕੋਲ ਜਦੋਂ ਵੀ ਫੰਡ ਆਉਂਦਾ ਹੈ ਇਸ ਸਮੱਸਿਆ ਦਾ ਪਹਿਲ ਦੇ ਆਧਾਰ ਉਤੇ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਵੇਂ ਲੰਗਰ ਹਾਲ ਦਾ ਲੈਂਟਰ ਪਿਆ, ਦੂਜੇ ਪੜਾਅ ਦਾ ਟੈਂਡਰ ਜਾਰੀ ਅਗਲੀ ਖ਼ਬਰ ਸਿੱਖਿਆ ਹੀ ਜੀਵਨ ਨੂੰ ਰੌਸ਼ਨ ਕਰਨ ਦੇ ਨਾਲ-ਨਾਲ ਉੱਚੇ ਮੁਕਾਮਾਂ 'ਤੇ ਪਹੁੰਚਾਉਂਦੀ ਹੈ- ਹਰਲੀਨ ਮੋਹਾਲੀ
Ad Position 24