06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਅੱਠ ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ, ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 16-04-2026
ਰਾਜਪੁਰਾ, 15 ਅਪ੍ਰੈਲ (ਰਣਜੀਤ ਸਿੰਘ)-ਸਦਰ ਪੁਲਿਸ ਨੇ ਇਕ ਤਸਕਰ ਨੂੰ ਨਾਕਾਬੰਦੀ ਦੌਰਾਨ ਅੱਠ ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਐੱਸ.ਐੱਚ.ਉ. ਸਦਰ ਕਿ੍ਪਾਲ ਸਿੰਘ ਮੋਹੀ ਨੇ ਸਪੈਸ਼ਲ ਮੁਖ਼ਬਰੀ ਦੇ ਆਧਾਰ 'ਤੇ ਏ.ਜੀ.ਐਮ. ਨੇੜੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਇਲਾਕਾ ਸੀਲ ਕੀਤਾ ਹੋਇਆ ਸੀ | ਪੁਲਿਸ ਪਾਰਟੀ ਆਉਂਦੇ ਜਾਂਦੇ ਵਾਹਨਾਂ ਨੂੰ ਵੀ ਚੈੱਕ ਕਰ ਰਹੀ ਸੀ | ਇਸੇ ਦੌਰਾਨ ਪੁਲਿਸ ਪਾਰਟੀ ਨੂੰ ਵੇਖ ਕੇ ਇਕ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਪਿਛਾਂਹ ਨੂੰ ਮੁੜਨ ਲੱਗਾ | ਕਿ੍ਪਾਲ ਸਿੰਘ ਮੋਹੀ ਅਤੇ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਕਾਬੂ ਕੀਤਾ | ਪੁਲਿਸ ਨੇ ਉਸ ਦੇ ਕੋਲ ਫੜੇ ਹੋਏ ਪਿੱਠੂ ਬੈਗ ਦੀ ਤਲਾਸ਼ੀ ਲਈ ਤਾਂ ਉਸ ਬੈਗ ਵਿਚੋਂ ਪੁਲਿਸ ਨੂੰ 8100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਪੁਲਿਸ ਨੂੰ ਉਸ ਨੇ ਆਪਣੀ ਪਹਿਚਾਣ ਬੇਅੰਤ ਸਿੰਘ ਵਾਸੀ ਪਿੰਡ ਟੋਸਾ ਦੱਸੀ | ਪੁਲਿਸ ਨੇ ਇਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਜੱਜ ਸਾਹਿਬ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਐੱਸ.ਐੱਚ.ਉ. ਕਿ੍ਪਾਲ ਸਿੰਘ ਮੋਹੀ ਨੇ ਦੱਸਿਆ ਕਿ ਇਹ ਵਿਅਕਤੀ ਮਾਲ ਯੂ.ਪੀ. ਤੋਂ ਲੈ ਕੇ ਆਇਆ ਸੀ ਅਤੇ ਅੱਗੇ ਇਸ ਨੇ ਗੋਬਿੰਦਗੜ੍ਹ ਵਿਖੇ ਲੇਬਰ ਦਾ ਕੰਮ ਕਾਰ ਕਰਨ ਵਾਲਿਆਂ ਨੂੰ ਸਪਲਾਈ ਕਰਨਾ ਸੀ | ਇਸ ਕੋਲੋਂ ਹੋਰ ਵੀ ਗੁੱਝੇ ਭੇਦਾਂ ਦਾ ਪਤਾ ਲੱਗ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਦੀ ਇੱਛਾ ਸ਼ਕਤੀ ਹੋਵੇ ਤਾਂ ਹੀ ਬਣ ਸਕਦਾ ਬੇਅਦਬੀ 'ਤੇ ਕਾਨੂੰਨ-ਪ੍ਰੋ. ਬਡੂੰਗਰ ਅਗਲੀ ਖ਼ਬਰ ਵਿਜ਼ਡਮ ਸਕੂਲ ਆਫ ਅਕੈਡਮਿਕਸ ਐਂਡ ਸਪੋਰਟਸ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ
Ad Position 24