ਪਟਿਆਲਾ, 16 ਅਪ੍ਰੈਲ (ਮਨਦੀਪ ਸਿੰਘ ਖਰੌੜ)-ਸਰਹੰਦ ਰੋਡ 'ਤੇ ਬਾਰਨ ਅੱਡੇ ਲਾਗੇ ਇਕ ਚਿਕਨ ਸੈਂਟਰ ਦਾ ਕਾਊਾਟਰ, ਰੈਕ, ਤੰਦੂਰ ਤੇ ਹੋਰ ਸਾਮਾਨ ਤੋੜ ਭੰਨ ਕੇ ਸੜਕ 'ਤੇ ਸੁੱਟਣ ਦੇ ਮਾਮਲੇ ਵਿਚ ਹਾਲੇ ਤੱਕ ਥਾਣਾ ਅਨਾਜ ਮੰਡੀ ਦੀ ਪੁਲਿਸ ਵਲੋਂ ਕਿਸੇ ਵੀ ਵਿਅਕਤੀ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਦੁਕਾਨਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ 13 ਅਪ੍ਰੈਲ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ਦੀ ਦੁਕਾਨ ਦੀ ਤੋੜ ਭੰਨ ਕਰਦੇ ਹੋਏ ਕੈਮਰੇ ਵੀ ਨਾਲ ਲੈ ਗਏ ਸੀ | ਇਸ ਸੰਬੰਧੀ ਉਨ੍ਹਾਂ ਪੁਲਿਸ ਕੋਲ ਥਾਣਾ ਅਨਾਜ ਮੰਡੀ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਹਾਲੇ ਤੱਕ ਪੁਲਿਸ ਨੇ ਇਸ ਮਾਮਲੇ ਵਿਚ ਕਿਸੇ ਵੀ ਮੁਲਜ਼ਮ ਨੂੰ ਗਿ੍ਫ਼ਤਾਰ ਨਹੀਂ ਕੀਤਾ, ਸਗੋਂ ਅਸਿੱਧੇ ਤੌਰ 'ਤੇ ਸਾਡੇ ਉਤੇ ਸਮਝੌਤਾ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ | ਸ਼ਿਕਾਇਤਕਰਤਾ ਨੇ ਕਿਹਾ ਕਿ ਜੇਕਰ ਅਜਿਹੇ ਵਿਅਕਤੀ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ ਤਾ ਉਹ ਉਨ੍ਹਾਂ ਦਾ ਮੁੜ ਤੋਂ ਕੋਈ ਜਾਨੀ-ਮਾਲੀ ਨੁਕਸਾਨ ਕਰ ਸਕਦੇ ਹਨ ਤਾਂ ਉਸ ਦਾ ਜ਼ਿੰਮੇਵਾਰ ਕੋਣ ਹੋਵੇਗਾ? ਇਸ ਮਸਲੇ ਸੰਬੰਧੀ ਉਹ ਕਈ ਵਾਰ ਥਾਣੇ ਜਾ ਚੁੱਕੇ ਹਨ ਪੁਲਿਸ ਨੂੰ ਭੰਨ ਤੋੜ ਕਰਨ ਵਾਲੇ ਵਿਅਕਤੀਆਂ ਦੇ ਸਰਗਨਾ ਬਾਰੇ ਪਤਾ ਹੈ ਪਰ ਉਸ ਨੂੰ ਗਿ੍ਫ਼ਤਾਰ ਪਤਾ ਨੀ ਕਿਉ ਨਹੀਂ ਕਰ ਰਹੇ | ਇਸ ਸੰਬੰਧੀ ਜਦੋਂ ਥਾਣਾ ਅਨਾਜ ਮੰਡੀ ਦੇ ਐੱਸ.ਐੱਚ.ਓ. ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਾ ਹੋ ਗਿਆ |